CAA ਦੇ ਵਿਰੁੱਧ ਫਿਰ ਭੜਕੇ ਓਵੈਸੀ, ਮੋਦੀ ਅਤੇ ਅਮਿਤ ਸ਼ਾਹ 'ਤੇ ਜਮ ਕੇ ਲਾਇਆ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਿਰਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਬੁਲਾਈ ਗਈ ਸੀ ਰੈਲੀ

Photo

ਹੈਦਰਾਬਾਦ :  AIMIM ਦੇ ਮੁੱਖੀ ਅਸਦੁਦੀਨ ਓਵੈਸੀ ਨੇ ਸ਼ਨਿੱਚਰਵਾਰ ਦੇਰ ਰਾਤ ਹੈਦਰਾਬਾਦ ਦੇ ਦਾਰੂਸਲਮ ਵਿਚ ਰੈਲੀ ਨੂੰ ਸੰਬੋਧਨ ਕੀਤਾ। ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜਨ ਦੇ ਵਿਰੁੱਧ ਬਲਾਈ ਗਈ ਇਸ ਰੈਲੀ ਵਿਚ ਓਵੈਸੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ 'ਤੇ ਜਮ ਕੇ ਨਿਸ਼ਾਨਾ ਲਗਾਇਆ ਨਾਲ ਹੀ ਸੀਏਏ ਦੇ ਵਿਰੁੱਧ ਭਾਜਪਾ ਨੂੰ ਸੰਦੇਸ਼ ਦੇਣ ਲਈ ਆਪਣੇ ਘਰਾਂ ਦੇ ਬਾਹਰ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ।

 


 

ਰੈਲੀ ਵਿਚ ਆਏ ਲੋਕਾਂ ਨੂੰ ਉਨ੍ਹਾਂ ਨੇ ਕਿਹਾ ਕਿ ''ਤੁਸੀ ਲੋਕ ਆਪੋ-ਆਪਣੋ ਘਰਾਂ ਦੇ ਬਾਹਰ ਤਿਰੰਗਾ ਲਹਿਰਾਓ। ਲੋਕ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿਚ ਅਜਿਹਾ ਕਰਨ। ਇਹ ਵਿਰੋਧ ਦਾ ਇਸ਼ਾਰਾ ਹੋਵੇਗਾ''। AIMIM ਦੇ ਮੁੱਖੀ ਨੇ ਕਿਹਾ ਕਿ ''ਲੋਕਾਂ ਨੂੰ ਗੋਲੀ ਨਾਲ ਮਾਰਿਆ ਜਾ ਰਿਹਾ ਹੈ ਜੋ ਸਹੀ ਨਹੀਂ ਹੈ। ਮੈ ਸੀਏਏ ਨਾਲ ਸਿਰਫ਼ ਧਰਮ ਨੂੰ ਹਟਾਉਣ ਦੀ ਮੰਗ ਕਰ ਰਿਹਾ ਹਾ। ਰਾਸ਼ਟਰੀ ਜਨਸੰਖਿਆ ਰਜਿਸਟਰ ਅਤੇ ਐਨਆਰਸੀ ਕਾਲਾ ਕਾਨੂੰਨ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਪਤਾ ਹੈ ਕਿ ਸਾਡੀ ਅਰਥਵਿਵਸਥਾ ਖਰਾਬ ਹੈ ਪਰ ਬੇਰੁਜ਼ਗਾਰੀ, ਜੀਡੀਪੀ ਅਤੇ ਅਰਥਵਿਵਸਥਾ 'ਤੇ ਉਹ ਗੱਲ ਨਹੀਂ ਕਰਨਗੇ''।

ਓਵੈਸੀ ਨੇ ਕਿਹਾ ਕਿ ''ਸਾਡੇ ਘਰਾਂ 'ਤੇ ਤਿਰੰਗਾ ਹੋਣਾ ਆਰਐਸਐਸ ਅਤੇ ਭਾਜਪਾ ਦੇ ਲਈ ਇਕ ਸੰਦੇਸ਼ ਹੋਵੇਗਾ ਕਿ ਮਹਾਤਮਾ ਗਾਂਧੀ ਅਤੇ ਅੰਬੇਦਕਰ ਦਾ ਸੰਦੇਸ਼ ਅਤੇ ਸੰਵਿਧਾਨ ਹੁਣ ਵੀ ਜਿਊਂਦਾ ਹੈ। ਇਹ ਮੁਸਲਮਾਨਾ ਦੀ ਲੜਾਈ ਨਹੀਂ ਹੈ ਅਤੇ ਇਸ ਲੜਾਈ ਵਿਚ ਇੱਕਲੇ ਮੁਸਲਮਾਨ ਨਹੀਂ ਹਨ। ਇਹ ਦੇਸ਼ ਨੂੰ ਬਚਾਉਣ ਦੀ ਲੜਾਈ ਹੈ। ਮੋਦੀ ਦੇਸ਼ ਨੂੰ ਧਰਮ ਦੇ ਨਾਮ 'ਤੇ ਚਲਾਉਣਾ ਚਾਹੁੰਦੇ ਹਨ''।

ਓਵੈਸੀ ਅਨੁਸਾਰ ਬੀਜੇਪੀ ਟੂ-ਨੇਸ਼ਨ ਥਿਊਰੀ ਦੀ ਗੱਲ ਕਰਦੀ ਹੈ। ਇਤਿਹਾਸ ਵਿਚ ਕਮਜ਼ੋਰ ਮੋਦੀ ਅਤੇ ਅਮਿਤ ਸ਼ਾਹ ਨੂੰ ਮੈ ਦੱਸਣਾ ਚਾਹੁੰਦਾ ਹਾ ਕਿ ਇਹ ਉਹੀ ਦਾਰੂਸਲਮ ਮੈਦਾਨ ਹੈ ਜਿੱਥੇ ਜਿਨਾਹ ਨੇ ਇਕ ਸਭਾ ਵਿਚ ਹਿੱਸਾ ਲਿਆ ਸੀ ਉਦੋਂ ਅਸੀ ਉਨ੍ਹਾਂ ਦੀ ਮੰਗੀ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਨਾਗਰਿਕਤਾ ਦੇਣ 'ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਇਹ ਸਿਰਫ਼ ਧਰਮ ਦੇ ਅਧਾਰ 'ਤੇ ਨਹੀਂ ਹੋਂਣਾ ਚਾਹੀਦਾ ਹੈ।