Corona Cases : ਕੋਰੋਨਾ ਦਾ ਵਾਪਸੀ ਨੇ ਡਰਾਏ ਲੋਕ, ਦੇਸ਼ ਭਰ 'ਚ 24 ਘੰਟਿਆਂ 'ਚ 640 ਨਵੇਂ ਮਾਮਲੇ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Corona Cases : ਕੇਰਲ ਵਿੱਚ ਸਭ ਤੋਂ ਵੱਧ 265 ਮਾਮਲੇ ਆਏ ਸਾਹਮਣੇ, 1 ਦੀ ਹੋਈ ਮੌਤ

640 new cases were reported in 24 hours across news in india

640 new cases were reported in 24 hours across news in india : ਕੋਰੋਨਾ ਦਾ JN.1 ਵੇਰੀਐਂਟ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਕੋਰੋਨਾ ਦੇ 640 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਇਕ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 2 ਹਜ਼ਾਰ 997 ਤੱਕ ਪਹੁੰਚ ਗਈ ਹੈ। ਇੱਕ ਦਿਨ ਪਹਿਲਾਂ ਇਹ ਅੰਕੜਾ 2 ਹਜ਼ਾਰ 669 ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ

ਇਹ ਵੀ ਪੜ੍ਹੋ: Moga Accident News: ਮੋਗਾ 'ਚ ਦਰਦਨਾਕ ਹਾਦਸੇ ਵਿਚ ਔਰਤ ਦੀ ਹੋਈ ਮੌਤ, ਪਿਓ-ਪੁੱਤ ਗੰਭੀਰ ਜ਼ਖ਼ਮੀ

ਸਿਹਤ ਮੰਤਰਾਲੇ ਦੇ ਅਨੁਸਾਰ, ਇਕੱਲੇ ਕੇਰਲ ਵਿਚ 2 ਹਜ਼ਾਰ 606 ਐਕਟਿਵ ਕੇਸ ਸਾਹਮਣੇ ਆਏ ਹਨ। ਇਹ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਥੇ 21 ਦਸੰਬਰ ਨੂੰ ਕੋਰੋਨਾ ਦੇ 265 ਨਵੇਂ ਮਾਮਲੇ ਸਾਹਮਣੇ ਆਏ ਸਨ। ਇੱਕ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਰਾਜਸਥਾਨ ਦੇ ਜੈਪੁਰ ਵਿੱਚ ਇੱਕ ਮਹੀਨੇ ਦਾ ਬੱਚਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।

ਇਹ ਵੀ ਪੜ੍ਹੋ: Khalra Accident News: ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਬਲੈਰੋ ਨੇ ਅੱਗੇ ਜਾ ਰਹੀ ਸਕੂਲੀ ਬੱਸ ਨੂੰ ਮਾਰੀ ਟੱਕਰ

ਉਸ ਦਾ ਇਲਾਜ ਚੱਲ ਰਿਹਾ ਹੈ। ਕਰਨਾਟਕ ਵਿਚ ਕੋਵਿਡ ਦੇ 105 ਅਤੇ ਮਹਾਰਾਸ਼ਟਰ ਵਿਚ 53 ਕੇਸ ਹਨ। ਯੂਪੀ ਦੇ ਨੋਇਡਾ ਵਿਚ ਕਈ ਮਹੀਨਿਆਂ ਬਾਅਦ ਇਕ ਪਾਜ਼ੇਟਿਵ ਮਰੀਜ਼ ਮਿਲਿਆ ਸੀ।