UNESCO awards: ਰਾਮਬਾਗ ਗੇਟ ਅਤੇ ਫਸੀਲਬੰਦੀ ਨੂੰ ਮਿਲਿਆ ਯੂਨੈਸਕੋ ਦਾ ਸਿਖਰਲਾ ਸਨਮਾਨ
ਚੀਨ, ਭਾਰਤ ਅਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਸਭਿਆਚਾਰਕ ਵਿਰਾਸਤ ਸੰਭਾਲ ਲਈ ਇਸ ਸਾਲ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰਾਂ ਲਈ ਚੁਣਿਆ ਗਿਆ ਸੀ।
UNESCO awards: ਪੰਜਾਬ ਦੇ ਰਾਮਬਾਗ ਗੇਟ ਅਤੇ ਫਸੀਲਬੰਦੀ ਦੇ ਮਜ਼ਬੂਤ ਸ਼ਹਿਰੀ ਨਵੀਨੀਕਰਨ, ਹਰਿਆਣਾ ਦੇ ‘ਚਰਚ ਆਫ਼ ਐਪੀਫਨੀ’ ਨਾਲ ਜੁੜੇ ਵਿਰਾਸਤੀ ਸੰਭਾਲ ਪ੍ਰਾਜੈਕਟ ਅਤੇ ਦਿੱਲੀ ਦੇ ਬੀਕਾਨੇਰ ਹਾਊਸ ਨੂੰ ਯੂਨੈਸਕੋ ਦੀਆਂ ਵੱਖ-ਵੱਖ ਸ਼੍ਰੇਣੀਆਂ ਤਹਿਤ ਪੁਰਸਕਾਰ ਦਿਤਾ ਗਿਆ।
ਚੀਨ, ਭਾਰਤ ਅਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਸਭਿਆਚਾਰਕ ਵਿਰਾਸਤ ਸੰਭਾਲ ਲਈ ਇਸ ਸਾਲ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰਾਂ ਲਈ ਚੁਣਿਆ ਗਿਆ ਸੀ। ਯੂਨੈਸਕੋ ਬੈਂਕਾਕ ਨੇ ਇਕ ਬਿਆਨ ਵਿਚ ਕਿਹਾ, ‘‘ਲੋਕਾਂ, ਵਿਰਾਸਤ ਅਤੇ ਸਿਰਜਣਾਤਮਕਤਾ ਨੂੰ ਅਪਣੇ ਕੇਂਦਰ ਵਿਚ ਰਖਦੇ ਹੋਏ ਭਾਰਤ ਦੇ ਪੰਜਾਬ ਵਿਚ ਰਾਮਬਾਗ ਗੇਟ ਅਤੇ ਫਸੀਲਬੰਦੀ ਦੇ ਸ਼ਹਿਰੀ ਨਵੀਨੀਕਰਨ ਨੂੰ ‘ਐਵਾਰਡ ਆਫ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ ਗਿਆ ਹੈ।’’
ਪੰਜ ਪ੍ਰਾਜੈਕਟਾਂ-ਚੀਨ ਦੇ ਬੀਜਿੰਗ ਦੀ ਪੇਕਿੰਗ ਯੂਨੀਵਰਸਿਟੀ ਵਿਚ ਯਾਨ ਨਾਨ ਯੁਆਨ, ਚੀਨ ਦੇ ਸੂਝੋਊ ਵਿਚ ਪੈਨ ਫੈਮਿਲੀ ਰੈਜ਼ੀਡੈਂਸ ਵਿਚ ਪੈਨ ਫੈਮਿਲੀ ਰੈਜ਼ੀਡੈਂਸ, ਭਾਰਤ ਦੇ ਹਿਰਆਣਾ ’ਚ ਚਰਚ ਆਫ ਐਪੀਫਨੀ, ਭਾਰਤ ਦੇ ਮੁੰਬਈ ਵਿਚ ਡੇਵਿਡ ਸਸੂਨ ਲਾਇਬ੍ਰੇਰੀ ਅਤੇ ਰੀਡਿੰਗ ਰੂਮ ਅਤੇ ਦਿੱਲੀ ਵਿਚ ਬੀਕਾਨੇਰ ਹਾਊਸ ਨੂੰ ‘ਐਵਾਰਡ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਗਿਆ।
ਬਿਆਨ ’ਚ ਕਿਹਾ ਗਿਆ ਹੈ ਕਿ ਕੇਰਲ ਦੇ ਕੁੰਨਮੰਗਲਮ ਭਗਵਤੀ ਮੰਦਰ, ਪੰਜਾਬ ’ਚ ਪੀਪਲ ਹਵੇਲੀ ਅਤੇ ਨੇਪਾਲ ਦੇ ਕਾਠਮੰਡੂ ’ਚ ਸਿਕਾਮੀ ਚੇਨ ਨੂੰ ਉਨ੍ਹਾਂ ਦੇ ਪਰਿਵਰਤਨਕਾਰੀ ਵਿਰਾਸਤ ਪ੍ਰਥਾਵਾਂ ਲਈ ‘ਟਿਕਾਊ ਵਿਕਾਸ ਲਈ ਵਿਸ਼ੇਸ਼ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ।
(For more news apart from Rambagh Gate and Ramparts wins top award from Unesco, stay tuned to Rozana Spokesman)