ਮੱਧ ਪ੍ਰਦੇਸ਼ ਦੇ ਖਰਗੋਨ ’ਚ 11 ਹਥਿਆਰਾਂ ਸਮੇਤ ਪੰਜਾਬੀ ਗ੍ਰਿਫਤਾਰ, ਸਾਥੀ ਫ਼ਰਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੱਤ ਦੇਸੀ ਪਿਸਤੌਲ ਅਤੇ ਚਾਰ ਬੰਦੂਕਾਂ ਬਰਾਮਦ

Punjabi arrested in Khargone of Madhya Pradesh.

ਖਰਗੋਨ : ਮੱਧ ਪ੍ਰਦੇਸ਼ ਦੇ ਖਰਗੋਨ ’ਚ ਐਤਵਾਰ ਨੂੰ 11 ਹਥਿਆਰ ਰੱਖਣ ਦੇ ਦੋਸ਼ ’ਚ ਪੰਜਾਬ ਦੇ ਇਕ ਵਸਨੀਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਪੁਲਿਸ ਸੁਪਰਡੈਂਟ ਧਰਮਰਾਜ ਮੀਨਾ ਨੇ ਦਸਿਆ ਕਿ ਪੰਜਾਬ ਦੇ ਬਲਾਚੌਰ ਦੇ ਵਸਨੀਕ ਗਗਨਦੀਪ ਨੂੰ ਗੋਗਾਵਾਂ ਥਾਣੇ ਦੇ ਅਧੀਨ ਬਿਲਾਲੀ ਪਿੰਡ ’ਚ ਉਸ ਦੀ ਕਾਰ ਰੋਕਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। 

ਐਸ.ਪੀ. ਨੇ ਕਿਹਾ, ‘‘ਅਸੀਂ ਉਸ ਕੋਲੋਂ ਸੱਤ ਦੇਸੀ ਪਿਸਤੌਲ ਅਤੇ ਚਾਰ ਬੰਦੂਕਾਂ ਬਰਾਮਦ ਕੀਤੀਆਂ ਹਨ। ਉਸ ਦਾ ਸਾਥੀ ਸੁਨੀਲ ਭੱਜਣ ’ਚ ਕਾਮਯਾਬ ਹੋ ਗਿਆ। ਉਹ ਬੰਦੂਕਾਂ ਖਰੀਦਣ ਆਏ ਸਨ। ਸਥਾਨਕ ਸਪਲਾਇਰ ਵਿਸ਼ਾਲ ਸਿਕਲੀਗਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਗੋਗਾਵਾਂ ਦੇ ਸਿੰਗਨੂਰ ਪਿੰਡ ਦਾ ਵਸਨੀਕ ਹੈ।’’