ਅਮੂਲ ਕੱਲ ਤੋਂ ਊਠਣੀ ਦੇ ਦੁੱਧ ਦੀ ਵਿਕਰੀ ਸ਼ੁਰੂ ਕਰੇਗਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਦੁੱਧ ਬਹੁਤ ਅਸਾਨੀ ਨਾਲ ਪਚ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਉਹ ਲੋਕ ਵੀ ਪੀ ਸਕਦੇ ਹਨ ਜਿਹਨਾਂ ਨੂੰ ਗਾਂ ਅਤੇ ਮੱਝ ਦੇ ਦੁੱਧ ਤੋਂ ਐਲਰਜੀ ਹੈ।

Amul camel milk

ਆਨੰਦ : ਅਮੂਲ ਕੱਲ ਤੋਂ ਦੇਸ਼ ਵਿਚ ਪਹਿਲੀ ਵਾਰ ਊਠਣੀ ਦੇ ਦੁੱਧ ਦੀ ਵਿਕਰੀ ਸ਼ੁਰੂ ਕਰੇਗਾ। ਇਸ ਦੀ ਸ਼ੁਰੂਆਤ ਗੁਜਰਾਤ ਦੇ ਅਹਿਮਦਾਬਾਦ, ਕੱਛ ਅਤੇ ਗਾਂਧੀਧਾਮ ਤੋਂ ਕੀਤੀ ਜਾਵੇਗੀ। ਅਮੂਲ ਦੀ ਮਲਕੀਅਤ ਸਹਿਕਾਰੀ ਮਹਾਂਸੰਘ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਕੋਲ ਹੈ। ਇਸ ਦੇ ਨਾਲ ਰਾਜ ਦੀਆਂ 18 ਡੇਅਰੀਆਂ ਜੁੜੀਆਂ ਹੋਈਆਂ ਹਨ। ਫੈਡਰੇਸ਼ਨ ਦੇ ਜਨਰਲ ਮੈਨੇਜਰ ਆਰਐਸ ਸੋਢੀ ਨੇ ਦੱਸਿਆ ਕਿ ਊਠਣੀ ਦਾ ਦੁੱਧ ਅੱਧਾ ਲੀਟਰ ਦੀ ਬੋਤਲ ਵਿਚ ਮਿਲੇਗਾ।

ਇਸ ਦੁੱਧ ਦੇ ਕਈ ਤਰ੍ਹਾਂ ਦੇ ਲਾਭ ਹਨ। ਇਹ ਸੂਗਰ ਦੀ ਬੀਮਾਰੀ ਦੌਰਾਨ ਬਹੁਤ ਲਾਹੇਵੰਦ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਅਤੇ ਮੈਡੀਕਲ ਗੁਣ ਹਨ। ਇਸ ਦਾ ਮੁੱਲ 50 ਰੁਪਏ ਪ੍ਰਤੀ ਲੀਟਰ ਹੋਵੇਗਾ। ਇਹ ਦੁੱਧ ਬਹੁਤ ਅਸਾਨੀ ਨਾਲ ਪਚ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਉਹ ਲੋਕ ਵੀ ਪੀ ਸਕਦੇ ਹਨ ਜਿਹਨਾਂ ਨੂੰ ਗਾਂ ਅਤੇ ਮੱਝ ਦੇ ਦੁੱਧ ਤੋਂ ਐਲਰਜੀ ਹੈ।

ਸੋਢੀ ਨੇ ਦੱਸਿਆ ਕਿ ਮਹਾਂਸੰਘ ਅਧੀਨ ਆਉਣ ਵਾਲੀ ਕੱਛ ਦੀ ਸਰਹੱਦ ਡੇਅਰੀ ਨੇ ਸ਼ੁਰੂਆਤ ਵਿਚ ਚਾਰ ਤੋਂ ਪੱਜ ਹਜ਼ਾਰ ਲੀਟਰ ਤੱਕ ਊਠਣੀ ਦਾ ਦੁੱਧ ਇਕੱਠਾ ਕਰਨਾ ਸ਼ੁਰੂ ਕੀਤਾ ਹੈ। ਇਹ ਮਾਤਰਾ ਵਧਣ 'ਤੇ ਇਸ ਨੂੰ ਹੋਰਨਾਂ ਥਾਵਾਂ ਤੇ ਵੀ ਲਾਂਚ ਕੀਤਾ ਜਾਵੇਗਾ। ਪਿਛਲੇ ਸਾਲ ਊਠਣੀ ਦੇ ਦੁੱਧ ਦੀ ਚਾਕਲੇਟ ਲਾਂਚ ਕੀਤੀ ਗਈ ਸੀ। ਜਿਸ ਨੂੰ ਲੋਕਾਂ ਨੇ ਬਹੁਤ ਪੰਸਦ ਕੀਤਾ। ਅਮੂਲ ਨੇ ਊਠਣੀ ਦੇ ਦੁੱਧ ਨੂੰ ਫਰਿਜ਼ ਵਿਚ ਤਿੰਨ ਦਿਨ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।