Global Democracy Index ਵਿਚ ਭਾਰਤ 10 ਸਥਾਨ ਹੇਠਾਂ ਡਿੱਗਿਆ, ਜਾਣੋ ਪਾਕਿ-ਚੀਨ ਦਾ ਹਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਸੂਚੀ ਸਰਕਾਰ ਦੇ ਕੰਮਕਾਜ, ਚੋਣ ਪ੍ਰਕਿਰਿਆ,ਰਾਜਨੀਤਿਕ ਭਾਗੀਦਾਰੀ, ਰਾਜਨੀਤਿਕ ਸੰਸਕ੍ਰਿਤੀ ਅਤੇ ਨਾਗਰਿਕ ਸੁਤੰਤਰਤਾ 'ਤੇ ਅਧਾਰਿਤ ਹੈ।

File Photo

ਨਵੀਂ ਦਿੱਲੀ : ਗਲੋਬਲ ਡੈਮੋਕਰੇਸੀ ਇੰਡੈਕਸ ਵਿਚ ਭਾਰਤ 10 ਸਥਾਨ ਹੇਠਾਂ ਡਿੱਗ ਗਿਆ ਹੈ। ਬ੍ਰਿਟਿਸ਼ ਸੰਸਥਾਨ 'ਦ ਇਕਨੋਮਿਕ ਗਰੁੱਪ' ਦੀ ਇਕੋਨਮਿਕ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ 2019 ਦੀ ਸੂਚੀ ਵਿਚ ਭਾਰਤ 51ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਹ ਗਲੋਬਲ ਸੂਚੀ 165 ਸੁਤੰਤਰ ਦੇਸ਼ਾਂ ਅਤੇ ਦੋ ਖੇਤਰਾਂ ਵਿਚ ਮੌਜੂਦਾ ਲੋਕਤੰਤਰ ਦੀ ਸਥਿਤੀ ਦਾ ਖਾਕਾ ਪੇਸ਼ ਕਰਦੀ ਹੈ।

ਲੋਕਤੰਤਰ ਇੰਡੈਕਸ ਸਾਲ 2019 ਵਿਚ ਭਾਰਤ ਦਾ ਅੰਕ ਘੱਟ ਕੇ 6.90 ਰਹਿ ਗਿਆ ਹੈ ਜੋ ਕਿ ਸਾਲ 2018 ਵਿਚ 7.23 ਸੀ। ਰਿਪੋਰਟ ਅਨੁਸਾਰ ਭਾਰਤ ਵਿਚ ਨਾਗਿਰਕਾ ਦੀ ਅਜਾਦੀ ਦੀ ਸਥਿਤੀ ਇਕ ਸਾਲ ਵਿਚ ਘੱਟ ਹੋਈ ਹੈ। ਇਹ ਸੂਚੀ ਸਰਕਾਰ ਦੇ ਕੰਮਕਾਜ, ਚੋਣ ਪ੍ਰਕਿਰਿਆ,ਰਾਜਨੀਤਿਕ ਭਾਗੀਦਾਰੀ, ਰਾਜਨੀਤਿਕ ਸੰਸਕ੍ਰਿਤੀ ਅਤੇ ਨਾਗਰਿਕ ਸੁਤੰਤਰਤਾ 'ਤੇ ਅਧਾਰਿਤ ਹੈ।

ਇਸ ਲਿਸਟ ਅਨੁਸਾਰ ਭਾਰਤ ਦਾ ਪੜੋਸੀ ਦੇਸ਼ ਪਾਕਿਸਤਾਨ 4.25 ਅੰਕਾਂ ਦੇ ਨਾਲ 108ਵੇਂ ਸਥਾਨ 'ਤੇ ਹੈ ਅਤੇ ਚੀਨ 2.26 ਅੰਕਾਂ ਦੇ ਨਾਲ 153ਵੇਂ ਸਥਾਨ 'ਤੇ ਹੈ ਜਦਕਿ ਨਾਰਵੇ ਸੱਭ ਤੋਂ ਉੱਪਰ ਅਤੇ ਉੱਤਰ ਕੋਰੀਆ ਸੱਭ ਤੋਂ ਨੀਚੇ 167ਵੇਂ ਸਥਾਨ 'ਤੇ ਹੈ।

ਉੱਭਰਦੀ ਹੋਈ ਅਰਥਵਿਵਸਥਾਂ ਬ੍ਰਾਜ਼ੀਲ 6.86 ਅੰਕਾਂ ਦੇ ਨਾਲ 52ਵੇਂ ਸਥਾਨ 'ਤੇ ਹੈ। ਰੂਸ ਨੂੰ ਇਸ ਸੂਚੀ ਵਿਚ 3.11 ਅੰਕਾ ਦੇ ਨਾਲ 134ਵਾਂ ਸਥਾਨ ਮਿਲਿਆ ਹੈ। ਭਾਰਤ ਦੇ ਹੋਰ ਦੋ ਗੁਆਂਢੀ ਦੇਸ਼ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ 6.27 ਅੰਕ ਦੇ ਨਾਲ 69ਵਾਂ ਅਤੇ 5.88 ਅੰਕਾਂ ਦੇ ਨਾਲ 8ਵਾਂ ਸਥਾਨ ਮਿਲਿਆ ਹੈ।