ਦੇਸ਼ ‘ਚ ਹੋਣੀਆਂ ਚਾਹੀਦੀਆਂ ਨੇ 4 ਰਾਜਧਾਨੀਆਂ, ਸਿਰਫ਼ ਦਿੱਲੀ ਹੀ ਕਿਉਂ?: ਮਮਤਾ ਬੈਨਰਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਵਿਚ ਰਾਜਨੀਤਿਕ...

Mamta

ਕਲਕੱਤਾ: ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਵਿਚ ਰਾਜਨੀਤਿਕ ਸਰਮਰਮੀਆਂ ਤੇਜ਼ ਹੋ ਗਈਆਂ ਹਨ। ਰਾਜ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਸਿਰਫ਼ ਦਿੱਲੀ ਹੀ ਕਿਉਂ ਹੈ। ਚਾਰ ਕੋਨਿਆਂ ਵਿਚ ਕੁੱਲ ਚਾਰ ਰਾਜਧਾਨੀਆਂ ਹੋਣੀਆਂ ਚਾਹੀਦੀਆਂ ਹਨ। ਬੈਨਰਜੀ ਨੇ ਅਪਣੇ ਸੰਸਦਾਂ ਨੂੰ ਇਹ ਮੁੱਦਾ ਸੰਸਦ ਵਿਚ ਚੁੱਕਣ ਦਾ ਵੀ ਹੁਕਮ ਦਿੱਤਾ।

ਉਥੇ ਹੀ, ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਜ਼ਿਆਦਾਤਰ ਲੋਕ ਬਾਹਰ ਦੇ ਰਹਿਣ ਵਾਲੇ ਹਨ। ਕਲਕੱਤਾ ‘ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਯੰਤੀ ਉਤੇ ਆਯੋਜਿਤ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ, ਇਕ ਸਮੇਂ ਕਲਕੱਤਾ ਦੇਸ਼ ਦੀ ਰਾਜਧਾਨੀ ਸੀ। ਤਾਂ ਇਕ ਵਾਰ ਫਿਰ ਤੋਂ ਸ਼ਹਿਰ ਨੂੰ ਭਾਰਤ ਦੀ ਦੂਜੀ ਰਾਜਧਾਨੀ ਦੇ ਰੂਪ ‘ਚ ਐਲਾਨਿਆ ਜਾ ਸਕਦਾ? ਕਲਕੱਤਾ ਨੂੰ ਦੇਸ਼ ਦੀ ਦੂਜੀ ਰਾਜਧਾਨੀ ਬਣਾਉਣੀ ਹੀ ਹੋਵੇਗੀ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਤਾਜੀ ਦੀ ਜੈਯੰਤੀ ਨੂੰ ਮਨਾਉਣ ਦੇ ਲਈ ਛੇ ਘੰਟੇ ਦੇ ਕਲਕੱਤਾ ਦੇ ਦੌਰੇ ‘ਤੇ ਪਹੁੰਚ ਰਹੇ ਹਨ। ਮਮਤਾ ਬੈਨਰਜੀ ਨੇ ਟੀਐਮਸੀ ਸੰਸਦਾਂ ਦਾ ਇਹ ਮੁੱਦਾ ਸੰਸਦ ਵਿਚ ਚੁੱਕਣ ਦਾ ਨਿਰਦੇਸ਼ ਦਿੰਦੇ ਹੋਏ ਕਿਹਾ, ਆਖਰ ਇਕ ਰਾਜਧਾਨੀ ਕਿਉਂ ਹੋਣੀ ਚਾਹੀਦੀ। ਦੇਸ਼ ਦੇ ਹਰ ਕੋਨੇ ਵਿਚ ਇਕ ਰਾਜਧਾਨੀ ਹੋਣੀ ਚਾਹੀਦੀ ਅਤੇ ਕੁੱਲ ਚਾਰ ਰਾਜਧਾਨੀਆਂ ਹੋਵੇ।

ਸੰਸਦ ਦਾ ਸੈਸ਼ਨ ਸਾਰੀਆਂ ਰਾਜਧਾਨੀਆਂ ਵਿਚ ਆਯੋਜਿਤ ਕੀਤਾ ਜਾਣਾ ਚਾਹੀਦਾ। ਮਮਤਾ ਬੈਨਰਜੀ ਨੇ ਕਿਹਾ ਕਿ ਦੱਖਣੀ ਭਾਰਤ ਦੇ ਰਾਜ ਜਿਵੇਂ, ਤਾਮਿਲਨਾਡੂ, ਕਰਨਾਟਕ, ਜਾਂ ਕੇਰਲ ਵਿਚ ਵੀ ਇਕ ਰਾਜਧਾਨੀ ਬਣਨੀ ਚਾਹੀਦੀ ਹੈ। ਅਗਲੀ ਰਾਜਧਾਨੀ ਉਤਰ ਪ੍ਰਦੇਸ਼, ਪੰਜਾਬ ਜਾਂ ਰਾਜਸਥਾਨ ਵਿਚ ਹੋਣੀ ਚਾਹੀਦੀ। ਉਥੇ, ਇਕ ਬਿਹਾਰ, ਓਡਿਸ਼ਾ, ਜਾਂ ਫਿਰ ਕਲਕੱਤਾ ਵਿਚ ਹੋਣੀ ਚਾਹੀਦੀ ਹੈ।