ਫਰਜ਼ੀ ਖਬਰਾਂ ਦੇ ਮਾਮਲੇ 'ਚ ਭਾਰਤ ਦੁਨੀਆ ਵਿਚ ਨੰਬਰ ਇਕ 'ਤੇ : ਮਾਇਕ੍ਰੋਸਾਫ਼ਟ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਇਕਰੋਸਾਫਟ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਿਕ , ਇੰਟਰਨੈੱਟ ਤੇ ਫਰਜ਼ੀ ਖ਼ਬਰਾਂ ਦਾ ਸ਼ਿਕਾਰ ਹੋਣ ਵਾਲੇ ਯੂਜ਼ਰਸ ਵਿਚ ਵੀ ਭਾਰਤੀ ਸਭ ਤੋਂ ਅੱਗੇ ਹਨ।

Fake News

ਨਵੀਂ ਦਿੱਲੀ : ਦੁਨੀਆ ਵਿਚ ਫਰਜ਼ੀ ਖਬਰਾਂ ਦੇ ਮਾਮਲੇ ਵਿਚ ਭਾਰਤ ਪਹਿਲੇ ਨੰਬਰ ਤੇ ਹੈ। ਆਈਟੀ ਕੰਪਨੀ ਵਿਚ ਸ਼ੁਮਾਰ ਮਾਇਕ੍ਰੋਸਾਫ਼ਟ ਨੇ ਇੱਕ ਸਰਵੇਖਣ ਵਿਚ ਇਹ ਦਾਅਵਾ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਰਵੇਖਣ ਵਿਚ 22 ਦੇਸ਼ ਸ਼ਾਮਿਲ ਸਨ, ਇਸ ਸਰਵੇਖਣ ਦੇ ਅਨੁਸਾਰ, ਭਾਰਤ ਵਿਚ ਲਗਭਗ 64 ਫ਼ੀਸਦੀ ਇੰਟਰਨੈੱਟ ਯੂਜ਼ਰਸ ਦਾ ਸਾਹਮਣਾ ਫਰਜ਼ੀ ਖਬਰਾਂ ਨਾਲ ਹੁੰਦਾ ਹੈ,ਉੱਥੇ ਹੀ ਸੰਸਾਰਿਕ ਪੱਧਰ ਤੇ 57 ਫ਼ੀਸਦੀ ਇੰਟਰਨੈੱਟ ਯੂਜ਼ਰਸ ਦਾ ਸਾਹਮਣਾ ਫਰਜ਼ੀ ਖਬਰਾਂ ਨਾਲ ਹੁੰਦਾ ਹੈ।

ਮਾਇਕ੍ਰੋਸਾਫ਼ਟ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਿਕ , ਇੰਟਰਨੈੱਟ ਤੇ ਫਰਜ਼ੀ ਖ਼ਬਰਾਂ ਦਾ ਸ਼ਿਕਾਰ ਹੋਣ ਵਾਲੇ ਯੂਜ਼ਰਸ ਵਿਚ ਵੀ ਭਾਰਤੀ ਸਭ ਤੋਂ ਅੱਗੇ ਹਨ। ਭਾਰਤ ਵਿਚ ਕਰੀਬ 54 ਫ਼ੀਸਦੀ ਲੋਕ ਆਨਲਾਇਨ ਧੌਖਾਧੜੀ ਦਾ ਸ਼ਿਕਾਰ ਹੋਏ ਹਨ, ਜੋ ਸੰਸਾਰਿਕ ਔਸਤ ਤੋਂ ਕਿਤੇ ਜ਼ਿਆਦਾ ਹੈ . ਇਸਦੇ ਨਾਲ ਹੀ ਭਾਰਤ ਵਿਚ ਕਰੀਬ 42 ਫ਼ੀਸਦੀ ਯੂਜ਼ਰਸ ਇੰਟਰਨੈੱਟ ਫਿਸ਼ਿੰਗ ਜਾਂ ਸਪੂਫਿੰਗ ਦੇ ਸ਼ਿਕਾਰ ਹੋਏ ਹਨ।

ਦਿਲਚਸਪ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਆਨਲਾਇਨ ਠੱਗੀ ਵਾਲੇ ਮੈਸੇਜ ਦੋਸਤ ਤੇ ਪਰਿਵਾਰ ਦੇ ਲੋਕਾਂ ਦੁਆਰਾ ਹੀ ਫੈਲਾਏ ਜਾਂਦੇ ਹਨ,ਬੀਤੇ ਸਾਲ ਇਸ ਵਿਚ ਨੌਂ ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ  ਸਰਵੇਖਣ ਵਿਚ ਇਸ ਗੱਲ ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਆਉਣ ਵਾਲੇ ਕੁੱਝ ਦਿਨਾਂ ‘ਚ ਭਾਰਤ ਵਿਚ ਆਮ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ ਵਿਚ ਫਰਜ਼ੀ ਖਬਰਾਂ ਦੇ ਕਾਰਨ ਭਾਰਤੀ ਸਾਮਾਜ ਵਿਚ ਵਿਰੋਧੀ ਅਸਰ ਦਿਖਾਈ ਦੇ ਸਕਦੇ ਹਨ।

ਇਸ ਦੇ ਨਾਲ ਹੀ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਨਾ ਸਿਰਫ ਆਨਲਾਇਨ ਧੋਖਾਧੜੀ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ ਸਗੇਂ ਇਨ੍ਹਾਂ ਦੇ ਖਿਲਾਫ ਸਕਾਰਾਤਮਕ ਕਾਰਵਾਈਆਂ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਰਵੇਖਣ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਆਨਲਾਇਨ ਠੱਗੀ ਦਾ ਸ਼ਿਕਾਰ ਨੌਜਵਾਨ ਹੁੰਦੇ ਹਨ।