ਦਿੱਲੀ 'ਚੋਂ ਅਮੀਰ ਬਿਜ਼ਨਸਮੈਂਨ ਅਗਵਾਹ ਕਰਨ 'ਚ ਰਹੇ ਨਾਕਾਮਯਾਬ, ਤਾਂ ਗਾਜ਼ੀਆਬਾਦ ਜਾ ਚੁੱਕਿਆ ਬੱਚਾ
ਅਮੀਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਬਦਮਾਸ਼ਾਂ ਨੇ ਮਿਲ ਕੇ ਪਹਿਲਾਂ ਤਾਂ ਦਿੱਲੀ ਦੇ ਕਿਸੇ........
ਗਾਜ਼ੀਆਬਾਦ: ਅਮੀਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਬਦਮਾਸ਼ਾਂ ਨੇ ਮਿਲ ਕੇ ਪਹਿਲਾਂ ਤਾਂ ਦਿੱਲੀ ਦੇ ਕਿਸੇ ਅਮੀਰ ਬਿਜ਼ਨਸਮੈਨ ਨੂੰ ਅਗਵਾ ਕਰਨ ਦਾ ਪਲਾਨ ਬਣਾਇਆ। ਦੋ ਮਹੀਨੇ ਤੱਕ ਥਾਂ-ਥਾਂ ਜਾ ਕੇ ਰੇਕੀ ਕੀਤੀ। ਜਦੋਂ ਕਿਤੇ ਵੀ ਕਾਮਯਾਬੀ ਨਾ ਮਿਲੀ ਤਾਂ ਉਹਨਾਂ ਨੇ ਗਾਜ਼ੀਆਬਾਦ ਵਿਚ 7ਵੀਂ ਦੇ ਇੱਕ ਵਿਦਿਆਰਥੀ ਨੂੰ ਅਗਵਾ ਕਰ ਲਿਆ। ਬਦਮਾਸ਼ਾਂ ਨੂੰ ਲਗਿਆ ਕਿ ਉਹ ਕਿਸੇ ਅਮੀਰ ਘਰ ਦਾ ਲੜਕਾ ਹੈ। ਉਸ ਦੇ ਘਰ ਫੋਨ ਕਰਕੇ 2 ਕਰੋਡ਼ ਰੁਪਏ ਫਿਰੌਤੀ ਮੰਗੀ ਗਈ। 10 ਫਰਵਰੀ ਦੀ ਇਸ ਘਟਨਾ ਤੋਂ ਬਾਅਦ ਬੱਚੇ ਦੇ ਪਰਿਵਾਰ ਨੇ ਉਹਨਾਂ ਬਦਮਾਸ਼ਾਂ ਨੂੰ ਬਹੁਤ ਸਮਝਾਇਆ ਕਿ ਉਹਨਾਂ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਹੈ।
ਪੁਲਿਸ ਨੇ ਦੱਸਿਆ ਕਿ ਬੱਚਾ ਇੱਕ ਦੁਕਾਨ ਤੋਂ ਆਪਣੇ ਸਕੂਲ ਲਈ ਮੈਪ ਲੈ ਕੇ ਘਰ ਪਰਤ ਰਿਹਾ ਸੀ। ਕਾਫ਼ੀ ਮਿਹਨਤ ਤੋਂ ਬਾਅਦ ਬਦਮਾਸ਼ 10 ਲੱਖ ਰੁਪਏ ਲੈਣ ਲਈ ਮੰਨ ਗਏ। 14 ਫਰਵਰੀ ਨੂੰ ਬੱਚੇ ਦੀ ਮਾਂ ਕਾਰ ਵਿਚ ਦਿੱਲੀ ਅਕਸ਼ਰਧਾਮ ਫਲਾਈਓਵਰ ਤੇ ਪਹੁੰਚੀ। ਰਾਤ ਢਾਈ ਵਜੇ ਅਗਵਾਕਾਰ ਬਾਇਕ 'ਤੇ ਆਏ ਅਤੇ 10 ਲੱਖ ਰੁਪਏ ਲੈ ਕੇ ਚਲੇ ਗਏ। ਸਵੇਰੇ ਸਾਢੇ ਪੰਜ ਵਜੇ ਉਹਨਾਂ ਨੇ ਬੱਚੇ ਨੂੰ ਨੋਇਡਾ ਦੇ ਸੈਕਟਰ 37 ਵਿਚ ਛੱਡ ਦਿੱਤਾ। ਬੱਚਾ ਸੁਰੱਖਿਅਤ ਮਿਲਣ 'ਤੇ ਪਰਿਵਾਰ ਦੇ ਮੈਂਬਰ ਸੁੱਖ ਦਾ ਸਾਹ ਲੈ ਹੀ ਰਹੇ ਸਨ ਕਿ ਉਹਨਾਂ ਅਗਵਾਕਾਰਾਂ ਦੇ ਫੋਨ ਫਿਰ ਤੋਂ ਆਉਣ ਲੱਗੇ।
ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਗਾਜ਼ੀਆਬਾਦ ਪੁਲਿਸ ਕੋਲ ਪੁੱਜੇ। ਉਹਨਾਂ ਨੇ ਦਾਅਵਾ ਕੀਤਾ ਕਿ ਕੁਝ ਕਾਲਾਂ ਪਾਕਿਸਤਾਨ ਤੋਂ ਵੀ ਆਈਆਂ ਸਨ, ਜਿਸ ਵਿਚ ਇੱਕ ਕਰੋਡ਼ ਰੁਪਏ ਦੀ ਡੀਮਾਂਡ ਕੀਤੀ ਗਈ ਸੀ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੰਜ ਆਰੋਪੀਆਂ ਨੂੰ ਗਿ੍ਰ੍ਫ਼ਤਾਰ ਕਰ ਲਿਆ ਹੈ। ਇਹਨਾਂ ਕੋਲੋਂ ਇਕ ਕਾਰ, ਇੱਕ ਬਾਇਕ ਅਤੇ 8 ਲੱਖ ਰੁਪਏ ਵੀ ਬਰਾਮਦ ਹੋਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਗੈਂਗ ਦਾ ਸਾਜਿਸ਼ਕਰਤਾ ਪ੍ਰ੍ਮੋਦ ਹੈ। ਉਹ ਦਿੱਲੀ ਕੁਝ ਅਮੀਰਾਂ ਕੋਲ ਡਰਾਇਵਰੀ ਕਰਦਾ ਸੀ। ਉਹਨਾਂ ਦਾ ਲਾਈਫਸਟਾਇਲ ਵੇਖ ਕੇ ਉਹ ਅਮੀਰ ਬਣਨ ਦੇ ਸਪਨੇ ਦੇਖਣ ਲੱਗਾ। ਜਦੋਂ ਮਿਹਨਤ ਨਾਲ ਸੁਪਨੇ ਪੂਰੇ ਨਹੀਂ ਹੋਏ ਤਾਂ ਅਗਵਾਹ ਕਰਤਾ ਨੇ ਸ਼ਾਰਟਕਟ ਪਲਾਨ ਬਣਾਇਆ। ਆਖ਼ਿਰਕਾਰ ਪੁਲਿਸ ਨੇ ਪ੍ਰ੍ਮੋਦ ਤੋਂ ਇਲਾਵਾ ਪ੍ਰ੍ਦੀਪ, ਪਵਨ, ਪ੍ਰ੍ਮੋਦ ਯਾਦਵ ਅਤੇ ਸੋਨੂੰ ਕੁਮਾਰ ਨੂੰ ਗਿ੍ਰ੍ਫ਼ਤਾਰ ਕਰ ਲਿਆ।