ਲੋਕ ਸਭਾ ਚੋਣ / ਰਾਜਸਥਾਨ ਵਿਚ ਸਚਿਨ ਪਾਇਲਟ ਦੀ ਸੀਟ ਟੋਂਕ ਵਿਚ ਅੱਜ ਮੋਦੀ ਦੀ ਫਤਹਿ ਸੰਕਲਪ ਸਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਧਾਨ ਮੰਤਰੀ ਨਰੇਂਦਰ ਮੋਦੀ 23 ਫਰਵਰੀ ਨੂੰ ਟੋਂਕ ਵਿਚ ਫਤਹਿ ਸੰਕਲਪ ਸਭਾ ਨੂੰ ਸੰਬੋਧਿਤ.......

Lok Sabha Election

ਨਵੀਂ ਦਿੱਲੀ: ਪ੍ਧਾਨ ਮੰਤਰੀ ਨਰੇਂਦਰ ਮੋਦੀ 23 ਫਰਵਰੀ ਨੂੰ ਟੋਂਕ ਵਿਚ ਫਤਹਿ ਸੰਕਲਪ ਸਭਾ ਨੂੰ ਸੰਬੋਧਿਤ ਕਰਨਗੇ।  ਵਿਧਾਨ ਸਭਾ ਚੋਣ ਤੋਂ ਬਾਅਦ ਪ੍ਦੇਸ਼ ਵਿਚ ਉਹਨਾਂ ਦਾ ਇਹ ਪਹਿਲਾ ਦੌਰਾ ਹੈ। ਟੋਂਕ ਵਿਚ ਸਭਾ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਮੋਦੀ ਨੇ ਵਿਧਾਨ ਸਭਾ ਚੋਣ ਦੇ ਦੌਰਾਨ ਟੋਂਕ ਅਤੇ ਸੀਕਰ ਵਿਚ ਸਭਾਵਾਂ ਨਹੀਂ ਕੀਤੀਆਂ ਸਨ। ਟੋਂਕ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਵਿਧਾਨ ਸਭਾ ਸੀਟ ਹੈ।

 46 ਸਾਲ ਵਿਚ ਪਹਿਲੀ ਵਾਰ ਕਾਂਗਰਸ ਨੇ ਇੱਥੇ ਕਿਸੇ ਮੁਸਲਮਾਨ ਉਮੀਦਵਾਰ ਨੂੰ ਟਿਕਟ ਨਾਂ ਦੇ ਕੇ ਪਾਇਲਟ ਨੂੰ ਚੋਣਾਂਵੀ ਮੈਦਾਨ ਵਿਚ ਉਤਾਰਿਆ ਸੀ। ਪ੍ਧਾਨ ਮੰਤਰੀ ਮੋਦੀ ਟੋਂਕ ਤੋਂ ਹੀ ਰਾਜਸਥਾਨ ਵਿਚ ਲੋਕ ਸਭਾ ਚੋਣ ਦਾ ਪ੍ਚਾਰ ਸ਼ੁਰੂ ਕਰਨਗੇ। ਇਸ ਵਿਚ ਉਹ ਸਾਰੇ ਦੇਸ਼ ਲਈ ਕਈ ਵੱਡੀਆਂ ਘੋਸ਼ਣਾਵਾਂ ਕਰ ਸਕਦੇ ਹਨ।  ਲੋਕ ਸਭਾ ਦੇ ਇੰਚਾਰਜ ਓਂਕਾਰ ਸਿੰਘ ਲਾਖਾਵਤ ਦਾ ਦਾਅਵਾ ਹੈ ਕਿ ਇਹ ਟੋਂਕ ਦੇ ਇਤਹਾਸ ਦੀ ਸਭ ਤੋਂ ਵੱਡੀ ਸਭਾ ਹੋਵੇਗੀ। 

ਟੋਂਕ ਉਪ ਮੁੱਖ ਮੰਤਰੀ ਸਚਿਨ ਪਾਇਲਟ ਦਾ ਖੇਤਰ ਹੈ ਪਰ ਇੱਥੇ  ਟੇ੍ਨ ਦੀ ਕੋਈ ਸਹੂਲਤ ਨਹੀਂ ਹੈ।  ਦੱਸਿਆ ਜਾ ਰਿਹਾ ਹੈ ਕਿ ਮੋਦੀ ਇੱਥੇ ਰੇਲਵੇ ਨਾਲ ਜੁਡ਼ੀਆਂ ਘੋਸ਼ਣਾਵਾਂ ਕਰ ਸਕਦੇ ਹਨ ਨਾਲ ਹੀ, ਬਰਾਮਣੀ ਨਦੀ ਪੋ੍ਜੈਕਟ ਦੀ ਵੀ ਘੋਸ਼ਣਾ ਕੀਤੀ ਜਾ ਸਕਦੀ ਹੈ। ਇਸ ਨਾਲ ਟੋਂਕ ਸਮੇਤ 13 ਜਿਲਿ੍ਹ੍ਆਂ ਨੂੰ ਸਿੱਧਾ ਫਾਇਦਾ ਹੋਵੇਗਾ। ਵਿਧਾਨ ਸਭਾ ਚੋਣ ਵਿਚ ਟੋਂਕ-ਸਵਾਈਮਾਧੋਪੁਰ ਲੋਕ ਸਭਾ ਖੇਤਰ ਵਿਚ ਆਉਣ ਵਾਲੀਆਂ ਅੱਠ ਵਿਧਾਨ ਸਭਾ ਸੀਟਾਂ ਵਿਚੋਂ ਭਾਜਪਾ ਦੇ ਖਾਤੇ ਵਿਚ ਇੱਕ ਹੀ ਸੀਟ ਆਈ ਸੀ। 

ਰਾਜਸਥਾਨ ਵਿਚ ਲੋਕ ਸਭਾ ਦੀਆਂ 25 ਸੀਟਾਂ ਹਨ। ਭਾਜਪਾ ਨੇ 2014 ਵਿਚ ਆਪਣੀਆਂ ਸਾਰੀਆਂ ਸੀਟਾਂ ਤੇ ਜਿੱਤ ਹਾਸਿਲ ਕੀਤੀ ਸੀ।  ਰਾਜ ਵਿਚ ਇਹ ਉਸ ਦਾ ਹੁਣ ਤੱਕ ਦੀ ਸਭ ਤੋਂ ਉੱਤਮ ਕਾਰਗੁਜ਼ਾਰੀ ਸੀ। ਪਾਰਟੀ ਇਸ ਨੂੰ ਫਿਰ ਤੋਂ ਦੁਹਰਾਉਣਾ ਚਾਹੁੰਦੀ ਹੈ। ਇਸ ਦੇ ਉਲਟ, ਵਿਧਾਨ ਸਭਾ ਚੋਣ ਵਿਚ ਜਿੱਤ ਵਜੋਂ ਕਾਂਗਰਸ ਨੇਤਾ ਇਸ ਵਿਚ ਪਾੜ ਪਾਉਣ ਦੀ ਤਿਆਰੀ ਵਿਚ ਰੁਝੇ ਹੋਏ ਹਨ।