ਆਰਟਿਸਟ ਨੇ ਦਿਖਾਈ ਆਪਣੀ ਕਲਾ, ਤਰਬੂਜ 'ਤੇ ਬਣਾਈ ਟਰੰਪ ਤੇ ਮੋਦੀ ਦੀ ਤਸਵੀਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਤਿਆਰੀਆਂ ਅੰਤਿਮ ਦੌਰ 'ਚ ਹਨ। ਉਨ੍ਹਾਂ ਦੀ ਫੇਰੀ ਨੂੰ ਯਾਦਗਾਰ ਬਣਾਉਣ ਲਈ ਸਰਕਾਰ ਤੋਂ ਲੈ ਕੇ

File Photo

ਥੇਨੀ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਤਿਆਰੀਆਂ ਅੰਤਿਮ ਦੌਰ 'ਚ ਹਨ। ਉਨ੍ਹਾਂ ਦੀ ਫੇਰੀ ਨੂੰ ਯਾਦਗਾਰ ਬਣਾਉਣ ਲਈ ਸਰਕਾਰ ਤੋਂ ਲੈ ਕੇ ਕਈ ਹੋਰ ਲੋਕ ਆਪਣੇ-ਆਪਣੇ ਤਰੀਕੇ ਨਾਲ ਤਿਆਰੀਆਂ ਕਰਨ 'ਚ ਜੁੱਟੇ ਹੋਏ ਹਨ।

ਇਸੇ ਤਰ੍ਹਾਂ ਟਰੰਪ ਦੇ ਸਵਾਗਤ ਲਈ ਤਾਮਿਲਨਾਡੂ ਦੇ ਫਰੂਟ ਕਾਰਵਿੰਗ ਦੇ ਮਾਹਰ ਆਰਟਿਸਟ ਐੱਮ.ਅਲੇਨਚੇਜੀਅਨ ਨੇ ਤਰਬੂਜ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਖਾਸ ਤਸਵੀਰ ਬਣਾਈ ਹੈ। ਇਸ ਤੋਂ ਇਲਾਵਾ ਆਰਟਿਸਟ ਅਲੇਨਚੇਜੀਅਨ ਨੇ ਪਿੱਠਭੂਮੀ 'ਚ ਤਾਜਮਹੱਲ ਦੀ ਤਸਵੀਰ ਵੀ ਬਣਾਈ ਹੈ।

ਆਰਟਿਸਟ ਅਲੇਨਚੇਜੀਅਨ ਨੇ ਦੱਸਿਆ, ''ਮੈਂ ਖੁਸ਼ ਹਾਂ ਕਿ ਟਰੰਪ ਨੂੰ ਦੋ ਦਿਨਾਂ ਦੀ ਫੇਰੀ ਦੌਰਾਨ ਸਾਡੇ ਦੇਸ਼ ਦੀ ਵਿਰਾਸਤ ਅਤੇ ਸੰਸਕ੍ਰਿਤੀ ਬਾਰੇ ਪਤਾ ਚੱਲੇਗਾ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਪਿੱਠਭੂਮੀ 'ਚ ਤਾਜਮਹੱਲ ਦੇ ਨਾਲ ਟਰੰਪ ਅਤੇ ਮੋਦੀ ਦੀ ਤਸਵੀਰ ਬਣਾਉਣ 'ਚ 2 ਘੰਟੇ ਦਾ ਸਮਾਂ ਲੱਗਿਆ।''  ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਤੋਂ ਭਾਰਤ 'ਚ 2 ਦਿਨਾਂ ਦੀ ਫੇਰੀ 'ਤੇ ਆ ਰਹੇ ਹਨ।

ਆਗਰਾ ਪ੍ਰੋਗਰਾਮ ਤਹਿਤ ਟਰੰਪ ਤਾਜਮਹੱਲ ਦੇਖਣ ਤੋਂ ਇਲਾਵਾ ਸੰਸਕ੍ਰਿਤੀ ਪ੍ਰੋਗਰਾਮ ਵੀ ਦੇਖਣਗੇ। ਇਸ ਲਈ ਏਅਰਪੋਰਟ 'ਚ ਤਾਜਮਹੱਲ ਤੱਕ 3,000 ਕਲਾਕਾਰ ਟਰੰਪ ਦਾ ਸਵਾਗਤ ਕਰਨਗੇ। 16 ਸਥਾਨਾਂ 'ਤੇ ਸੰਸਕ੍ਰਿਤੀ ਪ੍ਰੋਗਰਾਮਾਂ ਲਈ ਮੰਚ ਤਿਆਰ ਕੀਤਾ ਗਿਆ ਹੈ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।