SBI ਦੇਣ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਮੁਫ਼ਤ ਸਕਾਲਰਸ਼ਿਪ
ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਵਿਦਿਆਰਥੀਆਂ ਨੂੰ ਮੁਫ਼ਤ ਸਕਾਲਰਸ਼ਿਪ ਦੇ ਰਿਹਾ ਹੈ।
ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਵਿਦਿਆਰਥੀਆਂ ਨੂੰ ਮੁਫ਼ਤ ਸਕਾਲਰਸ਼ਿਪ ਦੇ ਰਿਹਾ ਹੈ। ਤੁਸੀਂ ਇਸ ਸਕਾਲਰਸ਼ਿਪ ਲਈ 24 ਫਰਵਰੀ ਤੋਂ ਅਰਜ਼ੀ ਦੇ ਸਕਦੇ ਹੋ। ਸਟੇਟ ਬੈਂਕ ਆਫ਼ ਇੰਡੀਆ ਨੇ ਏਆਈਸੀਟੀਈ ਅਤੇ ਯੂ.ਜੀ.ਸੀ. ਦੁਆਰਾ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਬੀ.ਏ., ਬੀ.ਟੈਕ, ਲਾਅ ਅਤੇ ਹੋਰ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਨੁਮੇਰੋ ਯੂਨੋ ਕੁਇਜ਼ ਆਯੋਜਿਤ ਕਰਨ ਦਾ ਐਲਾਨ ਕੀਤਾ।
ਇਹ ਕੁਇਜ਼ 24 ਫਰਵਰੀ ਤੋਂ 5 ਮਾਰਚ ਤੱਕ ਚੱਲੇਗੀ ਜੋ 17 ਸ਼ਹਿਰਾਂ ਵਿੱਚ ਰੱਖੀ ਜਾਵੇਗੀ। ਇਸਦੀ ਸ਼ੁਰੂਆਤ ਤਿਰੂਵਨੰਤਪੁਰਮ ਤੋਂ ਹੋ ਰਹੀ ਹੈ। ਕੁਇਜ਼ ਵਿਚ ਮੌਜੂਦਾ ਮਾਮਲਿਆਂ ਅਤੇ ਆਮ ਗਿਆਨ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਜਾਣਗੇ। ਮੁਕਾਬਲਾ ਖੇਤਰੀ, ਸੈਮੀਫਾਈਨਲ ਅਤੇ ਅੰਤਿਮ ਦੌਰ ਯਾਨੀਕੇ ਤਿੰਨ ਪੜਾਵਾਂ ਵਿੱਚ ਹੋਵੇਗਾ।
ਨੁਮੇਰੋ ਯੋਨੋ ਦਾ ਉਦੇਸ਼ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਜ਼ਰੀਏ ਰਾਸ਼ਟਰੀ ਪੱਧਰ 'ਤੇ ਕਾਲਜ ਦੀ ਨੁਮਾਇੰਦਗੀ ਕਰਨ ਦਾ ਮੌਕਾ ਦੇ ਕੇ ਉਤਸ਼ਾਹਤ ਕਰਨਾ ਹੈ। ਐਸਬੀਆਈ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਕੁਇਜ਼ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਤੁਸੀਂ ਵਧੇਰੇ ਜਾਣਕਾਰੀ ਲਈ http://sbinumeroyono.com 'ਤੇ ਵੀ ਜਾ ਸਕਦੇ ਹੋ।
ਹਰੇਕ ਪੱਧਰ ਦੇ ਅੰਤ ਤੇ 3 ਜੇਤੂਆਂ ਨੂੰ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਲਈ ਰਜਿਸਟ੍ਰੇਸ਼ਨ ਮੁਫ਼ਤ ਹੈ। ਖੇਤਰੀ ਮੁਕਾਬਲੇ ਤੋਂ ਬਾਅਦ ਵਿਦਿਆਰਥੀਆਂ ਨੂੰ ਸੈਮੀਫਾਈਨਲ ਰਾਊਂਡ ਲਈ ਚੁਣਿਆ ਜਾਵੇਗਾ।ਇਸ ਦੇ ਨਾਲ ਹੀ ਇਸ ਦਾ ਅੰਤਮ ਦੌਰ ਮੁੰਬਈ ਵਿੱਚ ਹੋਵੇਗਾ।