ਜਲਦ ਨਿਬੇੜ ਲਓ ਜ਼ਰੂਰੀ ਕੰਮ, ਲਗਾਤਾਰ ਬੰਦ ਰਹਿਣਗੇ ਸਾਰੇ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਦੇ ਜ਼ਰੂਰੀ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

Photo

ਨਵੀਂ ਦਿੱਲੀ: ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਦੇ ਜ਼ਰੂਰੀ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਫਰਵਰੀ 2020 ਵਿਚ ਬੈਂਕਾਂ ਦੀਆਂ ਲੰਬੀਆਂ ਛੁੱਟੀਆਂ ਹਨ। ਰਿਜ਼ਰਵ ਬੈਂਕ ਦੀ ਵੈੱਬਸਾਈਟ ਮੁਤਾਬਕ ਪੂਰੇ ਫਰਵਰੀ ਵਿਚ 11 ਦਿਨ ਬੈਂਕ ਬੰਦ ਰਹਿਣਗੇ। ਇਹਨਾਂ ਤਿੰਨ ਦਿਨਾਂ ਵਿਚ ਬੈਂਕਾਂ ਦਾ ਕੰਮਕਾਜ ਬੰਦ ਰਹੇਗਾ।

ਇਸ ਦੌਰਾਨ ਸਰਕਾਰੀ ਅਤੇ ਨਿੱਜੀ ਬੈਂਕ ਦੋਵਾਂ ਦੀਆਂ ਛੁੱਟੀਆਂ ਸ਼ਾਮਲ ਹਨ। ਫਰਵਰੀ ਵਿਚ ਕੁੱਲ 5 ਛੁੱਟੀਆਂ, ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਹਰ ਐਤਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਮਤਲਬ ਕੁੱਲ ਮਿਲਾ ਕੇ 11 ਦਿਨ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। ਇਹਨਾਂ ਵਿਚ ਚਾਰ ਐਤਵਾਰ ਸ਼ਾਮਲ ਹਨ।

ਜੇਕਰ ਫਰਵਰੀ ਵਿਚ ਤੁਹਾਡੀ ਬੈਂਕ ਨਾਲ ਜੁੜੇ ਕੰਮ ਕਰਨ ਦੀ ਕੋਈ ਯੋਜਨਾ ਹੈ ਤਾਂ ਪੂਰੀ ਲਿਸਟ ਨੋਟ ਕਰ ਲਓ। ਇਸ ਦੇ ਨਾਲ ਹੀ ਆਉਣ ਵਾਲੇ ਕੁੱਝ ਦਿਨਾਂ ਵਿਚ ਲਗਾਤਾਰ 3 ਦਿਨ ਬੈਂਕ ਬੰਦ ਰਹਿਣਗੇ। ਆਉਣ ਵਾਲੀ 31 ਜਨਵਰੀ ਤੋਂ ਬੈਂਕ ਯੂਨੀਅਨ ਨੇ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਯਾਨੀ 31 ਜਨਵਰੀ ‘ਤੇ 1 ਫਰਵਰੀ ਨੂੰ ਹੜਤਾਲ ਦੇ ਚਲਦਿਆਂ ਬੈਂਕ ਬੰਦ ਰਹਿਣਗੇ।

ਇਸ ਤੋਂ ਬਾਅਦ 2 ਫਰਵਰੀ ਨੂੰ ਐਤਵਾਰ ਹੈ। ਇਸ ਲਈ ਉਸ ਦਿਨ ਵੀ ਛੁੱਟੀ ਹੈ। ਇਸ ਦੇ ਨਾਲ ਹੀ ਯੂਨੀਅਨ ਨੇ ਮਾਰਚ ਦੇ ਮਹੀਨੇ ਵਿਚ 3 ਦਿਨ ਤੇ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਤੱਕ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ। ਉੱਥੇ ਹੀ ਮਾਰਚ 11,12 ਅਤੇ 13 ਨੂੰ ਵੀ ਹੜਤਾਲ ਜਾਰੀ ਰਹੇਗੀ।

ਦੱਸ ਦਈਏ ਕਿ ਦਿੱਲੀ ਪ੍ਰਦੇਸ਼ ਬੈਂਕ ਕਰਮਚਾਰੀ ਸੰਗਠਨ ਦੇ ਜਨਰਲ ਸਕੱਤਰ ਅਸ਼ਵਿਨੀ ਰਾਣਾ ਨੇ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਤਨਖਾਹ 'ਚ 12.5 ਫੀਸਦ ਵਾਧੇ ਦੀ ਮੰਗ ਰੱਖੀ ਹੈ, ਜੋ ਮਨਜ਼ੂਰ ਨਹੀਂ ਕੀਤੀ ਗਈ। ਇਸ ਦੇ ਚਲਦਿਆਂ ਦੇਸ਼ ਭਰ ਦੇ ਸਾਰੇ ਸਰਕਾਰੀ ਬੈਂਕਾਂ 'ਚ ਕਾਰਜਕਾਰੀ ਸਟਾਫ ਹੜਤਾਲ 'ਤੇ ਰਹੇਗਾ ਜਿਸ ਦਾ ਬੈਂਕਿੰਗ ਸੇਵਾਂਵਾਂ 'ਤੇ ਸਿੱਧਾ ਅਸਰ ਪਵੇਗਾ।