ਬਾਗਪਤ ਦੇ ਚਾਟ ਵਾਲੇ ਬਟੋਰ ਰਹੇ ਨੇ ਸੋਸ਼ਲ ਮੀਡੀਆ 'ਤੇ ਸੁਰਖੀਆਂ, IAS ਨੇ ਦਿੱਤੀ ਦਿਲਚਸਪ ਪ੍ਰਤੀਕਿਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਵੀਡੀਓ ਤੋਂ ਬਾਅਦ ਹੁਣ ਉਸ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ।

IAS officer

ਬਾਗਪਤ, ਯੂ.ਪੀ : ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿਚ ਕੁਝ ਲੋਕ ਇਕ ਦੂਜੇ ਨਾਲ ਕੁੱਟਮਾਰ ਕਰ ਰਹੇ ਹਨ । ਬਾਗਪਤ ਵਿਚ ਇਕ ਚਾਟ ਵਾਲੇ ਨੇ ਦੂਸਰੇ ਚਾਟ ਦੇ ਗਾਹਕ ਨੂੰ ਬੁਲਾਇਆ, ਫਿਰ ਕੀ ਹੇਈਆ ਸੀ। ਇੱਕ ਪੱਤਾ ਚਾਟ ਲਈ ਜੰਗ ਛਿੜ ਗਈ। ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਵੀਡੀਓ ਤੋਂ ਬਾਅਦ ਹੁਣ ਉਸ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ।