ਡਰੱਗ ਮਾਮਲੇ ‘ਚ ਬੀਜੇਪੀ ਨੇਤਾ ਰਾਕੇਸ਼ ਸਿੰਘ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਕੀਨ ਕਾਂਡ ਵਿਚ ਬੀਜੇਪੀ ਨੇਤਾ ਰਾਕੇਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...

Rakesh Singh BJP Leader

ਨਵੀਂ ਦਿੱਲੀ: ਕੋਕੀਨ ਕਾਂਡ ਵਿਚ ਬੀਜੇਪੀ ਨੇਤਾ ਰਾਕੇਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੀਜੇਪੀ ਨੌਜਵਾਨ ਨੇਤਾ ਪਾਮੇਲਾ ਗੋਸਵਾਮੀ ਨੂੰ ਵੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੀਜੇਪੀ ਨੌਜਵਾਨ ਮੋਰਚਾ ਦੀ ਨੇਤਾ ਪਾਮੇਲਾ ਗੋਸਵਾਮੀ ਦੀ ਕੋਕੀਨ ਕਾਂਡ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਬੀਜੇਪੀ ਨੇਤਾ ਰਾਕੇਸ਼ ਸਿੰਘ ਉਤੇ ਵੀ ਲਗਾਮ ਕਸਣੀ ਸ਼ੁਰੂ ਕਰ ਦਿੱਤੀ ਸੀ। ਬੀਜੇਪੀ ਦੇ ਬੰਗਾਲ ਮੁਖੀ ਅਤੇ ਰਾਸ਼ਟਰੀ ਮੁੱਖ ਸੈਕਟਰੀ ਕੈਲਾਸ਼ ਵਿਜੈਵਰਗੀਯ ਦੇ ਕਰੀਬੀ ਮੰਨੇ ਜਾਣ ਵਾਲੇ ਰਾਕੇਸ਼ ਸਿੰਘ ਨੂੰ ਧਾਰਾ 107 ਦੇ ਤਹਿਤ ਗਵਾਹ ਦੇ ਤੌਰ ‘ਤੇ ਸ਼ਾਮਲ ਹੋਣ ਦੇ ਲਈ ਪੁਲਿਸ ਨੇ ਨੋਟਿਸ ਭੇਜਿਆ ਸੀ।

ਇਸਤੋਂ ਬਾਅਦ ਅੱਜ ਸ਼ਾਮ ਪੁਲਿਸ ਉਨ੍ਹਾਂ ਦੇ ਘਰ ‘ਤੇ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਪੁਲਿਸ ਨੇ ਕਿਹਾ ਕਿ ਰਾਕੇਸ਼ ਸਿੰਘ ਦੇ ਘਰ ਅੰਦਰ ਹੈ। ਪੁਲਿਸ ਦਾ ਰਾਕੇਸ਼ ਦੇ ਬੇਟੇ ਦੇ ਨਾਲ ਵਿਵਾਦ ਹੋਇਆ। ਇਸਤੋਂ ਬਾਅਦ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਅਤੇ ਫਿਰ ਰਾਕੇਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਕਲਕੱਤਾ ਪੁਲਿਸ ਨੇ 160 ਦੇ ਤਹਿਤ ਰਾਕੇਸ਼ ਸਿੰਘ ਨੂੰ ਨੋਟਿਸ ਦਿੱਤਾ ਸੀ ਕਿ ਉਨ੍ਹਾਂ ਨੂੰ ਸ਼ਾਮ 4 ਵਜੇ ਤੱਕ ਹਾਜਰ ਹੋਣ ਨੂੰ ਕਿਹਾ ਗਿਆ ਸੀ। ਰਾਕੇਸ਼ ਸਿੰਘ ਨੇ ਹਾਜਰ ਹੋਣ ਲਈ 26 ਫਰਵਰੀ ਤੱਕ ਦਾ ਸਮਾਂ ਮੰਗਿਆ ਸੀ।