ਮਥੁਰਾ ਮਹਾਪੰਚਾਇਤ ‘ਚ ਬੋਲੀ ਪ੍ਰਿਯੰਕਾ, 3 ਮਹੀਨਿਆਂ ਤੋਂ ਆਪਣੇ ਹੱਕਾਂ ਦੀ ਲੜਾਈ ਰਹੇ ਨੇ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸਿਆਸਤ ਅਪਣੇ ਪੜਾਅ ‘ਤੇ  ਹੈ...

Priyanka Gandhi

ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸਿਆਸਤ ਅਪਣੇ ਪੜਾਅ ‘ਤੇ  ਹੈ। ਦੇਸ਼ ਦੇ ਦਿਗਜ਼ ਨੇਤਾ ਲਗਾਤਾਰ ਕਿਸਾਨ ਅੰਦੋਲਨ ਉਤੇ ਆਪਣੀ ਰਾਏ ਰੱਖੀ ਹੋਈ ਹੈ। ਅਜਿਹੇ ‘ਚ ਵਿਰੋਧੀ ਧਿਰ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰ ਲਿਆ ਹੈ। ਕਾਂਗਰਸ ਮੁੱਖ ਸੈਕਟਰੀ ਪ੍ਰਿਯੰਕਾ ਗਾਂਧੀ ਡਾਵਰਾ ਨੇ ਮੰਗਲਵਾਰ ਨੂੰ ਮਥੁਰਾ ਵਿਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ ਹੈ।

ਮਹਾਂਪੰਚਾਇਤ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਜਮਕੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ 90 ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਉਤੇ ਕਿਸਾਨ ਅਪਣੇ ਅਧਿਕਾਰਾਂ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ 215 ਕਿਸਾਨ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਕਈਂ ਸਵਾਲ ਪੁੱਛੇ ਸਨ, ਪ੍ਰਿਯੰਕਾ ਨੇ ਕਿਹਾ ਕਿ ਬਾਰਡਰ ਨੂੰ ਅਜਿਹਾ ਬਣਾਇਆ ਗਿਆ ਜਿਵੇਂ ਦੇਸ਼ ਦੀ ਸਰਹੱਦ ਹੋਵੇ।

ਕਿਸਾਨਾਂ ਨੂੰ ਦੇਸ਼ ਧ੍ਰੋਹੀ, ਅਤਿਵਾਦੀ, ਪਰਜੀਵੀ ਅੰਦੋਲਨਜੀਵੀ ਕਿਹਾ ਗਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਮੋਦੀ ਨੇ ਤੁਹਾਡੇ ਸਾਹਮਣੇ ਆ ਕੇ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਗੰਨੇ ਦਾ ਭਗਤਾਨ ਤੁਹਾਨੂੰ ਦਿੱਤਾ ਜਾਵੇਗਾ। ਮੈਂ ਤੁਹਾਨੂੰ ਪੁਛਣਾ ਚਾਹੁੰਦੀ ਹਾਂ ਕਿ ਕੀ ਤੁਹਾਨੂੰ ਮਿਲਿਆ ਹੈ? ਉਨ੍ਹਾਂ ਨੇ ਕਿਹਾ ਸੀ ਕਿ ਤੁਹਾਡੀ ਆਮਦਨ ਦੁਗਣੀ ਹੋਵੇਗੀ। ਕੀ ਤੁਹਾਡੀ ਆਮਦਨ ਦੁਗਣੀ ਹੋਈ ਹੈ?