ਰਾਜਸਥਾਨ ਦੇ ਬਜਟ ‘ਤੇ ਲੱਗੀ ਆਖਰੀ ਮੋਹਰ, ਕੱਲ੍ਹ ਪੇਸ਼ ਹੋਵੇਗਾ ਬਜਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਮੌਜੂਦਾ ਕਾਰਜਕਾਲ ਦਾ ਤੀਜਾ ਬਜਟ ਤਿਆਰ ਹੋ ਚੁੱਕਿਆ ਹੈ...

Ashok Gehlot

ਜੈਪੁਰ: ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਮੌਜੂਦਾ ਕਾਰਜਕਾਲ ਦਾ ਤੀਜਾ ਬਜਟ ਤਿਆਰ ਹੋ ਚੁੱਕਿਆ ਹੈ। ਗਹਿਲੋਤ ਸਰਕਾਰ 24 ਫਰਵਰੀ ਨੂੰ ਬਜਟ ਪੇਸ਼ ਕਰੇਗੀ। ਇਸ ਸਾਲ ਦੇ ਬਜਟ ਦੀ ਕਾਪੀ ਚੁਣੌਤੀ ਪੂਰਨ ਮੰਨੀ ਜਾ ਰਹੀ ਹੈ। ਦੱਸ ਦਈਏ ਕਿ ਗਹਿਲੋਤ ਸਰਕਾਰ ਵੱਲੋਂ ਇਸ ਵਾਰ ਪਹਿਲਾ ਪੇਪਰਲੈਸ ਬਜਟ ਪੇਸ਼ ਕੀਤਾ ਜਾਵੇਗਾ।

ਸਵੇਰੇ 11 ਵਜੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਬਜਟ ਪੇਸ਼ ਕਰਨਗੇ। ਬਜਟ ਪੜ੍ਹਨ ਦੇ ਲਈ ਵਿਧਾਇਕਾਂ ਨੂੰ ਟੈਬ ਦਿੱਤੇ ਜਾਣਗੇ। ਉਥੇ ਹੀ ਅੱਜ ਵਿੱਤ ਵਿਭਾਗ ਵੱਲੋਂ ਬਜਟ ਦੀ ਕਾਪੀ ਰਸਮੀ ਤੌਰ ‘ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸੌਂਪੀ ਗਈ। ਮੰਨਿਆ ਜਾ ਰਿਹਾ ਹੈ ਕਿ ਬਜਟ ਵਿਚ ਇਸ ਵਾਰ ਦੇ ਬਜਟ ਵਿਚ ਕਿਸਾਨ ਅਤੇ ਸਿੱਖਿਆ ਨੂੰ ਲੈ ਕੇ ਮਹੱਤਵਪੂਰਨ ਐਲਾਨ ਹੋ ਸਕਦੇ ਹਨ।

ਨਾਲ ਹੀ ਕਰੋਨਾ ਕਾਲ ਦੇ ਚਲਦੇ ਹੁਣ ਮੈਡੀਕਲ ਸੈਕਟਰ ਉਤੇ ਜ਼ਿਆਦਾ ਜੋਰ ਰਹੇਗਾ। ਇਸਤੋਂ ਇਲਾਵਾ ਬੇਰੋਜਗਾਰਾਂ ਨੂੰ ਸੌਗਾਤ ਦੇਣ ਲਈ ਸਰਕਾਰ ਇਸ ਬਜਟ ਵਿਚ ਨੌਕਰੀਆਂ ਦਾ ਐਲਾਨ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗਹਿਲੋਤ ਨੇ ਪਿਛਲੇ ਸਾਲ 2 ਲੱਖ 25 ਹਜਾਰ ਕਰੋੜ ਦਾ ਬਜਟ ਪੇਸ਼ ਕੀਤਾ ਸੀ। ਇਸ ਵਾਰ ਕੋਰੋਨਾ ਦੇ ਬਾਵਜੂਦ 2 ਲੱਖ 40 ਹਜਾਰ ਕਰੋੜ ਯਾਨੀ ਲਗਪਗ 15 ਹਜਾਰ ਕਰੋੜ ਜ਼ਿਆਦਾ ਦਾ ਬਜਟ ਪੇਸ਼ ਕੀਤਾ ਜਾ ਸਕਦਾ ਹੈ।