ਮੋਦੀ ਚਾਹੁੰਦਾ ਕੀ ਹੈ? ਕਿਸਾਨ ਹੱਥਾਂ ‘ਚ ਕੌਲੇ ਫੜ੍ਹ ਲੋਕਾਂ ਦੇ ਬੂਹੇ ‘ਤੇ ਬੈਠ ਜਾਣ: ਦਿੱਲੀ ਵਾਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਲਗਪਗ...

Delhi Protest

ਨਵੀਂ ਦਿੱਲੀ (ਸੈਸ਼ਵ ਨਾਗਰਾ): ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਲਗਪਗ 3 ਤੋਂ ਮਹੀਨਿਆਂ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਦੇ ਇਸ ਅੰਦੋਲਨ ਨੂੰ ਪੂਰੇ ਦੇਸ਼-ਵਿਦੇਸ਼ ਤੋਂ ਸਮਰਥਨ ਮਿਲ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ, ਬੁੱਧੀਜੀਵੀਆਂ, ਲੇਖਕਾਂ, ਪਾਲੀਵੁੱਡ ਗਾਇਕਾਂ ਦਾ ਕਿਸਾਨ ਅੰਦੋਲਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।

ਦੱਸ ਦਈਏ ਕਿ ਸਿੰਘੂ ਬਾਰਡਰ ‘ਤੇ ਔਰਤਾਂ ਆਪਣੇ ਬੱਚਿਆਂ ਨੂੰ ਲੈ ਕੇ ਕਿਸਾਨੀ ਅੰਦੋਲਨ ਦੀ ਹਮਾਇਤ ‘ਚ ਉਤਰੀਆਂ ਹਨ। ਇਸ ਦੌਰਾਨ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਸੈਸ਼ਵ ਨਾਗਰਾ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ‘ਚ ਉਤਰੀਆਂ ਔਰਤਾਂ ਨਾਲ ਵਿਸੇਸ਼ ਤੌਰ ‘ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਵੀ ਇਸ ਅੰਦੋਲਨ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਅੰਦੋਲਨ ਪੂਰੇ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ, ਇਕੱਲੇ ਕਿਸਾਨਾਂ ਦਾ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਿਆ ਜਾਵੇ।

ਔਰਤਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਹਿੰਗਾਈ ਆਮ ਲੋਕਾਂ ਦੇ ਸਿਰੋਂ ਪਾਰ ਹੁੰਦੀ ਜਾ ਰਹੀ ਹੈ ਕਿਉਂਕਿ ਪਟਰੌਲ-ਡੀਜ਼ਲ, ਰਸੋਈ ਗੈਸ ਅਤੇ ਹੋਰ ਖਾਣ-ਪੀਣ ਵਾਲੀਆਂ ਆਮ ਵਸਤਾਂ ਦੇ ਭਾਅ ਨੂੰ ਵੀ ਅੱਗ ਲੱਗੀ ਹੋਈ ਹੈ ਜੇ ਅੱਜ ਅਸੀਂ ਕਿਸਾਨਾਂ ਦਾ ਸਾਥ ਨਹੀਂ ਦੇਵਾਂਗੇ ਤਾਂ 20 ਕਿਲੋ ਮਿਲਣ ਵਾਲਾ ਆਟਾ 100 ਰੁਪਏ ਕਿਲੋ ਲੈਣਾ ਪਵੇਗਾ, ਇਸ ਕਰਕੇ ਇਹ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਪੂਰੇ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ।

ਔਰਤਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਦਿੱਲੀ ਮੋਰਚੇ ‘ਚ ਆਉਂਦੇ ਹਾਂ ਤਾਂ ਸਾਨੂੰ ਪੂਰਾ ਮਾਣ ਅਤੇ ਜੋਸ਼ ਹੁੰਦਾ ਹੈ ਅਤੇ ਕਿਸਾਨੀ ਅੰਦੋਲਨ ਨਾਲ ਜੁੜਨਾ ਅੱਜ ਬਹੁਤ ਜਰੂਰੀ ਚੁੱਕਿਆ ਹੈ ਕਿਉਂਕਿ ਕਿਸਾਨ ਕਾਲੇ ਕਾਨੂੰਨਾਂ ਵਿਰੁਧ ਇਹ ਲੜਾਈ ਆਪਣੇ ਲਈ ਨਹੀਂ ਲੜ ਸਗੋਂ ਪੂਰੇ ਦੇਸ਼ ਲਈ ਲੜਾਈ ਲੜ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਅੱਜ ਇਹ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਪੂਰੇ ਦੇਸ਼ ਨੂੰ ਮਹਿੰਗਾਈ ਨਾਲ ਜੁਝਣਾ ਪੈ ਸਕਦਾ ਹੈ ਕਿਉਂਕਿ ਆਟਾ, ਸਬਜ਼ੀਆਂ, ਫਲ ਅਤੇ ਹੋਰ ਖਾਣੀ ਪੀਣ ਵਾਲੀਆਂ ਚੀਜ਼ਾਂ ਜੋ ਅੱਜ ਅਸੀਂ 10-20 ਰੁਪਏ ਕਿਲੋ ਲੈਂਦੇ ਹਾਂ, ਉਹੀ ਚੀਜ਼ਾਂ ਸਾਨੂੰ ਮੌਲਾਂ ਵਿਚੋਂ 10 ਗੁਣਾਂ ਭਾਅ ਉਤੇ ਮਿਲਿਆ ਕਰਨਗੀਆਂ।

ਔਰਤਾਂ ਨੇ ਕਿਹਾ ਕਿ ਸੋਸ਼ਲ ਮੀਡੀਆਂ ਰਾਹੀਆਂ ਕਿਸਾਨੀ ਅੰਦੋਲਨ ਦਾ ਸਮਰਥਨ ਜਰੂਰ ਕਰਨਾ ਚਾਹੀਦੈ ਪਰ ਇੱਥੇ ਪਹੁੰਚ ਕਿ ਸਮਰਥਨ ਕਰਨਾ ਬਹੁਤ ਜਰੂਰੀ ਹੈ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਪੂਰੇ ਦੇਸ਼ ਦੇ ਲੋਕ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਉਤਰੇ ਹਨ।