ਮੁੰਬਈ ਏਅਰਪੋਰਟ 'ਤੇ NRI ਨੂੰ 8.36 ਕਰੋੜ ਰੁਪਏ ਦੇ 10 ਲੱਖ ਅਮਰੀਕੀ ਡਾਲਰ ਨਾਲ ਕੀਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਇਹ ਰੁਪਏ ਬੜੀ ਹੁਸ਼ਿਆਰੀ ਨਾਲ ਹੈਂਡਬੈਗ ਵਿੱਚ ਛੁਪਾ ਕੇ ਲੈ ਜਾ ਰਿਹਾ ਸੀ

photo

 

ਮੁੰਬਈ: ਮੁੰਬਈ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨੇ ਸੀਆਈਐਸਐਫ ਦੀ ਮਦਦ ਨਾਲ ਬੁੱਧਵਾਰ (22 ਫਰਵਰੀ) ਨੂੰ ਵੱਡੀ ਕਾਰਵਾਈ ਕੀਤੀ। ਪੁਲਿਸ ਨੇ 8.36 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਮੁਲਜ਼ਮ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਹੈ। ਉਸ ਨੇ ਇੱਕ ਹੈਂਡਬੈਗ ਵਿੱਚ 1 ਮਿਲੀਅਨ ਅਮਰੀਕੀ ਡਾਲਰ ਲੁਕਾ ਕੇ ਰੱਖੇ ਹੋਏ ਸਨ।

ਇਹ ਵੀ ਪੜ੍ਹੋ :  ਬੱਚਿਆਂ ਨੂੰ ਖ਼ਾਲੀ ਪੇਟ ਖਵਾਉ ਇਹ ਭੋਜਨ, ਬੀਮਾਰੀਆਂ ਤੋਂ ਰਹਿਣਗੇ ਦੂਰ

ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਮਦਦ ਨਾਲ ਸੋਮਵਾਰ ਨੂੰ 10 ਲੱਖ ਡਾਲਰ (ਲਗਭਗ 8.3 ਕਰੋੜ ਰੁਪਏ) ਦੇ ਨੋਟ ਜ਼ਬਤ ਕੀਤੇ ਗਏ। ਮੁਲਜ਼ਮ ਇਹ ਰੁਪਏ ਬੜੀ ਹੁਸ਼ਿਆਰੀ ਨਾਲ ਹੈਂਡਬੈਗ ਵਿੱਚ ਛੁਪਾ ਕੇ ਲੈ ਜਾ ਰਿਹਾ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ :ਯੂਕਰੇਨ ਦੇ ਲੋਕਾਂ ਦੇ ਹੌਸਲੇ ਨੂੰ ਸਲਾਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਵੀ ਯੂਕਰੇਨ ਪਹੁੰਚੇ! 

ਦੱਸ ਦੇਈਏ ਕਿ ਮੁੰਬਈ ਏਅਰਪੋਰਟ 'ਤੇ ਹੋਈ ਇਸ ਕਾਰਵਾਈ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਦੇਖ ਕੇ ਇਕ ਵਾਰ ਫਿਰ ਏਅਰਪੋਰਟ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।