ED Raid News: ਦਿੱਲੀ 'ਚ ED ਦੀ ਕਾਰਵਾਈ; AAP ਵਿਧਾਇਕ ਗੁਲਾਬ ਸਿੰਘ ਦੇ ਟਿਕਾਣਿਆਂ 'ਤੇ ਛਾਪੇਮਾਰੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਤਰਾਂ ਨੇ ਦਸਿਆ ਕਿ ਸ਼ਨਿਚਰਵਾਰ ਸਵੇਰੇ ਈਡੀ ਦੀ ਟੀਮ ਮਟਿਆਲਾ ਤੋਂ 'ਆਪ' ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਛਾਪੇਮਾਰੀ ਲਈ ਪਹੁੰਚੀ।

Raids at premises of Delhi AAP MLA Gulab Singh

ED Raid News: ਦਿੱਲੀ 'ਚ 'ਆਪ' ਵਿਧਾਇਕ ਗੁਲਾਬ ਸਿੰਘ ਯਾਦਵ ਦੇ ਟਿਕਾਣਿਆਂ 'ਤੇ ਈਡੀ ਨੇ ਛਾਪਾ ਮਾਰਿਆ ਹੈ। ਇਹ ਜਾਣਕਾਰੀ ਸਮਾਚਾਰ ਏਜੰਸੀ ਏਐਨਆਈ ਨੇ ਦਿਤੀ ਹੈ। ਸੂਤਰਾਂ ਨੇ ਦਸਿਆ ਕਿ ਸ਼ਨਿਚਰਵਾਰ ਸਵੇਰੇ ਈਡੀ ਦੀ ਟੀਮ ਮਟਿਆਲਾ ਤੋਂ 'ਆਪ' ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਛਾਪੇਮਾਰੀ ਲਈ ਪਹੁੰਚੀ।

ਇਸ ਸਬੰਧੀ ‘ਆਪ’ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕ ਜਾਣ ਚੁੱਕੇ ਹਨ ਕਿ ਭਾਜਪਾ ਸਰਕਾਰ ਪੂਰੀ ਵਿਰੋਧੀ ਧਿਰ ਨੂੰ ਜੇਲ ਵਿਚ ਡੱਕਣ ਵਿਚ ਲੱਗੀ ਹੋਈ ਹੈ।

ਗੁਲਾਬ ਸਿੰਘ ਯਾਦਵ 'ਤੇ ਨਗਰ ਨਿਗਮ ਚੋਣਾਂ 'ਚ ਟਿਕਟਾਂ ਵੇਚਣ ਦੇ ਇਲਜ਼ਾਮ ਵੀ ਲੱਗੇ ਸਨ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ। ਵਰਕਰਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ, ਜਿਸ ਦੀ ਵੀਡੀਉ ਵੀ ਸਾਹਮਣੇ ਆਈ ਸੀ।

 (For more Punjabi news apart from ED Raids at premises of Delhi AAP MLA Gulab Singh news, stay tuned to Rozana Spokesman)