ਮੋਦੀ ਨੇ ਚੋਣਾਂ ਦੌਰਾਨ ਤੇਲ ਕੰਪਨੀਆ ਨੂੰ ਤੇਲ ਦੀ ਕੀਮਤ ਵਧਾਉਣ ਤੋਂ ਰੋਕਿਆ-ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਈਰਾਨ ਤੋਂ ਤੇਲ ਦੀ ਖਰੀਦ ‘ਤੇ ਭਾਰਤ ਸਮੇਤ ਹੋਰ ਦੇਸ਼ਾਂ ਨੂੰ ਪਾਬੰਧੀਆਂ ਤੋਂ ਮਿਲੀ ਛੁੱਟ ਹਟਾਉਣ ਲਈ ਅਮਰੀਕੀ ਫੈਸਲੇ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

Spokesperson Randeep Singh Surjewal

ਨਵੀਂ ਦਿੱਲੀ: ਕਾਂਗਰਸ ਨੇ ਈਰਾਨ ਤੋਂ ਤੇਲ ਦੀ ਖਰੀਦ ‘ਤੇ ਭਾਰਤ ਸਮੇਤ ਹੋਰ ਦੇਸ਼ਾਂ ਨੂੰ ਪਾਬੰਧੀਆਂ ਤੋਂ ਮਿਲੀ ਛੁੱਟ ਹਟਾਉਣ ਲਈ ਅਮਰੀਕੀ ਫੈਸਲੇ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੀ ਰਾਜਨੀਤੀ ਅਤੇ ਆਰਥਿਕ ਅਸਫਲਤਾ ਹੈ। ਕਾਂਗਰਸ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤੇਲ ਕੰਪਨੀਆਂ ਨੂੰ 23 ਮਈ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਵੋਟਾਂ ਨੂੰ ਵਧਾਇਆ ਜਾ ਸਕੇ।

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਰੁਪਏ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ ਅਤੇ 1 ਡਾਲਰ 69.61 ਰੁਪਏ ਦੇ ਬਰਾਬਰ ਹੈ। ਅਮਰੀਕਾ ਨੇ ਈਰਾਨ ਤੋਂ ਆਉਣ ਵਾਲੇ ਕੱਚੇ ਤੇਲ ‘ਤੇ ਪਾਬੰਧੀ ਲਗਾ ਦਿੱਤੀ ਹੈ। ਉਹਨਾਂ ਨੇ ਟਵੀਟ ਕੀਤਾ ਕਿ ਭਾਰਤ ਨੇ 2018 ਵਿਚ ਈਰਾਨ ਤੋਂ 230 ਲੱਖ ਟਨ ਕੱਚਾ ਤੇਲ ਖਰੀਦਿਆ ਸੀ। ਭਾਰਤ ਲਈ ਈਰਾਨ ਤੋਂ ਤੇਲ ਆਯਾਤ ਕਰਨਾ ਅਸਾਨ ਹੈ ਕਿਉਂਕਿ ਭਾਰਤ ਡਾਲਰ ਵਿਚ ਨਹੀਂ ਬਲਕਿ ਰੁਪਏ ਵਿਚ ਭੁਗਤਾਨ ਕਰਦਾ ਹੈ।

ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ ਹੈ ਕਿ ਸਾਡੇ ਕੋਲ 60 ਦਿਨ ਦਾ ਕਰਜਾ ਸਮਾਂ ਸੀਮਾਂ ਅਤੇ ਜਹਾਜ਼ਾਂ ਨਾਲ ਆਯਾਤ ਦੀ ਮੁਫਤ ਸਹੂਲਤ ਹੈ ਅਤੇ ਇਹ ਕਾਂਗਰਸ ਨੇ ਕੀਤਾ ਸੀ। ਦੇਸ਼ ਦੀ ਤੇਲ ਨਿਰਭਰਤਾ ਅਤੇ ਸੁਰੱਖਿਆ ਬਾਰੇ ਮੋਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਮੂਕਦਰਸ਼ਕ ਕਿਉਂ ਬਣੇ ਬੈਠੇ ਹਨ। ਉਹਨਾਂ ਨੇ ਟਵੀਟ ਕੀਤਾ ਕਿ ਈਰਾਨ ਤੋਂ ਕੱਚਾ ਤੇਲ ਨਿਰਯਾਤ ਕਰਨ ਨੂੰ ਲੈ ਕੇ ਭਾਰਤ ‘ਤੇ ਅਮਰੀਕਾ ਦੀ ਪਾਬੰਧੀ ਦਾ ਕੀ ਭਾਰਤ ਦੀ ਪ੍ਰਭੂਸੱਤਾ 'ਤੇ ਹਮਲਾ ਨਹੀਂ ਹੈ? ਸੂਰਜੇਵਾਲਾ ਨੇ ਕਿਹਾ ਕਿ ਮੋਦੀ ਜਨਤਾ ਨੂੰ ਇਹ ਕਿਉਂ ਨਹੀਂ ਦੱਸ ਰਹੇ ਕਿ ਉਹਨਾਂ ਨੇ ਵੋਟਾਂ ਵਧਾਉਣ ਲਈ 23 ਮਈ ਤੱਕ ਤੇਲ ਕੰਪਨੀਆਂ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਾ ਵਧਾਉਣ ਦਾ ਨਿਰਦੇਸ਼ ਦਿੱਤਾ ਹੈ।

ਉਹਨਾਂ ਕਿਹਾ ਕਿ 23 ਮਈ ਦੀ ਸ਼ਾਮ ਨੂੰ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 5-10 ਰੁਪਏ ਵਧਾਉਣ ਦੀ ਤਿਆਰੀ ਹੈ। ਸੂਰਜੇਵਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਈਰਾਨ ਦੇ ਚਾਬਹਾਰ ਬੰਦਰਗਾਹ ਵਿਚ ਅਰਬਾਂ ਡਾਲਰ ਦਾ ਨਿਵੇਸ਼ ਕਰਕੇ ਨਿਰਮਾਣ ਕੀਤਾ ਤਾਂ ਜੋ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਨਾਲ ਸਿੱਧੇ ਤੌਰ ‘ਤੇ ਜੁੜਿਆ ਜਾ ਸਕੇ ਅਤੇ ਪਾਕਿਸਤਾਨ ਦੇ ਰਸਤੇ ਦੀ ਜਰੂਰਤ ਨਾ ਪਵੇ। ਉਹਨਾਂ ਨੇ ਦਾਅਵਾ ਕੀਤਾ ਕਿ ਅਮਰੀਕੀ ਪਾਬੰਧੀ ਦਾ ਚਾਬਹਾਰ ਬੰਦਰਗਾਹ ‘ਤੇ ਖਰਾਬ ਅਸਰ ਹੋਵੇਗਾ ਅਤੇ ਇਸੇ ਕਾਰਣ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਹੋਵੇਗਾ।