ਸ਼ਾਹ ਦੀ ਪਹਿਲੀ, ਮੁਲਾਇਮ ਦੀ ਆਖਰੀ ਲੋਕ ਸਭਾ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੀਜੇ ਪੜਾਅ ਵਿਚ ਕਿਹੜੇ ਰਾਜ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਹੋਣਗੇ ਸ਼ਾਮਲ

Lok Sabha Election-2019

ਲੋਕ ਸਭਾ ਚੋਣਾਂ ਦਾ ਤੀਜਾ ਪੜਾਅ ਅੱਜ ਸ਼ੁਰੂ ਹੋ ਚੁੱਕਿਆ ਹੈ। ਤੀਜੇ ਪੜਾਅ ਵਿਚ 117 ਸੀਟਾਂ ’ਤੇ ਵੋਟਿੰਗ ਹੋਵੇਗੀ। ਇਸ ਵਿਚ ਗੁਜਰਾਤ ਅਤੇ ਕੇਰਲ ਦੀਆਂ ਸਾਰੀਆਂ ਸੀਟਾਂ ’ਤੇ ਵੋਟਿੰਗ ਕੀਤੀ ਜਾਵੇਗੀ। ਤੀਜੇ ਪੜਾਅ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਕੇਂਦਰੀ ਮੰਤਰੀ ਵੀ ਸ਼ਾਮਲ ਹਨ। 14 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੀਆਂ 117 ਸੀਟਾਂ ਵਿਚੋਂ 2014 ਦੀਆਂ ਚੋਣਾਂ ਵਿਚ ਭਾਜਪਾ ਅਤੇ ਉਸ ਦੇ ਦਲਾਂ ਨੇ 66 ਸੀਟਾਂ ਜਿਤੀਆਂ ਸਨ

ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ 27 ਸੀਟਾਂ ’ਤੇ ਜਿਤ ਹਾਸਲ ਕੀਤੀ ਸੀ। ਬਾਕੀ ਸੀਟਾਂ ਹੋਰ ਦਲਾਂ ਦੇ ਖਾਤੇ ਵਿਚ ਗਈਆਂ ਸਨ। ਗੁਜਰਾਤ ਦੇ ਗਾਂਧੀਨਗਰ ਤੋਂ ਭਾਜਪਾ ਪ੍ਰਧਾਨ ਸ਼ਾਹ ਮੈਦਾਨ ਵਿਚ ਉਤਰੇ ਹਨ ਜਿੱਥੋਂ ਕਿ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਅਡਵਾਣੀ ਚੋਣਾਂ ਲੜ ਕੇ ਲੋਕ ਸਭਾ ਪਹੁੰਚੇ ਸਨ। ਕੇਰਲ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਚੋਣ ਲੜ ਰਹੇ ਹਨ।

ਇਸ ਪੜਾਅ ਵਿਚ ਗੁਜਰਾਤ ਦੀਆਂ 26, ਕੇਰਲ ਦੀਆਂ 20, ਅਸਾਮ ਦੀਆਂ 4, ਬਿਹਾਰ ਦੀਆਂ 5, ਛਤੀਸਗੜ੍ਹ ਦੀਆਂ 7, ਕਰਨਾਟਕ ਅਤੇ ਮਹਾਂਰਾਸ਼ਟਰ ਵਿਚ 14-14, ਓਡੀਸ਼ਾ ਦੀਆਂ 6, ਉੱਤਰ ਪ੍ਰਦੇਸ਼ ਦੀਆਂ 10, ਪੱਛਮ ਬੰਗਾਲ ਦੀਆਂ 5, ਗੋਵਾ ਦੀਆਂ 2 ਅਤੇ ਦਾਦਰ ਨਗਰ ਹਵੇਲੀ, ਦਮਨ ਦੀਵ ਅਤੇ ਤ੍ਰਿਪੁਰਾ ਦੀ 1-1 ਸੀਟ ਸ਼ਾਮਲ ਹੈ। ਤੀਸਰੇ ਪੜਾਅ ਦੀ ਵੋਟਿੰਗ ਵਿਚ ਲਗਭਗ 18.56 ਕਰੋੜ ਵੋਟਰ ਅਪਣੀ ਵੋਟ ਪਾ ਸਕਦੇ ਹਨ। ਚੋਣ ਕਮਿਸ਼ਨਰ ਨੇ ਇਸ ਦੇ ਲਈ 2.10 ਲੱਖ ਵੋਟਰ ਕੇਂਦਰ ਬਣਵਾਏ ਹਨ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਕਾਂਗਰਸ ਸਾਂਸਦ ਸ਼ਸ਼ੀ ਥਰੂਰ ਕੇਰਲ ਦੇ ਤਿਰੂਵਨੰਤਪੁਰਮ ਤੋਂ ਫਿਰ ਤੋਂ ਕਿਸਮਤ ਅਜ਼ਮਾ ਰਹੇ ਹਨ ਅਤੇ ਉਹਨਾਂ ਦਾ ਸਾਹਮਣਾ ਕਰਨ ਲਈ ਭਾਜਪਾ ਨੇ ਸਾਬਕਾ ਰਾਜਪਾਲ ਦੇ ਰਾਜੇਸ਼ਖਰਨ ਨੂੰ ਖੜ੍ਹਾ ਕੀਤਾ ਹੈ। ਉਤਰ ਪ੍ਰ੍ਰਦੇਸ਼ ਵਿਚ ਸਪਾ ਆਗੂ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦੇ ਚਾਰ ਮੈਂਬਰਾਂ ਦਾ ਭਵਿੱਖ ਈਵੀਐਮ ਵਿਚ ਕੈਦ ਹੋਵੇਗਾ।

ਉਹਨਾਂ ਦੇ ਦੋ ਭਤੀਜੇ ਧਰਮਿੰਦਰ ਯਾਦਵ ਅਤੇ ਅਕਸ਼ੇ ਯਾਦਵ ਫਿਰ ਤੋਂ ਲੋਕ ਸਭਾ ਪਹੁੰਚਣ ਦੀ ਕੋਸ਼ਿਸ਼ ਵਿਚ ਹਨ। ਇਸ ਤੋਂ ਇਲਾਵਾ ਸਪਾ ਦੇ ਆਜ਼ਮ ਖ਼ਾਨ ਅਤੇ ਫਿਲਮ ਅਦਾਕਾਰਾ ਤੇ ਭਾਜਪਾ ਉਮੀਦਾਵਾਰ ਜਿਆ ਪ੍ਰਦਾ ਵੀ ਮੁੱਖ ਚੇਹਰਿਆਂ ਵਿਚ ਸ਼ਾਮਲ ਹਨ।