ਤੀਜੇ ਪੜਾਅ ਦੀਆਂ ਵੋਟਾਂ ਤੋਂ ਪਹਿਲਾਂ ਮਾਂ ਤੋਂ ਅਸ਼ੀਰਵਾਦ ਲੈਣ ਪਹੁੰਚੇ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੋਟਾਂ ਦੇ ਇਸ ਪੜਾਅ ਵਿਚ 1640 ਉਮੀਦਵਾਰ ਚੋਣ ਮੈਦਾਨ ਵਿਚ ਹਨ

Narender Modi

ਨਵੀਂ ਦਿੱਲੀ:  ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਵਿਚ 117 ਚੋਣ ਖੇਤਰਾਂ ਵਿਚ ਕੜੀ ਸੁਰੱਖਿਆ ਦੇ ਵਿਚ ਚੋਣਾਂ   ਸਵੇਰੇ ਸੱਤ ਵਜੇ ਸ਼ੁਰੂ ਹੋ ਗਈਆਂ ਹਨ। ਪੰਦਰਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀਆਂ ਇਹਨਾਂ ਸੀਟਾਂ ਲਈ ਸ਼ਾਮ ਛੇ ਵਜੇ ਤੱਕ ਵੋਟਾਂ ਪੈਣਗੀਆਂ।  ਇਸਦੇ ਨਾਲ ਹੀ ਓਡੀਸ਼ਾ ਵਿਧਾਨ ਸਭਾ ਦੀਆਂ 42 ਸੀਟਾਂ ਲਈ ਵੀ ਵੋਟ ਪਾਏ ਜਾ ਰਹੇ ਹਨ।  ਸ਼ਾਂਤੀਪੂਰਨ ਅਤੇ ਨਿਰਪੱਖ ਚੋਣ ਸੁਨਿਸਚਿਤ ਕਰਨ ਲਈ ਸੁਰੱਖਿਆ ਦੇ ਕੜੇ ਇ ਇੰਤਜ਼ਾਮ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਅਹਿਮਦਾਬਾਦ ਵਿਚ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਇਸਤੇਮਾਲ ਕਰਨਗੇ।

 



 

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਅੱਜ ਉਹ ਅਹਿਮਦਾਬਾਦ ਵਿਚ ਚੋਂਣ ਕਰਨਗੇ ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਰਿਕਾਰਡ ਤੋੜ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਬਾਅਦ ਪਾਐਮ ਮੋਦੀ ਵੋਟਾਂ ਪੈਣ ਤੋਂ ਪਹਿਲਾਂ ਆਪਣੀ ਮਾਂ ਹੀਰਾ ਬੇਨ ਨੂੰ ਮਿਲਣ ਗਏ ਅਤੇ ਉਹਨਾਂ ਦਾ ਅਸ਼ੀਰਵਾਦ ਲਿਆ। ਵੋਟਾਂ ਦੇ ਇਸ ਪੜਾਅ ਵਿਚ 1640 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ 18 ਕਰੋੜ 85 ਲੱਖ9 ਹਜ਼ਾਰ 156 ਉਮੀਦਵਾਰ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਇਸਤੇਮਾਲ ਕਰਨਗੇ। ਇਸਦੇ ਲਈ 2 ਲੱਖ 10 ਹਜ਼ਾਰ 770 ਵੋਟ ਕੇਂਦਰ ਬਣਾਏ ਗਏ।

ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਿਤ ਸ਼ਾਹ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਸਾਨਾਅਰ ਨੇਤਾ ਮੁਲਾਇਮ ਸਿੰਘ ਯਾਦਵ ਸਮੇਤ ਹੋਰ ਕਈ ਦਿਗੱਜ਼ ਨੇਤਾਵਾਂ ਦੀ ਕਿਸਮਤ ਇਹਨਾਂ ਵੋਟਾਂ ਵਿਚ ਦਾਓ ਦੇ ਲੱਗੀ ਹੈ। ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ, ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਅਤੇ ਯਾਦਵ ਉੱਤਰ ਪ੍ਰਦੇਸ਼ ਦੇ ਮਨੀਪੁਰ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ। ਇਹਨਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਅਰਜਨ ਖੜਗੇ ਅਤੇ ਸ਼ਸ਼ੀ ਥਰੂਰ, ਭਾਜਪਾ ਦੇ ਵਰੁਣ ਗਾਂਧੀ, ਕੇ.ਜੇ.ਅਲਫੋਂਸ, ਸੰਤੋਸ਼ ਗੰਗਵਾਰ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੁਪਰੀਆ ਸੂਲੇ, ਸਮਾਜਵਾਦੀ ਪਾਰਟੀ ਦੇ ਆਜਮ ਖਾਨ ਆਦਿ ਆਪਣੀ ਕਿਸਮਤ ਨੂੰ ਅਜਮਾ ਰਹੇ ਹਨ।

ਰਾਸ਼ਟਰੀ ਜਨਤਾ ਦਲ ਦੀ ਟਿਕਟ ਤੇ ਚੋਣ ਮੈਦਾਨ ਵਿਚ ਉੱਤਰੇ ਲੋਕਤੰਤਰ ਜਨਤਾ ਦਲ ਦੇ ਨੇਤਾ ਸ਼ਰਦ ਯਾਦਵ ਦੀ ਚੋਣਾਵੀ ਕਿਸਮਤ ਦਾ ਫੈਸਲਾ ਵੀ ਇਹਨਾਂ ਵੋਟਾਂ ਵਿਚ ਹੋਵੇਗਾ। ਲੋਕ ਸਭਾ ਚੋਣ ਦੇ ਇਸ ਪੜਾਅ ਵਿਚ ਜਿਨ੍ਹਾਂ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਉਨ੍ਹਾਂ ਵਿਚ ਗੁਜਰਾਤ ਦੀਆਂ 26,  ਕੇਰਲ ਤੋਂ 20, ਕਰਨਾਟਕ ਅਤੇ ਮਹਾਰਾਸ਼ਟਰ ਦੀਆਂ 14-14 , ਉੱਤਰ ਪ੍ਰਦੇਸ਼ ਦੀਆਂ 10, ਛੱਤੀਸਗੜ੍ਹ ਦੀਆਂ ਸੱਤ, ਓਡੀਸ਼ਾ ਦੀਆਂ ਛੇ,  ਪੱਛਮ ਬੰਗਾਲ ਅਤੇ ਬਿਹਾਰ ਦੀਆਂ ਪੰਜ-ਪੰਜ,  ਅਸਾਮ ਤੋਂ ਚਾਰ, ਗੋਆ ਦੀ ਦੋ, ਤ੍ਰਿਪੁਰਾ,  ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੀ ਇੱਕ-ਇੱਕ ਸੀਟ ਸ਼ਾਮਿਲ ਹਨ।  

ਤ੍ਰਿਪੁਰਾ ਪੂਰਵ ਲੋਕ ਸਭਾ ਸੀਟ ਲਈ ਵੋਟਾਂ ਦੂਜੇ ਪੜਾਅ ਵਿਚ ਹੋਣੀਆਂ ਸਨ ਪਰ ਸੁਰੱਖਿਆ ਕਾਰਨਾਂ ਵਲੋਂ ਉਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।  ਜੰਮੂ ਕਸ਼ਮੀਰ ਦੇ ਅਨੰਤਨਾਗ ਲੋਕ ਸਭਾ ਚੋਣ ਖੇਤਰ ਦੇ ਇੱਕ ਹਿੱਸੇ ਵਿਚ ਵੀ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ।  ਇਸ ਸੀਟ ਦੀਆਂ ਚੋਣਾਂ ਤਿੰਨ ਚਰਣਾਂ- ਤੀਸਰੇ, ਚੌਥੇ ਅਤੇ ਪੰਜਵੇਂ ਪੜਾਅ ਵਿਚ ਹੋਣਗੀਆਂ।