Jio-Facebook ਡੀਲ ਤੋਂ ਬਾਅਦ ਮੁਕੇਸ਼ ਅੰਬਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਵੇਂ ਹੀ ਫੇਸਬੁੱਕ ਨਾਲ ਤਕਨੀਕੀ ਖੇਤਰ ਵਿਚ ਸਭ ਤੋਂ ਵੱਡਾ ਸੌਦਾ ਹੋਇਆ.......

file photo

ਨਵੀਂ ਦਿੱਲੀ : ਜਿਵੇਂ ਹੀ ਫੇਸਬੁੱਕ ਨਾਲ ਤਕਨੀਕੀ ਖੇਤਰ ਵਿਚ ਸਭ ਤੋਂ ਵੱਡਾ ਸੌਦਾ ਹੋਇਆ, ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਇਕ ਹੋਰ ਰਿਕਾਰਡ ਸਥਾਪਤ ਕਰ ਲਿਆ।

ਹੁਣ ਮੁਕੇਸ਼ ਅੰਬਾਨੀ ਚੀਨੀ ਈ-ਕਾਮਰਸ ਕੰਪਨੀ ਅਲੀਬਾਬਾ ਦੇ ਬਾਨੀ ਜੈਕ ਮਾ ਨੂੰ ਪਛਾੜਦਿਆਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੇਸਬੁੱਕ ਨੇ ਜੀਓ ਵਿਚ ਤਕਰੀਬਨ 10 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੀ ਹੈ।

 ਜੋ ਕਿ ਭਾਰਤ ਵਿਚ ਤਕਨਾਲੋਜੀ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਡੀਲ ਹੈ। ਇਸ ਸੌਦੇ ਤੋਂ ਬਾਅਦ ਜੈਕ ਮਾ ਇਕ ਵਾਰ ਫਿਰ ਅੰਬਾਨੀ ਤੋਂ  ਪਿੱਛੇ  ਰਹਿ ਗਏ ਹਨ।

ਦਰਅਸਲ, ਸੌਦੇ ਤੋਂ ਬਾਅਦ ਹੀ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਚ ਤਕਰੀਬਨ 4 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਅਤੇ ਹੁਣ ਉਸ ਦੀ ਕੁਲ ਸੰਪਤੀ 49 ਅਰਬ ਡਾਲਰ ਦੇ ਨੇੜੇ ਹੋ ਗਈ ਹੈ।

ਬਲੂਮਬਰਗ ਦੇ ਅੰਕੜਿਆਂ ਅਨੁਸਾਰ, ਮੰਗਲਵਾਰ 21 ਅਪ੍ਰੈਲ ਨੂੰ ਮੁਕੇਸ਼ ਅੰਬਾਨੀ ਦੀ ਸੰਪਤੀ 14 ਅਰਬ ਡਾਲਰ ਰਹਿ ਗਈ ਸੀ। ਮੰਗਲਵਾਰ ਨੂੰ, ਜੈਕਮਾ ਦੀ ਦੌਲਤ 1 ਅਰਬ ਡਾਲਰ  ਦੀ ਕਮੀ ਆਈ ਸੀ।  

ਮਾਰਕ ਜ਼ੁਕਰਬਰਗ ਦੀ ਗੱਲ ਕਰੀਏ ਤਾਂ ਉਹ ਮੁਕੇਸ਼ ਅੰਬਾਨੀ ਤੋਂ ਵੀ ਅੱਗੇ ਹਨ। ਉਸਦੀ ਕੁਲ ਜਾਇਦਾਦ  63.3 ਅਰਬ ਡਾਲਰ ਹੈ ਅਤੇ ਉਹ ਇਸ ਸਮੇਂ ਦੁਨੀਆ ਦਾ ਛੇਵਾਂ  ਨੰਬਰ ਦਾ ਸਭ ਤੋਂ ਅਮੀਰ ਆਦਮੀ ਹੈ। ਜਦੋਂਕਿ ਮੁਕੇਸ਼ ਅੰਬਾਨੀ 49.4 ਅਰਬ ਡਾਲਰ ਦੀ ਸੰਪਤੀ ਨਾਲ 16 ਵੇਂ ਨੰਬਰ 'ਤੇ ਹਨ।

ਦੱਸ ਦੇਈਏ ਕਿ ਫੇਸਬੁਕ ਨੇ 43,574 ਕਰੋੜ ਰੁਪਏ ਦੇ ਨਿਵੇਸ਼ ਨਾਲ ਜਿਓ ਪਲੇਟਫਾਰਮਸ ਵਿਚ 9.99% ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਭਾਰਤ ਵਿਚ ਕਿਸੇ ਕੰਪਨੀ ਵਿਚ ਘੱਟ ਗਿਣਤੀ ਭਾਗੀਦਾਰੀ ਲਈ ਇਹ ਹੁਣ ਤਕ ਦਾ ਸਭ ਤੋਂ ਵੱਡਾ ਵਿਦੇਸ਼ੀ ਸਿੱਧੇ ਨਿਵੇਸ਼ (ਐੱਫ. ਡੀ. ਆਈ.) ਹੈ।

ਫੇਸਬੁੱਕ ਦੇ ਨਿਵੇਸ਼ ਤੋਂ ਬਾਅਦ ਜਿਓ ਪਲੇਟਫਾਰਮਾਂ ਦਾ ਮੁੱਲ ਲਗਭਗ 4.75 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ