ਮੁਕੇਸ਼ ਅੰਬਾਨੀ ਦੀ ਅਮੀਰੀ ਦੀ ਰਫ਼ਤਾਰ ਕਰ ਦੇਵੇਗੀ ਹੈਰਾਨ

ਏਜੰਸੀ

ਖ਼ਬਰਾਂ, ਵਪਾਰ

ਬੀਤੇ 9 ਮਹੀਨਿਆਂ ਵਿਚ ਹਰ ਦਿਨ 2620 ਕਰੋੜ ਵਧੀ ਨੈੱਟਵਰਥ

MUKESH AMBANI

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਨੈੱਟਵਰਥ ਬੀਤੇ 9 ਮਹੀਨੇ ਵਿਚ ਹਰ ਦਿਨ 2620 ਕਰੋੜ ਰੁਪਏ ਵਧੀ ਹੈ। ਫੋਰਬਸ ਮੈਗਜ਼ੀਨ ਮੁਤਾਬਕ ਮਾਰਚ 2019 ਵਿਚ ਅੰਬਾਨੀ ਦੀ ਨੈੱਟਵਰਥ 50 ਬਿਲੀਅਨ ਡਾਲਰ ਸੀ ਜੋ ਕਿ 3.656 ਲੱਖ ਕਰੋੜ ਰੁਪਏ ਦੇ ਬਰਾਬਰ ਹੈ। 6 ਦਸੰਬਰ ਤੱਕ ਉਹਨਾਂ ਦੀ ਨੈੱਟਵਰਥ 59.9 ਬਿਲੀਅਨ ਦਰਜ ਕੀਤੀ ਗਈ ਹੈ।

ਇਸ ਦਾ ਮਤਲਬ ਇਹ ਹੈ ਕਿ ਅੰਬਾਨੀ ਨੇ ਅਪਣੀ ਨੈੱਟਵਰਥ ਵਿਚ ਹਰ ਮਹੀਨੇ 1.2 ਬਿਲੀਅਨ ਡਾਲਰ ਦਾ ਵਾਧਾ ਕੀਤਾ। ਇਸ ਰਕਮ ਨੂੰ ਜੇਕਰ ਭਾਰਤੀ ਰੁਪਏ ਵਿਚ ਬਦਲਿਆ ਜਾਵੇ ਤਾਂ ਇਹ 2620 ਕਰੋੜ ਰੁਪਏ ਪ੍ਰਤੀ ਮਹੀਨੇ ਬਣਦੀ ਹੈ। ਅੰਬਾਨੀ ਦੀ ਨੈੱਟਵਰਥ ਪਿਛਲੇ 9 ਸਾਲ ਵਿਚ ਦੁੱਗਣੀ ਹੋ ਗਈ ਹੈ। ਮਾਰਚ 2010 ਵਿਚ ਉਹਨਾਂ ਦੀ ਨੈੱਟਵਰਥ 29 ਬਿਲੀਅਨ ਡਾਲਰ ਸੀ।

2010 ਤੋਂ ਬਾਅਦ ਉਹਨਾਂ ਦੀ ਨੈੱਟਵਰਥ ਵਿਚ 2014 ਤੱਕ ਗਿਰਾਵਟ ਦਰਜ ਕੀਤੀ ਗਈ। 2014 ਵਿਚ ਇਹ 18.6 ਬਿਲੀਅਨ ਡਾਲਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਨੈੱਟਵਰਥ ਵਿਚ ਲਗਾਤਾਰ ਵਾਧਾ ਹੋਇਆ ਹੈ ਜੋ 2019 ਵਿਚ 50 ਬਿਲੀਅਨ ਡਾਲਰ ‘ਤੇ ਪਹੁੰਚ ਗਿਆ ਹੈ। ਫੋਰਬਸ ਮੈਗਜ਼ਿਨ ਨੇ ਹਾਲ ਹੀ ਵਿਚ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਲਿਸਟ ਜਾਰੀ ਕੀਤੀ ਸੀ, ਜਿਸ ਵਿਚ ਇਕ ਵਾਰ ਫਿਰ ਮੁਕੇਸ਼ ਅੰਬਾਨੀ ਬਾਜ਼ੀ ਮਾਰ ਗਏ ਸੀ।

ਮੁਕੇਸ਼ ਅੰਬਾਨੀ ਲਗਾਤਾਰ 11ਵੀਂ ਵਾਰ ਪਹਿਲੇ ਨੰਬਰ ‘ਤੇ ਰਹੇ ਪਰ ਉਹਨਾਂ ਦੇ ਛੋਟੇ ਭਰਾ ਅਨਿਲ ਅੰਬਾਨੀ ਇਸ ਮਾਮਲੇ ਵਿਚ ਰੈਂਕ ਉੱਪਰ ਜਾਣ ਦੀ ਬਜਾਏ ਹੇਠਾਂ ਚਲੇ ਗਏ ਹਨ। ਉੱਥੇ ਹੀ ਵਿਸ਼ਵ ਪੱਧਰ ‘ਤੇ ਮੁਕੇਸ਼ ਅੰਬਨੀ 59.9 ਬਿਲੀਅਨ ਡਾਲਰ ਦੇ ਨਾਲ ਦੁਨੀਆਂ ਦੇ 13ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਦੱਸ ਦਈਏ ਕਿ ਬੀਤੇ ਮਹੀਨੇ ਰਿਲਾਇੰਸ ਇੰਡਸਟਰੀਜ਼ 10 ਲੱਖ ਕਰੋੜ ਰੁਪਏ ਦੇ ਮਾਰਕਿਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।