Lockdown : ਰਮਜ਼ਾਨ ਦੇ ਮਹੀਨੇ ‘ਚ, 'ਸੋਨੂੰ ਸੂਦ' ਇਸ ਤਰ੍ਹਾਂ ਦੇ ਰਹੇ ਹਨ ਈਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਹੁਣ ਤੱਕ ਕਰੋਨਾ ਦੇ 20,471 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 640 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ

lockdown

ਮੁੰਬਈ : ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਲਗਾਇਆ ਗਿਆ ਹੈ ਅਜਿਹੀ ਸਥਿਤੀ ਵਿਚ ਲੋਕ ਆਪਣੇ ਘਰਾਂ ਵਿਚ ਬੈਠਣ ਨੂੰ ਮਜ਼ਬੂਰ ਹਨ। ਇਸ ਮਾੜੇ ਸਮੇਂ ਵਿਚ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆਉਂਣਾ ਚਹੁੰਦੇ ਹਨ। ਦੱਸ ਦੱਈਏ ਕਿ ਸੋਨੂੰ ਸੂਦ ਦੇ ਵੱਲੋਂ ਹਾਲ ਹੀ ਵਿਚ ਮੁੰਬਈ ਵਿਚ ਜੁਹੂ ਵਿਚ ਸਥਿਤ ਆਪਣਾ ਹੋਟਲ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਰਹਿਣ ਲਈ ਦਿੱਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਮੁੰਬਈ ਵਿਚ ਕਰੀਬ 45,000 ਲੋਕਾਂ ਨੂੰ ਹਰ ਰੋਜ਼ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਹੁਣ ਸੋਨੂੰ ਸੂਦ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਭਿਵੰਡੀ ਖੇਤਰ ਵਿਚ ਰਹਿੰਦੇ 25,000 ਤੋਂ ਵੱਧ ਪ੍ਰਵਾਸੀਆਂ ਨੂੰ ਭੋਜਨ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਪਹਿਲ ਨਾਲ ਉਨ੍ਹਾਂ ਪ੍ਰਵਾਸੀਆਂ ਨੂੰ ਮਦਦ ਦੇਵੇਗੀ ਜਿਹੜੇ ਘੱਟ ਸਹੂਲਤਾਂ ਵਾਲੇ ਹਨ ਅਤੇ ਦੂਰ-ਦੁਰਾਡੇ ਸ਼ਹਿਰਾਂ ਜਿਵੇਂ ਬੰਗਾਲ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਹਨ। ਇਹ ਵੀ ਦੱਸ ਯੋਗ ਹੈ ਕਿ ਭਿਵੰਡੀ ਖੇਤਰ ਮੁਸਲਮਾਨਾਂ ਦੀ ਬਹੁਤਾਤ ਵਾਲਾ ਖੇਤਰ ਹੈ।

ਉਧਰ ਸੋਨੂੰ ਸੂਦ ਦਾ ਕਹਿਣਾ ਹੈ ਕਿ ਇਹ ਸਮਾਂ ਸਾਰਿਆਂ ਲਈ ਕਾਫੀ ਮੁਸ਼ਕਿਲ ਦਾ ਹੈ ਅਤੇ ਇਸ ਸਮੇਂ ਵਿਚ ਸਾਨੂੰ ਇਕ ਦੂਜੇ ਦਾ ਸਹਾਰਾ ਬਣਨ ਦੀ ਲੋੜ ਹੈ ਅਤੇ ਮੈਂ ਇਸ ਸਮੇਂ ਵਿਚ ਉਨ੍ਹਾਂ ਲੋਕਾਂ ਦੀ ਮਦਦ ਕਰਾਂਗਾ ਜਿਹੜੇ ਇਸ ਸਮੇਂ ਵਿਚ ਭੁੱਖੇ ਹਨ।

ਅਸੀਂ ਭੋਜਨ ਦੀਆਂ ਵਿਸ਼ੇਸ਼ ਕਿਟਾਂ ਤਿਆਰ ਕਰਾਂਗੇ ਤਾਂ ਜੋ ਉਹ ਸਾਰਾ ਦਿਨ ਵਰਤ ਰੱਖਣ ਤੋਂ ਬਆਦ ਭੁੱਖੇ ਨਾ ਰਹਿਣ। ਇਸ ਦੇ ਨਾਲ ਹੀ ਭਾਰਤ ਵਿਚ ਹੁਣ ਤੱਕ ਕਰੋਨਾ ਦੇ 20,471 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 640 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।