ਓਡੀਸ਼ਾ: ਭਦਰਕ ਜ਼ਿਲ੍ਹੇ ਦੇ ਇਕ ਪਿੰਡ ਵਿਚ ਦਾਅਵਤ ਖਾਣ ਤੋਂ ਬਾਅਦ 40 ਲੋਕ ਹੋਏ ਬਿਮਾਰ
ਜ਼ਿਲ੍ਹਾ ਹਸਪਤਾਲ ਦੇ ਡਾਕਟਰ ਐਸਕੇ ਮੁਹੰਮਦ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 40 ਲੋਕਾਂ ਵਿਚੋਂ 10 ਦੀ ਹਾਲਤ ਗੰਭੀਰ ਹੈ
40 people fell sick after consuming a feast at a function in Bhadrak district
ਓਡੀਸ਼ਾ: ਭਦਰਕ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਸਮਾਗਮ ਦੌਰਾਨ ਦਾਅਵਤ ਖਾਣ ਤੋਂ ਬਾਅਦ 40 ਲੋਕ ਬੀਮਾਰ ਹੋ ਗਏ। ਉਹਨਾਂ ਨੂੰ ਜਾਜਪੁਰ ਜ਼ਿਲ੍ਹੇ ਦੇ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹਨਾਂ ਵਿਚੋਂ 10 ਨੂੰ ਜ਼ਹਿਰੀਲੇ ਭੋਜਨ ਕਾਰਨ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜ਼ਿਲ੍ਹਾ ਹਸਪਤਾਲ ਦੇ ਡਾਕਟਰ ਐਸਕੇ ਮੁਹੰਮਦ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 40 ਲੋਕਾਂ ਵਿਚੋਂ 10 ਦੀ ਹਾਲਤ ਗੰਭੀਰ ਹੈ ਅਤੇ ਉਹਨਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਡਾਕਟਰ ਐਸਕੇ ਮੁਹੰਮਦ ਨੇ ਦੱਸਿਆ ਕਿ ਹਾਲਾਂਕਿ ਮਰੀਜ਼ਾਂ ਦੀ ਹਾਲਤ ਹੁਣ ਬਿਹਤਰ ਹੈ।