ਕੁਮਾਰਸਵਾਮੀ ਅੱਜ ਲੈਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ, ਕਈ ਨੇਤਾ ਹੋਣਗੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਜੇਡੀਐਸ-ਕਾਂਗਰਸ ਗਠਜੋੜ ਦੀ ਅਗਵਾਈ ਕਰ ਰਹੇ ਐਚਡੀ ਕੁਮਾਰ ਸਵਾਮੀ ਅੱਜ ਸ਼ਾਮ 4:30 ਵਜੇ ਮੁੱਖ ਮੰਤਰੀ ਅਹੁਦੇ........

KumarSwamy

ਬੈਂਗਲੁਰੂ, 23 ਮਈ :  ਕਰਨਾਟਕ ਵਿਚ ਜੇਡੀਐਸ-ਕਾਂਗਰਸ ਗਠਜੋੜ ਦੀ ਅਗਵਾਈ ਕਰ ਰਹੇ ਐਚਡੀ ਕੁਮਾਰ ਸਵਾਮੀ ਅੱਜ ਸ਼ਾਮ 4:30 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣਗੇ| ਸਹੁੰ ਚੁੱਕ ਸਮਾਗਮ ਵਿਚ ਕਈ ਵੱਡੇ ਨੇਤਾ ਅਤੇ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਿਲ ਹੋਣਗੇ| ਇਹ ਸਮਾਗਮ ਅਗਲੇ ਸਾਲ ਹੋਣ ਜਾ ਰਹੇ ਲੋਕ ਸਭਾ ਚੋਣਾਂ ਲਈ ਇਕ ਰੰਗ ਮੰਚ ਤਿਆਰ ਕਰ ਸਕਦਾ ਹੈ|  ਕਰਨਾਟਕ ਵਿਚ ਕਾਂਗਰਸ ਦੇ ਇੰਚਾਰਜ ਕੇਸੀ ਵੇਣੁਗੋਪਾਲ ਨੇ ਦੱਸਿਆ ਕਿ ਪ੍ਰਦੇਸ਼ ਪਾਰਟੀ ਪ੍ਰਧਾਨ ਜੀ ਪ੍ਰਮੇਸ਼ਵਰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣਗੇ|