ਚੋਣ ਨਤੀਜਿਆਂ ਨੂੰ ਲੈ ਕੇ ਫਰਾਹ ਖਾਨ ਨੇ ਭਾਜਪਾ ‘ਤੇ ਕੀਤਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਖਾਨ ਦੀ ਬੇਟੀ ਫਰਾਹ ਅਲੀ ਖਾਨ ਨੇ ਟਵਿਟਰ ਦੇ ਜ਼ਰੀਏ ਭਾਜਪਾ ‘ਤੇ ਹਮਲਾ ਬੋਲਿਆ ਹੈ।

BJP

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਵਿਚ ਐਨਡੀਏ ਨੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਲਿਆ ਹੈ। ਇਹਨਾਂ ਨਤੀਜਿਆਂ ‘ਤੇ ਬਾਲੀਵੁੱਡ ਐਕਟਰ ਵੀ ਅਪਣੀ ਪ੍ਰਤੀਕਿਰਿਆ ਲਗਾਤਾਰ ਦੇ ਰਹੇ ਹਨ। ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਖਾਨ ਦੀ ਬੇਟੀ ਫਰਾਹ ਅਲੀ ਖਾਨ ਨੇ ਟਵਿਟਰ ਦੇ ਜ਼ਰੀਏ ਭਾਜਪਾ ‘ਤੇ ਹਮਲਾ ਬੋਲਿਆ ਹੈ। ਫਰਾਹ ਅਲੀ ਖਾਨ ਸੋਸ਼ਲ ਮੀਡੀਆ ‘ਤੇ ਅਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਚੋਣ ਨਤੀਜਿਆਂ ਦੇ ਦਿਨ ਵੀ ਫਰਾਹ ਖਾਨ ਨੇ ਭਾਜਪਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਟਵੀਟ ਕੀਤਾ ਹੈ।

 


 

ਫਰਾਹ ਖਾਨ ਨੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਹੈ ‘ਮੈਂ ਨਹੀਂ ਕਹਿ ਸਕਦੀ ਕਿ ਐਨਡੀਏ ਦੇ ਜਿੱਤਣ ਨਾਲ ਮੈਨੂੰ ਖੁਸ਼ੀ ਹੋਵੇਗੀ ਜਾਂ ਨਹੀਂ, ਪਰ ਮੈਂ ਵੋਟਰਾਂ ਦੇ ਫੈਸਲੇ ਦਾ ਆਦਰ ਕਰਾਂਗੀ’। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਭਾਜਪਾ ਅਪਣੇ ਦਲਿਤ ਅਤੇ ਮੁਸਲਿਮ ਵਿਰੋਧੀ ਏਜੰਡੇ ਨੂੰ ਪਿੱਛੇ ਛੱਡ ਸਭ ਦੇ ਵਿਕਾਸ ਵੱਲ ਰੁਖ ਕਰੇਗੀ। ਸੋਸ਼ਲ ਮੀਡੀਆ ‘ਤੇ ਹਮੇਸ਼ਾਂ ਐਕਟਿਵ ਰਹਿਣ ਵਾਲੀ ਫਰਾਹ ਅਲੀ ਖਾਨ ਚੋਣ ਰੁਝਾਨਾਂ ਨੂੰ ਲੈ ਕੇ ਲਗਾਤਾਰ ਟਵੀਟ ਕਰ ਰਹੀ ਹੈ।

 


 

ਉਹਨਾਂ ਨੇ ਇਕ ਹੋਰ ਟਵੀਟ ਦੇ ਜ਼ਰੀਏ ਚਿਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਜਾਂ ਤਾਂ ਭਾਰਤ ਅੱਗੇ ਵਧੇਗਾ ਜਾਂ ਫਿਰ ਪਛਤਾਵੇਗਾ। ਇਹ ਤਾਂ ਸਿਰਫ ਸਮਾਂ ਹੀ ਦੱਸੇਗਾ। ਉਹਨਾਂ ਨੇ ਸਾਰਿਆਂ ਨੂੰ ਇਕ ਦੂਜੇ ਦੀ ਮਦਦ ਕਰਨ ਲਈ ਵੀ ਕਿਹਾ। ਫਰਾਹ ਅਲੀ ਖਾਨ ਸਿਆਸਤ ‘ਤੇ ਅਕਸਰ ਟਵੀਟ ਕਰਦੀ ਰਹਿੰਦੀ ਹੈ ਅਤੇ ਅਪਣੇ ਵਿਚਾਰਾਂ ਨੂੰ ਸਾਹਮਣੇ ਰੱਖਦੀ ਰਹਿੰਦੀ ਹੈ। ਅਜਿਹੇ ਵਿਚ ਉਹਨਾਂ ਨੇ ਚੋਣ ਨਤੀਜਿਆਂ ਦੇ ਦਿਨ ਵੀ ਭਾਜਪਾ ‘ਤੇ ਤਿੱਖੇ ਹਮਲੇ ਕੀਤਾ ਹਨ ਅਤੇ ਭਾਜਪਾ  ਨੂੰ ਲੋਕਾਂ ਵਿਚ ਨਫਰਤ ਦੀ ਸਿਆਸਤ ਦੀ ਜਗ੍ਹਾ ਦੇਸ਼ ਦੇ ਵਿਕਾਸ ਦੀ ਸਲਾਹ ਦਿੱਤੀ ਹੈ।