25 ਸਾਲ ਬਾਅਦ ਮਨੋਹਰ ਪਾਰੀਕਰ ਦੀ ਪ੍ਰੰਪਰਾਗਤ ਸੀਟ ਤੇ ਭਾਜਪਾ ਦੀ ਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੂੰ ਹੋਈ ਜਿੱਤ ਹਾਸਲ

BJP loses manohar Parrikars seat to Congress in Goa assembly by polls

ਪਣਜੀ: ਭਾਰਤੀ ਜਨਤਾ ਪਾਰਟੀ 25 ਸਾਲ ਤੋਂ ਬਾਅਦ ਪਣਜੀ ਵਿਧਾਨ ਸਭਾ ਸੀਟ ਤੋਂ ਚੋਣਾਂ ਹਾਰ ਗਈ ਹੈ। ਮੁੱਖ ਮੰਤਰੀ ਮਨੋਹਰ ਪਾਰਿਕਰ ਦੀ ਮੌਤ ਤੋਂ ਬਾਅਦ ਇਸ ਸੀਟ ’ਤੇ ਹੋਈਆਂ ਉਪ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਅਤਨਾਸਿਓ ਮੋਨਸੇਰਾਤ ਨੂੰ ਜਿੱਤ ਮਿਲੀ ਹੈ। ਚੋਣ ਅਧਿਕਾਰੀ ਨੇ ਦਸਿਆ ਕਿ ਮੋਨਸੇਰਾਤ ਨੂੰ 8748 ਵੋਟਾਂ ਮਿਲੀਆਂ ਹਨ ਜਦਕਿ ਭਾਜਪਾ ਦੇ ਸਿਧਾਰਥ ਸ਼੍ਰੀਪਾਦ ਕੁੰਕਲਿਅੰਕਰ ਨੂੰ 6990 ਵੋਟਾਂ ਮਿਲੀਆਂ ਹਨ।

ਗੋਆ ਆਰਐਸਐਸ ਦੇ ਸਾਬਕਾ ਮੁੱਖੀ ਅਤੇ ਗੋਆ ਸੁਰੱਖਿਆ ਦੇ ਉਮੀਦਵਾਰ ਸੁਭਾਸ਼ ਭਾਸਕਰ ਵੇਲਿੰਗਕਰ 560 ਵੋਟਾਂ ਨਾਲ ਤੀਸਰੇ ਨੰਬਰ ’ਤੇ ਰਹੇ ਜਦਕਿ 436 ਵੋਟਾਂ ਨਾਲ ਵਾਲਮੀਕ ਨਾਇਕ ਚੌਥੇ ਨੰਬਰ ’ਤੇ ਰਹੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁੰਕਲਿਅੰਕਰ ਨੇ ਮੋਨਸੇਰਾਤ ਨੂੰ ਕਰੀਬ 1600 ਸੀਟਾਂ ਨਾਲ ਹਰਾਇਆ ਸੀ। ਬੀਤੀ ਮਾਰਚ ਮਹੀਨੇ ਵਿਚ ਕੈਂਸਰ ਦੀ ਵਜ੍ਹਾ ਕਰਕੇ ਮਨੋਹਰ ਪਾਰੀਕਰ ਦੀ ਮੌਤ ਤੋਂ ਬਾਅਦ ਪਣਜੀ ਸੀਟ ਖਾਲੀ ਹੋ ਗਈ ਸੀ।

ਸਾਲ 1994 ਤੋਂ 2014 ਤਕ ਪਣਜੀ ਵਿਧਾਨ ਸਭਾ ਸੀਟ ’ਤੇ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਰੱਖਿਆ ਮੰਤਰੀ ਮਨੋਹਰ ਪਾਰੀਕਰ ਪ੍ਰਤੀਨਿਧੀਤਵ ਕਰ ਰਹੇ ਸਨ। ਸਾਲ 2014 ਵਿਚ ਮੋਦੀ ਸਰਕਾਰ ਬਣਨ ਤੋਂ ਬਾਅਦ ਉਹ ਉਹਨਾਂ ਦੀ ਕੈਬਨਿਟ ਵਿਚ ਸ਼ਾਮਲ ਹੋ ਗਏ ਸਨ। ਉਹਨਾਂ ਦੀ ਮੌਜੂਦੀ ਵਿਚ ਦੋ ਵਾਰ ਉਹਨਾਂ ਦ ਸਹਿਯੋਗੀ ਕੁੰਕਲਿਅੰਕਰ ਨੇ ਇਸ ਸੀਟ ਦੀ ਪ੍ਰਤੀਨਿਧਤਾ ਕੀਤੀ ਸੀ।

2018 ਵਿਚ ਗੋਆ ਰਾਜ ਦੀ ਰਾਜਨੀਤੀ ਵਿਚ ਵਾਪਸ ਆਉਣ ’ਤੇ ਪਾਰੀਕਰ ਪਣਜੀ ਸੀਟ ਤੋਂ ਦੁਬਾਰਾ ਚੁਣੇ ਗਏ ਸਨ। ਲੋਕ ਸਭਾ ਚੋਣਾਂ 2019 ਲਈ ਗੋਆ ਦੀਆਂ ਦੋਵਾਂ ਸੀਟਾਂ ’ਤੇ ਰੁਝਾਨ ਪ੍ਰਾਪਤ ਹੋ ਗਿਆ ਹੈ। ਰੁਝਾਨਾਂ ਅਨੁਸਾਰ ਭਾਜਪਾ ਨੂੰ ਇਕ ਸੀਟ ਦਾ ਨੁਕਸਾਨ ਹੋ ਰਿਹਾ ਹੈ। 2014 ਦੀਆਂ ਚੋਣਾਂ ਵਿਚ ਦੋਵਾਂ ਸੀਟਾਂ ਭਾਜਪਾ ਕੋਲ ਸਨ। ਭਾਜਪਾ ਅਤੇ ਕਾਂਗਰਸ ਇਕ ਇਕ ਸੀਟ ਅੱਗੇ ਚਲ ਰਹੇ ਸਨ।