ਲੋਕ ਸਭਾ ਚੋਣਾਂ ਦੇ ਨਤੀਜੇ 2019: ਰੁਝਾਨਾਂ ਵਿਚ ਭਾਜਪਾ ਨੂੰ ਵਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਹੋ ਰਹੀ ਹੈ ਵੋਟਾਂ ਦੀ ਗਿਣਤੀ

Loksabha Elections results 2019 live updates Modi Rahul Congres BJP

17ਵੀਂ ਲੋਕ ਸਭਾ ਚੋਣਾਂ ਦੇ ਗਠਨ ਲਈ 542 ਸੀਟਾਂ ਤੇ 11 ਅਪ੍ਰੈਲ ਤੋਂ 19 ਮਈ ਤਕ ਸੱਤ ਪੜਾਵਾਂ ਵਿਚ ਮੁਕੰਮਲ ਹੋਈਆਂ ਸਨ। ਇਸ ਤੋਂ ਬਾਅਦ ਅੱਜ 23 ਮਈ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਮੌਜੂਦਾ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਸਮਾਪਤ ਹੋ ਰਿਹਾ ਹੈ।

ਹੇਠਾਂ ਵਾਲੇ ਸਦਨ ਵਿਚ 543 ਸੀਟਾਂ ਹਨ ਪਰ ਧਨਬਾਲ ਦੇ ਇਸਤੇਮਾਲ ਦੇ ਆਰੋਪਾਂ ਦੇ ਕਾਰਨ ਤਾਮਿਲਨਾਡੂ ਦੀ ਵੇਲੌਰ ਲੋਕ ਸਭਾ ਸੀਟਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਸਨ। ਇਸ ਕਾਰਨ 542 ਸੀਟਾਂ ’ਤੇ ਹੀ ਚੋਣਾਂ ਹੋਈਆਂ ਹਨ। ਇਸ ਪੜਾਅ ਵਿਚ ਰਜਿਸਟਰਡ ਵੋਟਰਾਂ ਦੀ ਗਿਣਤੀ ਤਕਰੀਬਨ 90.99 ਕਰੋੜ ਸੀ ਜਿਸ ਵਿਚ ਕਰੀਬ 46.8 ਕਰੋੜ ਮਰਦ, 43.2 ਕਰੋੜ ਔਰਤਾਂ ਅਤੇ 38,325 ਥਰਡ ਜੈਂਡਰ ਸ਼ਾਮਲ ਸਨ।

ਸੱਤ ਪੜਾਵਾਂ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੋਟਿੰਗ ਫ਼ੀਸਦੀ 67.11 ਰਿਹਾ। ਵੋਟਿੰਗ ਦੇ ਆਧਾਰ ’ਤੇ ਚੋਣ ਮੈਦਾਨ ਵਿਚ ਡਟੇ 8000 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵੋਟਿੰਗ ਕੇਂਦਰਾਂ ਵਿਚ ਨਿਰਧਾਰਿਤ ਸਮੇਂ ’ਤੇ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਚੁੱਕੀ ਹੈ।

ਚੋਣ ਕਮਿਸ਼ਨ ਨੇ ਦੇਸ਼ ਵਿਚ 4000 ਤੋਂ ਵਧ ਗਿਣਤੀ ਵਾਲੇ ਕੇਂਦਰ ਬਣਾਏ ਗਏ ਹਨ। ਚੋਣ ਮੈਦਾਨ ਵਿਚ ਕਿਸਮਤ ਅਜ਼ਮਾ ਰਹੇ ਮੁੱਖ ਆਗੂਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਵਿਭਿੰਨ ਕੇਂਦਰੀ ਮੰਤਰੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆਂ ਗਾਂਧੀ ਸਮੇਤ ਹੋਰ ਕਈ ਦਲਾਂ ਦੇ ਮੁੱਖ ਆਗੂ ਸ਼ਾਮਲ ਹਨ।