ਕਾਂਗਰਸ ਵੱਲੋਂ Rahul Gandhi ਦੀ ਮਜ਼ਦੂਰਾਂ ਨਾਲ ਮੁਲਾਕਾਤ 'ਤੇ Documentary release  

ਏਜੰਸੀ

ਖ਼ਬਰਾਂ, ਰਾਸ਼ਟਰੀ

ਮਜ਼ਦੂਰਾਂ ਦੇ ਇਸ ਦਰਦ ਨੂੰ ਲੈ ਕੇ ਰਾਜਨੀਤੀ...

Congress leader rahul gandhis conversation with migrant workers in delhi

ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਸਭ ਤੋਂ ਜ਼ਿਆਦਾ ਸੰਕਟ ਵਿਚ ਮਜ਼ਦੂਰ ਵਰਗ ਹੈ। ਲਾਕਡਾਊਨ ਤੋਂ ਬਾਅਦ ਉਹਨਾਂ ਦਾ ਕੰਮ ਠੱਪ ਹੋ ਗਿਆ ਹੈ ਅਤੇ ਉਹਨਾਂ ਲਈ ਰੋਜ਼ੀ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਮਜ਼ਬੂਰੀ ਵਿਚ ਮਜ਼ਦੂਰ ਅਪਣੇ ਘਰ ਵੱਲ ਜਾ ਰਹੇ ਹਨ।

ਮਜ਼ਦੂਰਾਂ ਦੇ ਇਸ ਦਰਦ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਇਸ ਦੇ ਚਲਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਡੀਉ ਜਾਰੀ ਕਰ ਮਜ਼ਦੂਰਾਂ ਦਾ ਦਰਦ ਦਿਖਾਇਆ ਹੈ। ਰਾਹੁਲ ਗਾਂਧੀ ਨੇ ਸਰਕਾਰ ਤੋਂ ਇਨਹਾਂ ਦੀ ਮਦਦ ਦੀ ਅਪੀਲ ਕੀਤੀ ਹੈ ਅਤੇ ਤੁਰੰਤ 13 ਕਰੋੜ ਲੋਕਾਂ ਨੂੰ 7500 ਰੁਪਏ ਦੇਣ ਦੀ ਮੰਗ ਕੀਤੀ ਹੈ। 16 ਮਈ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਿੱਲੀ ਵਿਚ ਮਜ਼ਦੂਰਾਂ ਨੂੰ ਮਿਲੇ ਸੀ।

ਇਸ ਮੁਲਾਕਾਤ ਤੇ ਬਣਾਈ ਗਈ ਇਕ ਡਾਕਿਊਮੈਂਟਰੀ ਖੁਦ ਰਾਹੁਲ ਨੇ ਅਪਣੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤੀ ਹੈ। ਮਜ਼ਦੂਰਾਂ ਨਾਲ ਰਾਹੁਲ ਦੀ ਇਸ ਮੁਲਾਕਾਤ ਤੇ ਕਾਫੀ ਹੰਗਾਮਾ ਹੋਇਆ ਸੀ। ਵਿਰੋਧੀ ਧਿਰ ਨੇ ਰਾਹੁਲ ਗਾਂਧੀ ਦੀ ਇਸ ਵੀਡੀਉ ਨੂੰ ਫੋਟੋਸ਼ੂਟ ਦਸਿਆ ਸੀ। ਰਾਹੁਲ ਗਾਂਧੀ ਨੇ ਪਿਛਲੇ ਸ਼ਨੀਵਾਰ ਯਾਨੀ 16 ਮਈ ਨੂੰ ਦਿੱਲੀ ਦੇ ਸੁਖਦੇਵ ਵਿਹਾਰ ਫਲਾਈਓਵਰ ਕੋਲ ਪ੍ਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਸੀ।

ਉਹਨਾਂ ਨੇ ਸੜਕ ਤੇ ਮਜ਼ਦੂਰਾਂ ਨਾਲ ਬੈਠ ਕੇ ਗੱਲਬਾਤ ਕੀਤੀ ਸੀ। ਰਾਹੁਲ ਨੇ ਉਹਨਾਂ ਦਾ ਦਰਦ ਸੁਣਿਆ ਸੀ ਅਤੇ ਘਰ ਭੇਜਣ ਵਿਚ ਕਾਫੀ ਮਦਦ ਕੀਤੀ ਸੀ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਕੇਸ ਦੇ ਮੱਦੇਨਜ਼ਰ ਲਾਕਡਾਊਨ ਦੀ ਸਭ ਤੋਂ ਵੱਡੀ ਮਾਰ ਪਰਵਾਸੀ ਮਜ਼ਦੂਰਾਂ ਤੇ ਪਈ ਹੈ।

ਉਹ ਲਗਾਤਾਰ ਅਪਣੇ ਘਰ ਵੱਲ ਪੈਦਲ ਜਾ ਰਹੇ ਹਨ। ਹਾਲ ਹੀ ਵਿੱਚ ਰਾਹੁਲ ਗਾਂਧੀ ਨੇ ਪੈਦਲ ਯੂ ਪੀ ਜਾ ਰਹੇ ਪਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਾਹਨ ਰਾਹੀਂ ਘਰ ਭੇਜ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਇਸ ਦੀ ਅਲੋਚਨਾ ਕੀਤੀ ਸੀ।

ਅੱਜ ਰਾਹੁਲ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਆਪਣੀ ਮੁਲਾਕਾਤ ਦਾ ਵੀਡੀਓ ਸਾਂਝਾ ਕੀਤਾ ਹੈ। ਕਾਂਗਰਸ ਨੂੰ ਲਗਦਾ ਹੈ ਕਿ ਅਜਿਹਾ ਕਰਨ ਨਾਲ ਉਹ ਸਰਕਾਰ ਨੂੰ ਲਾਕਡਾਊਨ 'ਤੇ ਘੇਰਨ ਦੇ ਯੋਗ ਹੋ ਜਾਣਗੇ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਜਪਾ ਇਸ ਦਾ ਕਿਵੇਂ ਜਵਾਬ  ਦਿੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।