36 ਲੱਖ ਪ੍ਰਵਾਸੀਆਂ ਲਈ ਅਗਲੇ 10 ਦਿਨਾਂ ਵਿਚ 2600 ਸਪੈਸ਼ਲ ਟਰੇਨਾਂ ਚਲਾਵੇਗੀ ਰੇਲਵੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਲੌਕਡਾਊਨ ਦੇ ਚਲਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਲਈ ਰੇਲਵੇ ਨੇ ਅਹਿਮ ਭੂਮਿਕਾ ਨਿਭਾਈ ਹੈ।

Photo

ਨਵੀਂ ਦਿੱਲੀ: ਕੋਰੋਨਾ ਲੌਕਡਾਊਨ ਦੇ ਚਲਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਲਈ ਰੇਲਵੇ ਨੇ ਅਹਿਮ ਭੂਮਿਕਾ ਨਿਭਾਈ ਹੈ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਚਾਰ ਦਿਨਾਂ ਵਿਚ ਔਸਤਨ 260 ਵਿਸ਼ੇਸ਼ ਟਰੇਨਾਂ ਪ੍ਰਤੀਦਿਨ ਚਲਾਈਆਂ ਗਈਆਂ ਅਤੇ ਰੋਜ਼ਾਨਾ ਤਿੰਨ ਲੱਖ ਯਾਤਰੀਆਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਹੈ।

ਉਹਨਾਂ ਨੇ ਕਿਹਾ ਕਿ ਹੁਣ ਤੱਕ ਕਰੀਬ 2600 ਤੋਂ ਜ਼ਿਆਦਾ ਟਰੇਨਾਂ ਵੱਖ-ਵੱਖ ਸੂਬਿਆਂ ਵਿਚ ਚਲਾਈਆਂ ਗਈਆਂ ਹਨ ਅਤੇ 26 ਲੱਖ ਤੋਂ ਜ਼ਿਆਦਾ ਯਾਤਰੀਆਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਗਿਆ ਹੈ। ਇਹਨਾਂ ਵਿਚ 80 ਫੀਸਦੀ ਟਰੇਨਾਂ ਯੂਪੀ ਅਤੇ ਬਿਹਾਰ ਲਈ ਚੱਲੀਆਂ ਹਨ।

ਵਿਨੋਦ ਚਾਹਲ ਨੇ ਕਿਹਾ ਕਿ 1 ਮਈ ਨੂੰ ਸਪੈਸ਼ਲ ਟਰੇਨਾਂ ਸ਼ੁਰੂ ਕੀਤੀਆਂ ਗਈਆਂ। ਸਾਰੇ ਯਾਤਰੀਆਂ ਨੂੰ ਮੁਫਤ ਭੋਜਨ ਅਤੇ ਪੀਣ ਦਾ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ। ਟਰੇਨਾਂ ਅਤੇ ਸਟੇਸ਼ਨਾਂ ਵਿਚ ਸਵੱਛਤਾ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਸਮਾਜਕ ਦੂਰੀ ਦੇ ਨਿਯਮਾਂ ਦਾ ਵੀ ਪਾਲਣ ਕਰਵਾਇਆ ਜਾ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਰੇਲਵੇ ਦੇ 17 ਹਸਪਤਾਲਾਂ ਨੂੰ ਕੋਵਿਡ-19 ਮਰੀਜਾਂ ਦੀ ਦੇਖਭਾਲ ਵਿਚ ਤਬਦੀਲ ਕੀਤਾ ਗਿਆ ਹੈ। ਇਕ ਮਈ ਤੋਂ 2600 ਵਿਸ਼ੇਸ਼ ਟਰੇਨਾਂ ਨੇ ਅਪਣੀ ਯਾਤਰਾ ਪੂਰੀ ਕੀਤੀ ਹੈ ਅਤੇ 35 ਲੱਖ ਤੋਂ ਜ਼ਿਆਦਾ ਯਾਤਰੀਆਂ ਉਹਨਾਂ ਦੇ ਘਰ ਪਹੁੰਚਾਇਆ ਹੈ।

ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਅਗਲੇ 10 ਦਿਨਾਂ ਵਿਚ 2600 ਟਰੇਨਾਂ ਦੇ ਸ਼ਡਿਊਲ ਤੈਅ ਕੀਤੇ ਗਏ ਹਨ। ਇਹਨਾਂ ਵਿਚ ਸਪੈਸ਼ਲ ਟਰੇਨਾਂ ਵਿਚ 36 ਲੱਖ ਪ੍ਰਵਾਸੀ ਯਾਤਰਾ ਕਰਨਗੇ। ਉਹਨਾਂ ਕਿਹਾ ਕਿ ਸਧਾਰਣ ਸਥਿਤੀ ਦੀ ਬਹਾਲੀ ਦੀ ਦਿਸ਼ਾ ਵਿਚ ਰੇਲਵੇ ਮੰਤਰਾਲੇ ਵੱਲੋਂ 1 ਜੂਨ ਤੋਂ 200 ਮੇਲ ਐਕਸਪ੍ਰੈਸ ਟਰੇਨਾਂ ਚਲਾਈਆਂ ਜਾਣਗੀਆਂ।

ਵਿਨੋਦ ਯਾਦਵ ਨੇ ਕਿਹਾ ਕਿ ਅਸੀਂ 5,000 ਕੋਚਾਂ ਨੂੰ ਕੋਵਿਡ-19 ਕੇਅਰ ਸੈਂਟਰਾਂ ਵਜੋਂ ਬਦਲਿਆ ਜਿਸ ਵਿਚ 80,000 ਬੈੱਡ ਸਨ। ਇਹਨਾਂ ਕੋਚਾਂ ਵਿਚੋਂ 50 ਪ੍ਰਤੀਸ਼ਤ ਲੇਬਰ ਸਪੈਸ਼ਲ ਟ੍ਰੇਨਾਂ ਲਈ ਵਰਤੇ ਗਏ ਹਨ। ਜੇ ਲੋੜ ਪਈ ਤਾਂ ਕੋਵਿਡ -19 ਦੇਖਭਾਲ ਲਈ ਵਰਤੀ ਜਾ ਸਕਦੀ ਹੈ।