ਅਗਸਤ ਤੋਂ ਪਹਿਲਾਂ International Flights ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ-ਹਰਦੀਪ ਪੁਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਗਸਤ ਤੋਂ ਪਹਿਲਾਂ ਅੰਤਰਰਾਸ਼ਟਰੀ ਯਾਤਰੀ ਉਡਾਨਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਗੇ।

Photo

ਨਵੀਂ ਦਿੱਲੀ: ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਗਸਤ ਤੋਂ ਪਹਿਲਾਂ ਅੰਤਰਰਾਸ਼ਟਰੀ ਯਾਤਰੀ ਉਡਾਨਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਹਫ਼ਤੇ ਹੀ ਘਰੇਲੂ ਉਡਾਨਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਤੋਂ ਬੰਦ ਪਈ ਘਰੇਲੂ ਜਹਾਜ਼ ਸੇਵਾ ਸ਼ੁਰੂ ਹੋਣ ਜਾ ਰਹੀ ਹੈ।

ਇਕ ਫੇਸਬੁੱਕ ਸਵਾਲ-ਜਵਾਬ ਸੈਸ਼ਨ ਵਿਚ ਹਰਦੀਪ ਪੁਰੀ ਨੇ ਕਿਹਾ, ਅਗਸਤ ਤੋਂ ਪਹਿਲਾਂ ਅਸੀਂ ਚੰਗੀ ਗਿਣਤੀ ਵਿਚ ਅੰਤਰਰਾਸ਼ਟਰੀ ਉਡਾਨਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਸਿਵਲ ਹਵਾਬਾਜ਼ੀ ਦੇ ਇੰ਼ਨਫੋਰਸਮੈਂਟ ਡਾਇਰੈਕਟੋਰੇਟ ਦੇ ਅੰਕੜਿਆਂ ਅਨੁਸਾਰ ਪਹਿਲੇ ਪੜਾਅਅ ਵਿਚ ਸਾਰੇ ਰੂਟਾਂ 'ਤੇ ਘਰੇਲੂ ਉਡਾਨਾਂ ਚੱਲਣਗੀਆਂ, ਜਿਨ੍ਹਾਂ ਵਿਚ 35 ਸ਼ਹਿਰਾਂ  ਤੋਂ ਉਡਾਨ ਭਰ ਕੇ 39 ਉਡਾਨਾਂ ਲੈਂਡਿੰਗ ਕਰਨਗੀਆਂ।

ਪੁਰੀ ਨੇ ਕਿਹਾ ਕਿ ਸਰਕਾਰ ਨੇ ਅਗਲੇ ਤਿੰਨ ਮਹੀਨਿਆਂ ਦੌਰਾਨ ਯਾਤਰਾ ਦੇ ਕਿਰਾਏ ਤੈਅ ਕਰ ਦਿੱਤੇ ਹਨ ਤਾਂ ਜੋ ਅਨੁਮਾਨ ਦੇ ਹਿਸਾਬ ਨਾਲ ਭੀੜ ਅਤੇ ਟਿਕਟਾਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਹਵਾਈ ਕੰਪਨੀਆਂ ਓਵਰ ਚਾਰਜ ਨਾ ਕਰਨ।

ਪੁਰੀ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੂੰ ਕੋਵਿਡ-19 ਦੇ ਲੱਛਣ ਨਹੀਂ ਹਨ ਅਤੇ ਅਰੋਗਿਆ ਸੇਤੂ ਐਪ 'ਤੇ ਗ੍ਰੀਨ ਸਟੇਟਸ ਹੈ, ਉਹਨਾਂ ਨੂੰ ਕੁਆਰੰਟੀਨ ਜਾਣ ਦੀ ਲੋੜ ਨਹੀਂ ਹੈ। 

ਉਹਨਾਂ ਦੱਸਿਆ ਕਿ ਫਲਾਈਟ ਦੌਰਾਨ ਖਾਣਾ ਸਰਵ ਨਹੀਂ ਕੀਤਾ ਜਾਵੇਗਾ, ਪਰ ਪਾਣੀ ਸਰਵ ਕੀਤਾ ਜਾਵੇਗਾ। ਉਹਨਾਂ ਕਿਹਾਾ ਕਿ ਇਸ ਨਾਲ ਸਮੱਸਿਆ ਪੈਦਾ ਹੋ ਸਕਦੀ ਹੈ। ਫਿਲਹਾਲ 40 ਮਿੰਟ ਤੋਂ ਲੈਂ ਕੇ  ਤਿੰਨ ਘੰਟੇ ਤੱਕ ਦੀ ਫਲਾਈਟ ਸ਼ੁਰੂ ਕੀਤੀ ਹੈ।