ਕੇਜਰੀਵਾਲ ਸਰਕਾਰ ਹੋਈ ਸਕੂਲ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਮਿਹਰਬਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੀਬੀਐਸਈ ਬੋਰਡ ਪ੍ਰੀਖਿਆ ਦੀ ਫ਼ੀਸ ਵੀ ਨਹੀਂ ਦੇਣੀ ਪਵੇਗੀ

Arvind Kejriwal

ਨਵੀਂ ਦਿੱਲੀ- ਦਿੱਲੀ ਦੀਆਂ ਔਰਤਾਂ ਨੂੰ ਬੱਸ-ਮੈਟਰੋ ਵਿਚ ਮੁਫ਼ਤ ਸਫ਼ਰ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਸਰਕਾਰ ਵਿਦਿਆਰਥੀਆਂ ਤੇ ਮਿਹਰਬਾਨ ਹੋਈ ਹੈ। ਸਰਕਾਰ ਨੇ 12ਵੀਂ ਤੋਂ ਬਾਅਦ ਪੜ੍ਹਾਈ ਕਰਨ ਦੇ ਲਈ ਵਿਦਿਆਰਥੀਆਂ ਨੂੰ ਫੀਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਸੀ। ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਯੂਨੀਵਰਸਿਟੀ ਜਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇਸ ਸੈਸ਼ਨ ਤੋਂ ਹੀ ਇਹ ਸਹੂਲਤ ਮਿਲੇਗੀ।

ਤਿਆਗਰਾਜ ਸਟੇਡੀਅਮ ਵਿਚ ਮੇਧਾਵੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਪੈਸਿਆਂ ਦੀ ਕਮੀ ਹੋਣ ਕਰਕੇ ਕਿਸੇ ਦੀ ਵੀ ਪੜ੍ਹਾਈ ਨਹੀਂ ਰੁਕੇਗੀ। ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੀਬੀਐਸਈ ਬੋਰਡ ਪ੍ਰੀਖਿਆ ਦੀ ਫ਼ੀਸ ਵੀ ਨਹੀਂ ਦੇਣੀ ਪਵੇਗੀ। ਹੁਣ ਤੱਕ ਉਹਨਾਂ ਨੂੰ 1500 ਰੁਪਏ ਦੇਣੇ ਪੈਂਦੇ ਸੀ। ਸਿਸੋਦੀਆ ਨੇ ਇਹ ਐਲਾਨ ਇਕ ਵਿਦਿਆਰਥੀ ਦੇ ਸਵਾਲ ਪੁੱਛਣ ਤੋਂ ਬਾਅਦ ਕੀਤਾ।

ਇਕ ਵਿਦਿਆਰਥੀ ਨੇ ਪੁੱਛਿਆ ਸੀ ਕਿ 12ਵੀਂ ਬੋਰਡ ਪ੍ਰੀਖਿਆ ਵਿਚ ਸਮਾਨਅੰਤਰ ਵਰਗ ਨੂੰ ਡੇਢ ਹਜ਼ਾਰ ਰੁਪਏ ਫ਼ੀਸ ਦੇਣੀ ਪਈ ਜਦੋਂ ਕਿ ਐਸਟੀ ਵਰਗ ਤੋਂ 50 ਰੁਪਏ ਲਏ ਗਏ। ਇਸ ਤੇ ਉਪ ਮੁੱਖ ਮੰਤਰੀ ਨੇ ਸਿੱਖਿਆ ਸਕੱਤਰ ਅਤੇ ਡਾਇਰੈਕਟਰ ਨੂੰ ਕਿਹਾ ਕਿ ਇਹਨਾਂ ਦੀ ਪ੍ਰੀਖਿਆ ਫ਼ੀਸ ਤਾਂ ਉਹ ਭਰ ਹੀ ਸਕਦੇ ਹਨ। ਦਿੱਲੀ ਸਰਕਾਰ ਦੀ ਯੂਨੀਵਰਸਿਟੀ ਜਾਂ ਕਾਲਜ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਪੰਜ ਹਜ਼ਾਰ ਰੁਪਏ ਦੇਵੇਗੀ।

ਇਹਨਾਂ ਪੈਸਿਆਂ ਨਾਲ ਉਹ ਕੁੱਝ ਵੀ ਸ਼ੁਰੂ ਕਰ ਸਕਦੇ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਦਿਆਰਥੀ ਪੜ੍ਹਾਈ ਦੇ ਲਈ ਕਰਜ ਲੈਂਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਵਿਦਿਆਰਥੀਆਂ ਨੂੰ ਦਸ ਲੱਖ ਰੁਪਏ ਤੱਕ ਦਾ ਕਰਜਾ ਦਿੱਤਾ ਜਾਵੇਗਾ ਤਾਂ ਜੋ ਪੜ੍ਹਾਈ ਨਾ ਛੱਡਣੀ ਪਵੇ। ਕਿਸ ਵਿਦਿਆਰਥੀ ਨੂੰ ਕਿੰਨੀ ਸਕਾਲਰਸ਼ਿਪ ਦਿੱਤੀ ਜਾਵੇਗੀ। 

ਸਲਾਨਾ ਆਮਦਨ        ਪੈਸਾ ਵਾਪਸ 
ਇਕ ਲੱਖ ਤੋਂ ਘੱਟ         100%
ਇਕ ਲੱਖ ਤੋਂ ਢਾਈ ਲੱਖ    50%
ਢਾਈ ਲੱਖ ਤੋਂ ਛੇ ਲੱਖ        25%