ਮੁਜੱਫ਼ਰਪੁਰ ਦੇ ਐਸਕੇਐਮਸੀਐਚ ਹਸਪਤਾਲ ਦੇ ਸੀਨੀਅਰ ਡਾਕਟਰ ਸਸਪੈਂਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿਮਾਗ਼ੀ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਗਿਣਤੀ 129

Senior doctor suspended in skmach bihar muzaffarpur children died

ਨਵੀਂ ਦਿੱਲੀ: ਇੰਸੇਫੇਲਾਈਟਿਸ ਨਾਲ ਲਗਾਤਾਰ ਹੋ ਰਹੀਆਂ ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਨੀਤੀਸ਼ ਕੁਮਾਰ ਸਰਕਾਰ ਨੇ ਸਖ਼ਤ ਕਦਮ ਉਠਾਇਆ ਹੈ। ਬਿਹਾਰ ਦੇ ਮੁਜੱਫ਼ਰਪੁਰ ਜ਼ਿਲ੍ਹੇ ਦੇ ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਰੈਜ਼ੀਡੈਂਟ ਡਾਕਟਰ ਭੀਮਸੇਨ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੁਜੱਫ਼ਰਪੁਰ ਵਿਚ ਦਿਮਾਗ਼ੀ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 129 ਹੋ ਗਈ ਹੈ।

ਸੀਨੀਅਰ ਰੈਜ਼ੀਡੈਂਟ ਡਾਕਟਰ ਭੀਮਸੇਨ ਗੁਪਤਾ ਨੂੰ ਸਸਪੈਂਡ ਕਰਨ ਪਿੱਛੇ ਉਹਨਾਂ ਦੇ ਕਾਰਜ ਸਥਾਨ ਤੇ ਲਾਪਰਵਾਹੀ ਵਰਤਣ ਦਾ ਕਾਰਨ ਦਸਿਆ ਗਿਆ ਹੈ। ਭੀਮਸੇਨ ਗੁਪਤਾ ਨੂੰ 19 ਜੂਨ ਨੂੰ ਐਸਕੇਐਮਸੀਐਚ ਹਸਪਤਾਲ ਵਿਚ ਤੈਨਾਤ ਕੀਤਾ ਗਿਆ ਸੀ। ਪ੍ਰਸ਼ਾਸਨ ਮੁਤਾਬਕ ਡਾਕਟਰ ਦੀ ਤੈਨਾਤੀ ਤੋਂ ਬਾਅਦ ਵੀ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਅਤੇ ਹਲਾਤਾਂ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਕ੍ਰਿਸ਼ਣਾ ਮੈਡੀਕਲ ਕਾਲਜ ਐਂਡ ਹਸਪਤਾਲ ਪਿੱਛੇ ਸ਼ਨੀਵਾਰ ਨੂੰ ਇਨਸਾਨੀ ਪਿੰਜਰ ਮਿਲੇ ਸਨ। ਇਸ ਮਾਮਲੇ ਵਿਚ 22 ਜੂਨ ਨੂੰ ਇਕ ਜਾਂਚ ਟੀਮ ਨੇ ਮੌਕੇ ’ਤੇ ਦੌਰਾ ਕੀਤਾ ਸੀ। ਜਾਂਚ ਟੀਮ ਨੇ ਦਸਿਆ ਕਿ ਉਹਨਾਂ ਨੂੰ ਇਨਸਾਨੀ ਪਿੰਜਰ ਮਿਲੇ ਹਨ। ਬਾਕੀ ਦੀ ਸਾਰੀ ਜਾਣਕਾਰੀ ਪ੍ਰਿੰਸੀਪਲ ਵੱਲੋਂ ਦਿੱਤੀ ਜਾਵੇਗੀ। ਦਸ ਦਈਏ ਕਿ 16 ਜ਼ਿਲ੍ਹੇ ਵਿਚ ਦਿਮਾਗ਼ੀ ਬੁਖ਼ਾਰ ਦਾ ਕਹਿਰ ਹੈ ਜਿਸ ਦੀ ਲਪੇਟ ਵਿਚ 600 ਤੋਂ ਜ਼ਿਆਦਾ ਬੱਚੇ ਆਏ ਹਨ।

ਦਸ ਦਈਏ ਕਿ ਮੁਜੱਫ਼ਰਪੁਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਹਰ ਸਾਲ ਇਹ ਬਿਮਾਰੀ ਫੈਲਦੀ ਹੈ। ਉੱਤਰ ਬਿਹਾਰ ਦੇ ਮੁਜੱਫ਼ਰਪੁਰ, ਪੁਰਵੀ ਚੰਪਾਰਣ, ਪੱਛਮ ਚੰਪਾਰਣ, ਸ਼ਿਵਹਰ, ਸੀਤਾਮੜ੍ਹੀ ਅਤੇ ਵੈਸ਼ਾਲੀ ਜ਼ਿਲ੍ਹੇ ਵਿਚ ਇਸ ਬਿਮਾਰੀ ਦਾ ਜ਼ਿਆਦਾ ਅਸਰ ਦਿਖ ਰਿਹਾ  ਹੈ।