ਸ਼ਰਾਬ ਪੀਣ ਵਾਲਿਆਂ ਲਈ ਖੁਸ਼ਖ਼ਬਰੀ! ਹੁਣ ਘਰ ਬੈਠੇ ਹੀ ਇਸ ਤਰ੍ਹਾਂ ਮੰਗਵਾ ਸਕਦੇ ਹੋ ਸ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਾਬ ਪੀਣ ਵਾਲਿਆਂ ਲ਼ਈ ਹੁਣ ਇਕ ਵੱਡੀ ਖੁਸ਼ਖਬਰੀ ਹੈ ਕਿ ਹੁਣ ਤੁਸੀਂ ਘਰ ਬੈਠੇ ਹੀ ਸ਼ਰਾਬ ਦਾ ਆਡਰ ਕਰ ਸ਼ਰਾਬ ਦੀ ਹੋਮ ਡਿਲਵਰੀ ਕਰ ਸਕਦੇ ਹੋ।

Photo

ਨਵੀਂ ਦਿੱਲੀ : ਸ਼ਰਾਬ ਪੀਣ ਵਾਲਿਆਂ ਲ਼ਈ ਹੁਣ ਇਕ ਵੱਡੀ ਖੁਸ਼ਖਬਰੀ ਹੈ ਕਿ ਹੁਣ ਤੁਸੀਂ ਘਰ ਬੈਠੇ ਹੀ ਸ਼ਰਾਬ ਦਾ ਆਡਰ ਕਰ ਸ਼ਰਾਬ ਦੀ ਹੋਮ ਡਿਲਵਰੀ ਕਰ ਸਕਦੇ ਹੋ। ਇਸ ਸਬੰਧ ਵਿਚ ਈ-ਕਮਰਸ ਵੈੱਬਸਾਈਟ Amazon India ਨੂੰ ਸ਼ਰਾਬ ਦੀ ਹੋਮ ਡਿਲਵਰੀ ਕਰਨ ਦੀ ਆਗਿਆ ਮਿਲ ਗਈ ਹੈ। ਜ਼ਿਕਰਯੋਗ ਹੈ ਕਿ Amazon ਨੂੰ ਹਾਲੇ ਪੱਛਮੀ ਬੰਗਾਲ ਵਿਚ ਸ਼ਰਾਬ ਦੀ ਹੋਮ ਡਿਲਰਵੀ ਕਰਨ ਦੀ ਆਗਿਆ ਮਿਲੀ ਹੈ।

ਕਰੋਨਾ ਸੰਕਟ ਵਿਚ ਸ਼ਰਾਬ ਦੇ ਠੇਕਿਆਂ ਅੱਗੇ ਭੀੜ ਜਮ੍ਹਾਂ ਹੁੰਦੀ ਦੇਖ ਇਸ ਫੈਸਲੇ ਨੂੰ ਲਿਆ ਗਿਆ ਹੈ। ਪੱਛਮੀ ਬੰਗਾਲ ਦੀ ਸਟੇਟ ਬੇਵਰੇਜੇਸ ਕਾਰਪੋਰੇਸ਼ਨ ਵੱਲ ਇਹ ਇਜਾਜ਼ਤ ਦਿੱਤੀ ਗਈ ਹੈ। ਦੱਸ ਦੱਈਏ ਕਿ ਦੇਸ਼ ਵਿਚ ਲੱਗੇ ਲੌਕਾਡਾਊਨ ਦੇ ਕਾਰਨ ਬਾਕੀ ਉਦਯੋਗਿਕਾਂ ਦੇ ਵਾਂਗ ਸ਼ਰਾਬ ਦੇ ਕਾਰੋਬਾਰੀਆਂ ਨੂੰ ਵੀ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਨੁਕਸਾਨ ਦੀ ਭਰਪਾਈ ਕਰਨ ਲਈ ਕਈ ਸੂਬਿਆਂ ਦੇ ਵੱਲੋਂ ਹੁਣ ਸ਼ਰਾਬ ਦੀ ਵਿਕਰੀ ਦੀ ਆਗਿਆ ਦਿੱਤੀ ਗਈ ਹੈ। ਜਿਸ ਤੋਂ ਬਾਅਦ ਠੇਕਿਆਂ ਤੇ ਸ਼ਰਾਬ ਖ੍ਰੀਦਣ ਵਾਲਿਆਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਸਨ। ਜਿਸ ਤੋਂ ਬਾਅਦ ਹੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਮੰਗ ਉੱਠ ਰਹੀ ਸੀ। ਹੁਣ ਇਕ ਨਿਊਜ ਏਜੰਸੀ ਦੇ ਮੁਤਾਬਿਕ ਪੱਛਮੀ ਬੰਗਾਲ ਦੇ ਵੱਲੋਂ  Amazon ਨੂੰ ਹੋਮ ਡਿਲੀਵਰੀ ਦੀ ਆਗਿਆ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।