ਯਾਤਰੀਆਂ ਨੂੰ ਵੱਡੀ ਰਾਹਤ!, ਇਸ ਤਰੀਖ਼ ਤੱਕ ਬੁੱਕ ਟਿਕਟਾਂ ਦਾ ਪੂਰਾ ਪੈਸਾ ਰੀਫੰਡ ਕਰੇਗੀ ਰੇਲਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲ ਮੰਤਰਾਲਾ ਰੇਲ ਯਾਤਰੀਆਂ ਦੇ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ

Photo

ਨਵੀਂ ਦਿੱਲੀ : ਭਾਰਤੀ ਰੇਲ ਮੰਤਰਾਲਾ ਰੇਲ ਯਾਤਰੀਆਂ ਦੇ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ ਜਿਸ ਦੇ ਤਹਿਤ ਰੇਲ ਮੰਤਰਾਲਾ 14 ਅਪ੍ਰੈਲ 2020 ਜਾਂ ਇਸ ਤੋਂ ਪਹਿਲਾਂ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਨੂੰ ਰੀਫੰਡ ਕਰੇਗੀ। ਇਸ ਦਾ ਮਤਲਬ ਇਹ ਹੈ ਕਿ ਜੇਕਰ 14 ਅਪ੍ਰੈਲ 2020 ਤੋਂ 120 ਐਡਵਾਂਸ ਦਿਨਾਂ ਦੇ ਲਈ ਟਿਕਟਾਂ ਬੁੱਕ ਕੀਤੀਆਂ ਹਨ। ਤਾਂ ਹੁਣ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ। ਇਸ ਲਈ ਹੁਣ ਤੁਹਾਨੂੰ IRCTC ਦੇ ਵੱਲੋਂ ਪੂਰਾ ਪੈਸਾ ਰੀਫੰਡ ਦਿੱਤਾ ਜਾਵੇਗਾ। ਅਜਿਹੇ ਮਾਮਲੇ ਵਿਚ ਨੈਸ਼ਨਲ ਟ੍ਰਾਂਸਪੋਰਟ ਦੋਵਾਂ ਨੂੰ ਰੱਦ ਕੀਤਾ ਗਿਆ ਹੈ।  

IRCTC ਦੇ ਵੱਲੋਂ ਹਮੇਸ਼ਾਂ ਹੀ ਯਾਤਰੀਆਂ ਨੂੰ ਟਿਕਟਾਂ ਰੱਦ ਨਾ ਕਰਨ ਦੀ ਸਲਾਹ ਦਿੱਤੀ ਹੈ। IRCTC ਦੇ ਅਨੁਸਾਰ, ਭਾਰਤੀ ਰੇਲਵੇ ਦੇ ਸਿਸਟਮ ਵਿਚ ਟ੍ਰੇਨਾਂ ਰੱਦ ਹੋਣ ਦੇ ਬਾਅਦ ਆਪਣੇ ਆਪ ਪੂਰਾ ਰੀ ਫੰਡ ਸ਼ੁਰੂ ਕੀਤਾ ਜਾਵੇਗਾ। ਇਸੇ ਵਿਚ ਭਾਰਤੀ ਰੇਲ ਤਤਕਾਲ ਯਾਤਰਾ ਦੇ ਲਈ ਆਪਣੀਆਂ 230 IRCTC ਸ਼ਪੈਸ਼ਲ ਰੂਟਾਂ ਤੇ ਟ੍ਰੇਨਾਂ ਨੂੰ ਜ਼ਾਰੀ ਰੱਖੇਗਾ। ਕੋਰੋਨਾ ਵਾਇਰਸ ਜਾਂ ਕੋਵਿਡ -19 ਦੇ ਫੈਲਣ ਦੇ ਮੱਦੇਨਜ਼ਰ, ਭਾਰਤੀ ਰੇਲਵੇ ਨੇ 15 ਅਪ੍ਰੈਲ ਤੋਂ ਨਿਯਮਤ ਰੇਲ ਸੇਵਾਵਾਂ ਲਈ ਅਡਵਾਂਸ ਰਾਖਵਾਂਕਰਨ ਮੁਅੱਤਲ ਕਰ ਦਿੱਤਾ ਹੈ। ਦੇਸ਼ ਵਿਆਪੀ ਤਾਲਾਬੰਦੀ ਸ਼ੁਰੂ ਹੋਣ ਨਾਲ ਰਾਸ਼ਟਰੀ ਟਰਾਂਸਪੋਰਟਰਾਂ ਦੀਆਂ ਸਾਰੀਆਂ ਨਿਯਮਤ ਰੇਲ ਸੇਵਾਵਾਂ 25 ਮਾਰਚ ਤੋਂ ਰੱਦ ਕਰ ਦਿੱਤੀਆਂ ਗਈਆਂ ਹਨ।

ਹਾਲਾਂਕਿ 12 ਮਈ ਤੋਂ ਲੌਕਡਾਊਨ ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਂਣ ਲਈ ਰੇਲਵੇ ਵੱਲੋਂ IRCTC ਸ਼ਪੈਸ਼ਲ ਰੇਲਵੇ ਸੇਵਾ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤ ਵਿਚ IRCTC ਦੀ ਵਿਸ਼ੇਸ਼ ਟ੍ਰੇਨਾਂ ਵਿਚ 30 ਰਾਜਧਾਨੀ ਸ਼ੈਲੀ ਦੀਆਂ ਏਅਰ ਕੰਡੀਸ਼ਨ ਰੇਲਗੱਡੀਆਂ ਸ਼ਾਮਿਲ ਸਨ। ਫਿਰ ਇਕ ਜੂਨ ਤੋਂ ਨਾਨ ਏਸੀ ਸਲੀਪਰ ਟ੍ਰੇਨਾਂ ਦੇ ਨਾਲ-ਨਾਲ 200 ਹੋਰ IRCTC ਦੀਆਂ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ।

ਇਨ੍ਹਾਂ ਟ੍ਰੇਨਾਂ ਚ ਨਹੀਂ ਮਿਲੇਗੀ ਇਹ ਸੁਵਿਧਾ। IRCTC ਵੱਲੋਂ ਯਾਤਰੀਆਂ ਨੂੰ ਸੁਚਿਤ ਕੀਤਾ ਗਿਆ ਹੈ ਕਿ ਇਨ੍ਹਾਂ ਟ੍ਰੇਨਾਂ ਵਿਚ ਪੱਕਿਆ ਹੋਇਆ ਖਾਣਾ ਨਹੀਂ ਮਿਲੇਗਾ। ਇਸ ਲਈ ਇਨ੍ਹਾਂ ਟ੍ਰੇਨਾਂ ਵਿਚ ਕੇਵਲ ਪੈਕਿੰਗ ਕੀਤੀਆਂ ਚੀਜਾਂ ਹੀ ਉਪਲੱਬਧ ਹੋਣਗੀਆਂ। ਇਸ ਤੋਂ ਇਲਾਵਾ ਟ੍ਰੇਨ ਵਿਚ ਕੰਬਲ ਸ਼ੀਟ ਨਹੀਂ ਮਿਲਣਗੀਆਂ ਅਤੇ ਟਿਕਟ ਵਿਚ ਕੈਟਰਿੰਗ ਚਾਰਚ ਵੀ ਸ਼ਾਮਿਲ ਨਹੀਂ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।