Train ਵਿਚ Ticket Reservation ਦੇ ਨਿਯਮ ਬਦਲੇ, ਹੁਣ ਯਾਤਰੀਆਂ ਨੂੰ ਦੇਣੀ ਹੋਵੇਗੀ ਇਹ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ 1 ਜੂਨ ਤੋਂ ਸ਼ੁਰੂ ਹੋਈਆਂ ਯਾਤਰੀ ਟਰੇਨਾਂ ਵਿਚ ਹੁਣ ਤਤਕਾਲ ਟਿਕਟ ਬੁਕਿੰਗ ਦੀ ਸਹੂਲਤ ਵੀ ਜਲਦ ਮਿਲ ਸਕਦੀ ਹੈ।

Train

ਨਵੀਂ ਦਿੱਲੀ: ਦੇਸ਼ ਵਿਚ 1 ਜੂਨ ਤੋਂ ਸ਼ੁਰੂ ਹੋਈਆਂ ਯਾਤਰੀ ਟਰੇਨਾਂ ਵਿਚ ਹੁਣ ਤਤਕਾਲ ਟਿਕਟ ਬੁਕਿੰਗ ਦੀ ਸਹੂਲਤ ਵੀ ਜਲਦ ਮਿਲ ਸਕਦੀ ਹੈ। ਇਸ ਦੇ ਨਾਲ ਹੀ ਟਰੇਨਾਂ ਵਿਚ ਆਮ ਟਿਕਟ ਬੁਕਿੰਗ ਲਈ ਵੀ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਹੈ। ਹਾਲਾਂਕਿ ਰੇਲਵੇ ਨੇ 31 ਮਈ ਤੋਂ 120 ਦਿਨ ਪਹਿਲਾਂ ਰੇਲ ਰਿਜ਼ਰਵੇਸ਼ਨ ਸੇਵਾ ਬਹਾਲ ਹੋਣ ਦੇ ਨਾਲ ਹੀ ਤਤਕਾਲ ਟਿਕਟਾਂ ਦੀ ਬੁਕਿੰਗ ਦਾ ਐਲਾਨ ਕਰ ਦਿੱਤਾ ਸੀ।

ਟਰੇਨਾਂ ਵਿਚ ਤਤਕਾਲ ਟਿਕਟ ਬੁਕਿੰਗ 29 ਜੂਨ ਨੂੰ ਸ਼ੁਰੂ ਹੋਵੇਗੀ ਅਤੇ ਯਾਤਰੀ ਇਕ ਦਿਨ ਪਹਿਲਾਂ ਰੇਲਵੇ ਕਾਂਊਟਰ  ਜਾਂ ਅਧਿਕਾਰਤ ਏਜੰਟਾਂ ਤੋਂ ਤਤਕਾਲ ਟਿਕਟਾਂ ਬੁੱਕ ਕਰਾ ਸਕਦੇ ਹਨ। ਰੇਲਵੇ ਪ੍ਰਸ਼ਾਸਨ ਨੇ ਤਤਕਾਲ ਟਿਕਟਾਂ ਦੀ ਬੁਕਿੰਗ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਸ਼ੇਸ਼ ਟ੍ਰੇਨਾਂ ਦੀਆਂ ਟਿਕਟਾਂ ਦੀ ਵਿਕਰੀ ਦੀ ਸਮੀਖਿਆ ਵੀ ਸ਼ੁਰੂ ਹੋ ਗਈ ਹੈ।

ਬੁਕਿੰਗ ਲਈ ਜ਼ਰੂਰੀ ਹੋਵੇਗੀ ਇਹ ਜਾਣਕਾਰੀ

-ਹੁਣ ਟਿਕਟ ਬੁੱਕ ਕਰਵਾਉਣ ਲਈ ਯਾਤਰੀ ਨੂੰ ਅਪਣਾ ਪਛਾਣ ਪੱਤਰ ਦੇਣ ਦੇ ਨਾਲ ਹੀ ਅਪਣਾ ਪੂਰਾ ਪਤਾ, ਮਕਾਨ ਨੰਬਰ, ਗਲੀ, ਕਲੋਨੀ ਅਤੇ ਤਹਿਸੀਲ ਤੱਕ ਦੀ ਜਾਣਕਾਰੀ ਦੇਣੀ ਹੋਵੇਗੀ।

-ਟਿਕਟ ਬੁਕਿੰਗ ਦੇ ਸਮੇਂ ਮੋਬਾਈਲ ਨੰਬਰ ਵੀ  ਦੇਣਾ ਹੋਵੇਗਾ ਜੋ ਤੁਸੀਂ ਅਪਣੀ ਯਾਤਰਾ ਦੇ ਸਮੇਂ ਅਪਣੇ ਨਾਲ ਲੈ ਕੇ ਜਾ ਰਹੇ ਹੋ।
-ਯਾਤਰੀ ਰਿਜ਼ਰਵੇਸ਼ਨ ਕਾਂਊਟਰ ਤੋਂ ਟਿਕਟ ਲੈਣ ਜਾਂ ਫਿਰ IRCTC ਦੀ ਵੈੱਬਸਾਈਟ ਰਾਹੀਂ ਜਾਂ ਐਪ ਰਾਹੀਂ , ਉਹਨਾਂ ਨੂੰ ਸਾਰੀ ਜਾਣਕਾਰੀ ਦੇਣੀ ਹੋਵੇਗੀ।
-ਰੇਲਵੇ ਨੇ ਇਸ ਦੇ ਲਈ ਅਪਣੇ ਸਾਫਟਵੇਅਰ ਵਿਚ ਵੀ ਬਦਲਾਅ ਕੀਤਾ ਹੈ।