11 ਸਾਲ ਬਾਅਦ ਪੈਦਾ ਹੋਈ ਧੀ, ਢੋਲ ਵਜਾ ਕੇ ਕੀਤਾ ਸ਼ਾਨਦਾਰ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰਿਵਾਰਤ ਮੈਂਬਰਾਂ ਦੀ ਖ਼ੁਸ਼ੀ ਦਾ ਨਹੀਂ ਹੈ ਕੋਈ ਟਿਕਾਣਾ

Daughter born 11 years later

 ਨਵੀਂ ਦਿੱਲੀ: ਅੱਜ ਵੀ ਦੇਸ਼ ਦੇ ਕਈ ਥਾਵਾਂ 'ਤੇ ਲੋਕ ਧੀ ਦੇ ਜੰਮਣ' ਤੇ ਖੁਸ਼ ਨਹੀਂ ਹੁੰਦੇ ਪਰ ਹੁਣ ਧੀਆਂ ਪ੍ਰਤੀ ਲੋਕਾਂ ਦੀ ਸੋਚ ਬਦਲ ਰਹੀ ਹੈ। ਮੱਧ ਪ੍ਰਦੇਸ਼ ਦੇ ਖੰਡਵਾ ( Khandwa ) 'ਚ ਇਕ ਪਰਿਵਾਰ ਵਿਚ ਇਕ ਧੀ ਦੇ ਜਨਮ 'ਤੇ (Daughter born 11 years later) ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਕਿ ਪੂਰੇ ਸ਼ਹਿਰ ਵਿਚ ਇਸ ਦੀ ਚਰਚਾ ਹੋ ਰਹੀ ਹੈ। ਹਸਪਤਾਲ ਤੋਂ ਉਸ ਦੇ ਘਰ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਵੱਲੋਂ  ਧੀ ਦਾ (Daughter born 11 years later) ਸਵਾਗਤ ਢੋਲ ਵਜਾ ਤੇ ਨੱਚ ਕੁੱਦ ਕੇ ਕੀਤਾ ਗਿਆ।

 

ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਕੱਲ੍ਹ ਹੋਵੇਗੀ PM ਦੀ High Level ਮੀਟਿੰਗ

ਦਰਅਸਲ, ਖੰਡਵਾ ( Khandwa ) ਵਿਚ ਰਹਿਣ ਵਾਲੇ ਡਾਕਟਰ ਰਾਕੇਸ਼ ਚੌਹਾਨ ਅਤੇ ਉਸ ਦੀ ਪਤਨੀ ਦੁਰਗਾ ਚੌਹਾਨ ਨੇ 16 ਜੂਨ ਨੂੰ ਇਕ ਧੀ ਨੂੰ ਜਨਮ ਦਿੱਤਾ। ਉਨ੍ਹਾਂ ਦੇ ਪਰਿਵਾਰ ਵਿਚ 11 ਸਾਲਾਂ ਬਾਅਦ (Daughter born 11 years later) ਇਕ ਬੱਚਾ ਪੈਦਾ ਹੋਇਆ।

 

ਹੋਰ ਪੜ੍ਹੋ: ਗੁਆਂਢੀਆਂ ਤੋਂ ਦੁਖੀ ਮਹਿਲਾ ਨੇ 7 ਸਾਲਾ ਬੇਟੇ ਨਾਲ 12ਵੀਂ ਮੰਜ਼ਿਲ ਤੋਂ ਮਾਰੀ ਛਾਲ

 

ਅਜਿਹੇ 'ਚ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਜਦੋਂ ਬੇਟੀ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ, ਤਾਂ ਉਸਦਾ ਭਰਵਾਂ ਸਵਾਗਤ ਕੀਤਾ ਗਿਆ।

ਲੜਕੀ ਦੇ ਪਿਤਾ ਨੇ (Daughter born 11 years later) ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 11 ਸਾਲ ਹੋਏ ਸਨ। ਪਰ ਅਜੇ ਤੱਕ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੋਇਆ ਸੀ ਅਜਿਹੀ ਸਥਿਤੀ ਵਿੱਚ ਉਸਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਪ੍ਰਮਾਤਮਾ ਨੇ ਉਸ ਦੀ ਸੁਣੀ ਅਤੇ ਉਸ ਦੇ ਘਰ ਧੀ ਪੈਦਾ ਹੋਈ। 

 

ਹੋਰ ਪੜ੍ਹੋ: ਕੁਰਸੀ ਬਚਾਉਣ ਲਈ ਵਾਰ ਵਾਰ ਰਾਹੁਲ ਗਾਂਧੀ ਦੇ ਦਰਬਾਰ ਵਿਚ ਮੱਥਾ ਰਗੜ ਰਹੇ ਕੈਪਟਨ : ਹਰਪਾਲ ਚੀਮਾ