YouTube ਤੋਂ ਡਿਜ਼ਾਇਨਿੰਗ ਸਿੱਖਣ ਵਾਲੇ ਨੇ ਟੀਮ-ਇੰਡੀਆ ਦੀ ਲਈ ਬਣਾਈ ਜਰਸੀ, ਸਕੂਲ 'ਚ 2 ਵਾਰ ਹੋਏ ਫੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

32 ਸਾਲਾ ਅਕਿਬ ਬਚਪਨ ਤੋਂ ਹੀ ਕਲਾ ਅਤੇ ਡਿਜ਼ਾਈਨ ਵੱਲ ਆਕਰਸ਼ਿਤ ਸੀ।

Aaquib Wani

 

ਨਵੀਂ ਦਿੱਲੀ: ਨਵੀਂ ਦਿੱਲੀ ਦੇ ਰਹਿਣ ਵਾਲੇ ਡਿਜ਼ਾਈਨਰ ਆਕਿਬ ਵਾਨੀ ਨੂੰ ਅੱਜ ਸਾਰੀ ਦੁਨੀਆਂ ਜਾਣਦੀ ਹੈ। ਆਕਿਫ ਨੇ ਅਪਣੀ ਮਿਹਨਤ ਸਕਦਾ ਬੁਲੰਦੀਆਂ ਹਾਸਲ ਕੀਤੀਆਂ ਪਰ ਇਸ ਬੁਲੰਦੀਆਂ ਲਈ ਉਸ ਨੂੰ ਬਹੁਤ ਮਿਹਨਤ ਕਰਨੀ ਪਈ। ਉਸ ਨੂੰ ਜ਼ਿੰਦਗੀ ਵਿਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਆਓ ਅੱਜ ਤੁਹਾਨੂੰ ਆਕਿਫ ਦੇ ਸੰਘਰਸ਼ ਦੀ ਕਹਾਣੀ ਦੱਸਦੇ ਹਾਂ। ਆਕਿਬ ਵਾਨੀ ਨੂੰ ਐਡੀਡਾਸ ਨੇ ਪਿਛਲੇ ਸਾਲ ਦਸੰਬਰ ਵਿਚ ਕੰਮ ਦਿਤਾ ਸੀ।

ਇਹ ਵੀ ਪੜ੍ਹੋ: ਅਬੋਹਰ 'ਚ ਬ੍ਰੇਕ ਨਾ ਲੱਗਣ ਕਾਰਨ ਪਲਟਿਆ ਟਰੈਕਟਰ, ਨੌਜਵਾਨ ਦੀ ਹੋਈ ਮੌਤ 

ਇਹ ਕੰਮ ਭਾਰਤ ਵਿਚ ਸਭ ਤੋਂ ਪ੍ਰਸਿੱਧ ਖੇਡ, ਕ੍ਰਿਕਟ ਜਰਸੀ ਨੂੰ ਡਿਜ਼ਾਈਨ ਕਰਨ ਦਾ ਸੀ। ਆਕਿਬ ਕਈ ਵਾਰ ਐਡੀਡਾਸ ਨਾਲ ਕੰਮ ਕਰ ਚੁੱਕੇ ਹਨ ਪਰ ਇਹ ਉਸ ਤੋਂ ਵੀ ਵੱਡਾ ਕੰਮ ਸੀ। ਆਕਿਬ ਦਾ ਕਹਿਣਾ ਹੈ ਕਿ ਪ੍ਰੋਜੈਕਟ ਦਿੰਦੇ ਸਮੇਂ ਐਡੀਡਾਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਵਾਰ ਕੁਝ ਵੱਡਾ ਡਿਜ਼ਾਈਨ ਕਰਨਾ ਹੈ। ਇਸ ਸਾਲ ਜਨਵਰੀ 'ਚ ਉਹਨਾਂ ਨੂੰ ਪਤਾ ਲੱਗਾ ਕਿ ਉਸ ਨੇ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਡਿਜ਼ਾਈਨ ਕਰਨੀ ਹੈ।

ਇਹ ਵੀ ਪੜ੍ਹੋ: ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ ਵਿਚ ਆਈ 11 ਫ਼ੀ ਸਦੀ ਦੀ ਗਿਰਾਵਟ

ਆਕਿਬ ਦਾ ਮੰਨਣਾ ਹੈ ਕਿ ਇਹ ਉਸ ਲਈ ਸਭ ਤੋਂ ਵੱਡਾ ਮੌਕਾ ਸੀ, ਕਿਉਂਕਿ ਐਡੀਡਾਸ ਨੇ ਉਸ ਨੂੰ ਜਰਸੀ ਡਿਜ਼ਾਈਨ ਕਰਨ ਲਈ ਚੁਣਿਆ ਸੀ, ਜਦ ਕਿ ਐਡੀਡਾਸ ਆਪਣੇ ਪੈਸਿਆਂ ਨਾਲ ਦੁਨੀਆ ਦੇ ਕਿਸੇ ਵੀ ਵੱਡੇ ਡਿਜ਼ਾਈਨਰ ਨੂੰ ਇਹ ਪ੍ਰੋਜੈਕਟ ਦੇ ਸਕਦਾ ਸੀ। ਆਕਿਬ ਦਾ ਕਹਿਣਾ ਹੈ ਕਿ ਬਚਪਨ 'ਚ ਉਹ ਵੀ ਹਰ ਭਾਰਤੀ ਦੀ ਤਰ੍ਹਾਂ ਕ੍ਰਿਕਟ ਖੇਡਦਾ ਸੀ। ਇਸ ਕਾਰਨ ਉਹ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਬਣਾਉਂਦੇ ਹੋਏ ਭਾਵੁਕ ਹੋ ਗਏ ਸਨ। ਉਹ ਦੱਸਦੇ ਹਨ ਕਿ, 'ਮੈਨੂੰ ਲੱਗਾ ਕਿ ਮੈਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ। ਰਾਸ਼ਟਰੀ ਟੀਮ ਦੀ ਜਰਸੀ ਬਣਾਉਂਦੇ ਸਮੇਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਸੀ।

32 ਸਾਲਾ ਅਕਿਬ ਬਚਪਨ ਤੋਂ ਹੀ ਕਲਾ ਅਤੇ ਡਿਜ਼ਾਈਨ ਵੱਲ ਆਕਰਸ਼ਿਤ ਸੀ। ਉਸ ਦਾ ਜਨਮ ਦਿੱਲੀ ਵਿਚ ਹੋਇਆ ਸੀ ਅਤੇ ਆਪਣੀ ਪੜ੍ਹਾਈ ਦਿੱਲੀ ਤੋਂ ਹੀ ਪੂਰੀ ਕੀਤੀ ਸੀ। ਹਾਲਾਂਕਿ ਆਕਿਬ ਕਸ਼ਮੀਰ ਦਾ ਰਹਿਣ ਵਾਲਾ ਹੈ। ਕਿਸੇ ਹੋਰ ਭਾਰਤੀ ਮਾਪਿਆਂ ਵਾਂਗ, ਆਕਿਬ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਜਾਂ ਇੰਜੀਨੀਅਰ ਬਣੇ। ਹਾਲਾਂਕਿ, ਆਕਿਬ ਪੜ੍ਹਾਈ ਵਿਚ ਬਹੁਤਾ ਚੰਗਾ ਨਹੀਂ ਸੀ। ਉਹ 11ਵੀਂ ਵਿਚ ਦੋ ਵਾਰ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਉਸ ਨੇ ਕਾਲਜ ਦਾ ਮੂੰਹ ਤੱਕ ਨਹੀਂ ਦੇਖਿਆ।

ਉਸ ਸਮੇਂ ਨੂੰ ਯਾਦ ਕਰਦੇ ਹੋਏ, ਉਹ ਕਹਿੰਦੇ ਹਨ ਕਿ ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਮੈਂ ਆਪਣੇ ਮਾਤਾ-ਪਿਤਾ ਲਈ ਸਿਰਫ਼ ਇਕ ਨਿਰਾਸ਼ਾ ਹਾਂ। ਮੇਰੇ ਰਿਸ਼ਤੇਦਾਰ ਮੇਰੇ ਨਾਲ ਬੁਰਾ ਸਲੂਕ ਕਰਦੇ ਸਨ ਅਤੇ ਮੈਨੂੰ ਕਈ ਨਾਵਾਂ ਨਾਲ ਬੁਲਾਉਂਦੇ ਸਨ। ਇਸ ਤੋਂ ਬਾਅਦ ਮੈਂ ਆਪਣੇ ਮਨ ਦਾ ਰਸਤਾ ਚੁਣਿਆ ਅਤੇ ਆਪਣਾ ਧਿਆਨ ਹੋਰ ਚੀਜ਼ਾਂ ਤੋਂ ਹਟਾ ਲਿਆ।

ਫਿਰ ਆਕਿਬ ਨੇ ਰਾਕ ਬੈਂਡ ਲਈ ਡਿਜ਼ਾਈਨ ਕਰਨਾ ਸ਼ੁਰੂ ਕਰ ਦਿਤਾ। 2014 ਵਿਚ, ਉਹ ਇਕ ਡਿਜ਼ਾਈਨਰ ਦੇ ਰੂਪ ਵਿਚ ਰਾਕ ਸਟਰੀਟ ਜਰਨਲ ਵਿਚ ਸ਼ਾਮਲ ਹੋਇਆ। ਆਕਿਬ ਨੇ ਦਸਿਆ, 'ਮੇਰੇ ਮਾਤਾ-ਪਿਤਾ ਨੂੰ ਲੱਗਣ ਲੱਗਾ ਕਿ ਮੈਂ ਆਪਣੀ ਜ਼ਿੰਦਗੀ 'ਚ ਚੰਗਾ ਕਰ ਰਿਹਾ ਹਾਂ।' ਭਾਰਤੀ ਜਰਸੀ ਡਿਜ਼ਾਈਨ ਕਰਨ ਵਾਲੇ ਆਕਿਬ ਨੇ ਕਦੇ ਵੀ ਡਿਜ਼ਾਈਨਿੰਗ ਦਾ ਕੋਈ ਕੋਰਸ ਨਹੀਂ ਕੀਤਾ ਅਤੇ ਨਾ ਹੀ ਉਹ ਇਸ ਲਈ ਕਾਲਜ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਖੁਦ ਤੋਂ ਅਤੇ ਯੂ-ਟਿਊਬ ਤੋਂ ਡਿਜ਼ਾਈਨਿੰਗ ਸਿੱਖੀ ਹੈ। 2018 ਵਿਚ, ਆਕੀਬ ਨੇ ਦਿੱਲੀ ਵਿਚ ਆਪਣਾ ਸਟੂਡੀਓ ਖੋਲ੍ਹਿਆ, ਜਿਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਜਰਸੀ ਨੂੰ ਡਿਜ਼ਾਈਨ ਕਰਨ ਦੀ ਪ੍ਰਕਿਰਿਆ ਬਾਰੇ ਗੱਲ ਕਰਦੇ ਹੋਏ ਆਕਿਬ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਜਰਸੀ ਦਾ ਫੈਬਰਿਕ, ਫਿਰ ਜਰਸੀ ਦਾ ਰੰਗ ਅਤੇ ਫਿਰ ਜਰਸੀ 'ਤੇ ਵਰਤੀ ਗਈ ਆਰਟਵਰਕ ਦੀ ਚੋਣ ਕੀਤੀ।