SGGS ਕਾਲਜ ਨੇ ਜਿੱਤਿਆ ਕੁਇਜ਼ ਮੁਕਾਬਲਾ
ਐਮ.ਐਸ.ਸੀ. 2 ਦੀ ਵਿਦਿਆਰਥਣ ਤਾਕਸ਼ੀ ਨੇ 50 ਤੋਂ ਵੱਧ ਭਾਗੀਦਾਰਾਂ ਵਿਚੋਂ ਹਾਸਲ ਕੀਤੀ ਜਿੱਤ
ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੇ ਰੋਟਰੀ ਕਲੱਬ ਚੰਡੀਗੜ੍ਹ ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਵਲੋਂ ਆਯੋਜਤ ਇਕ ਈਵੈਂਟ ‘ਹਾਊ ਐਂਟਰਪ੍ਰਿਨਿਓਰਸ਼ਿਪ ਇਜ਼ ਮੇਕਿੰਗ ਏ ਡਿਫਰੈਂਸ ਇਨ ਦਿ ਈਕੋਸਿਸਟਮ’ ਵਿਚ ਕਰਵਾਏ ਗਏ ਕੁਇਜ਼ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ।
SGGS College win quiz competition
ਪ੍ਰਿੰਸੀਪਲ ਡਾ. ਨਵਜੋਤ ਕੌਰ, ਨੇ ਕਾਲਜ ਦੀ ਐਮ.ਐਸ.ਸੀ.-2 ਦੀ ਵਿਦਿਆਰਥਣ ਤਾਕਸ਼ੀ ਨੂੰ 50 ਤੋਂ ਵੱਧ ਭਾਗੀਦਾਰਾਂ ਵਿਚੋਂ ਕੁਇਜ਼ ਮੁਕਾਬਲੇ ਵਿਚ ਜਿਤ ਪ੍ਰਾਪਤ ਕਰਨ ਅਤੇ ਕਾਲਜ ਦਾ ਮਾਣ ਵਧਾਉਣ ਲਈ ਵਧਾਈ ਦਿਤੀ। ਉਹਨਾਂ ਨੇ ਮੋਹਤਬਰ-ਐਸ.ਜੀ.ਜੀ.ਐਸ. ਰੋਟਰੈਕਟ ਕਲੱਬ ਦੇ ਵਿਦਿਆਰਥੀਆਂ ਨੂੰ ਸਲਾਹ ਦੇਣ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਆਈ.ਐਮ. ਪੰਜਾਬ ਦੇ ਸੀ.ਈ.ਓ. ਸੋਮਵੀਰ ਆਨੰਦ ਅਤੇ ਆਈ.ਆਈ.ਟੀ. ਰੋਪੜ ਦੇ ਸੀ.ਈ.ਓ. ਡਾ. ਰਾਧਿਕਾ ਤ੍ਰਿਖਾ ਇਸ ਸਮਾਗਮ ਦੇ ਮੁੱਖ ਬੁਲਾਰੇ ਸਨ ਅਤੇ ਟੀਨਾ ਅਵਨਿੰਦਰ ਵਿਰਕ, ਕਲੱਬ ਸਕੱਤਰ ਨੇ ਪੁਰਸਕਾਰ ਪ੍ਰਦਾਨ ਕੀਤੇ।