ਭਾਖੜਾ ’ਚ ਡਿੱਗੀ ਟਰੈਕਟਰ-ਟਰਾਲੀ, ਇਕ ਕੁੜੀ ਸਮੇਤ 2 ਔਰਤਾਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

5 ਔਰਤਾਂ ਨੂੰ ਸੁਰੱਖਿਅਤ ਕੱਢਿਆ ਬਾਹਰ

photo

 

ਲਹਿਰਾਗਾਗਾ: ਸੰਗਰੂਰ ਦੇ ਖਨੌਰੀ 'ਚ ਝੋਨਾ ਲਾਉਣ ਲਈ ਖੇਤਾਂ 'ਚ ਜਾ ਰਹੀਆਂ ਮਜ਼ਦੂਰ ਔਰਤਾਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਭਾਖੜਾ ਨਹਿਰ 'ਚ ਪਲਟ ਗਿਆ ਹੈ ਜਿਸ ਕਰਕੇ ਭਾਖੜਾ ਨਹਿਰ 'ਚ ਤੇਜ਼ ਵਹਾਅ ਕਾਰਨ 2 ਔਰਤਾਂ ਤੇ 17 ਸਾਲਾ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ, ਜਦਕਿ ਇਕ ਡਰਾਈਵਰ ਤੇ 5 ਮਜ਼ਦੂਰ ਔਰਤਾਂ ਨੂੰ ਬਚਾਅ ਲਿਆ ਗਿਆ ਹੈ।

ਇਹ ਵੀ ਪੜ੍ਹੋ: ਬਿਜਲੀ ਦੇ ਬਿਲ ’ਚ 20 ਫ਼ੀ ਸਦੀ ਤਕ ਦੀ ਬਚਤ ਕਰਨਗੇ ਨਵੇਂ ਨਿਯਮ, ਦਿਨ ਦੇ ਵੱਖ-ਵੱਖ ਸਮੇਂ ਲਈ ਬਿਜਲੀ ਦੀਆਂ ਵੱਖੋ-ਵੱਖ ਦਰਾਂ ਲਾਗੂ ਹੋਣਗੀਆਂ 

ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ 8 ਔਰਤਾਂ ਨਾਲ ਝੋਨੇ ਦੀ ਪਨੀਰੀ ਲੈ ਕੇ ਭਾਖੜਾ ਦੀ ਪਟੜੀ ਉਤੇ ਜਾ ਰਿਹਾ ਸੀ। ਚਾਲਕ ਦਾ ਟਰੈਕਟਰ ਤੋਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ-ਟਰਾਲੀ ਭਾਖੜਾ ਵਿਚ ਡਿੱਗ ਗਈ।

ਇਹ ਵੀ ਪੜ੍ਹੋ: ਜਲਵਾਯੂ ਤਬਦੀਲੀ ਨਾਲ ਦੁੱਗਣਾ ਹੋਇਆ ਲੂ ਚੱਲਣ ਦਾ ਖਦਸ਼ਾ 

ਰੌਲਾ ਪੈਣ ਕਾਰਨ 5 ਔਰਤਾਂ ਅਤੇ ਟਰੈਕਟਰ ਦੇ ਡਰਾਈਵਰ ਨੂੰ ਤਾਂ ਬਚਾਅ ਲਿਆ ਪਰ 3 ਔਰਤਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਬਚਾਅ ਕਾਰਜਾਂ ਵਿਚ ਜੁਟ ਗਈ।