ਹੁਣ 95 ਫ਼ੀਸਦੀ ਪਾਣੀ ਦੀ ਕੀਤੀ ਜਾ ਸਕਦੀ ਹੈ ਬੱਚਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਦਰਾਸ ਇੰਸਟੀਚਿਊਟ ਆਫ਼ ਟੈਕਨਾਲੌਜੀ ਦੇ ਇੰਜੀਨੀਅਰਾਂ ਨੇ ਕੀਤੀ ਖੋਜ

Chennai engineers develop nozzles to cut water wastage by 95

ਨਵੀਂ ਦਿੱਲੀ: ਪਾਣੀ ਦੇ ਘਟਦੇ ਪੱਧਰ ਲੈ ਕੇ ਇੰਜੀਨੀਅਰਾਂ ਨੇ ਇਕ ਨਵੀਂ ਕਾਢ ਕੱਢ ਲਈ ਹੈ ਜਿਸ ਨਾਲ 95 ਫ਼ੀਸਦੀ ਪਾਣੀ ਦੀ ਬੱਚਤ ਹੋ ਸਕਦੀ ਹੈ। ਪੰਜਾਬ ਨੂੰ ਇਸ ਕਾਢ ਦਾ ਬਹੁਤ ਫ਼ਾਇਦਾ ਹੋ ਸਕਦਾ ਹੈ। ਇਸ ਨਾਲ 95 ਫ਼ੀਸਦੀ ਪਾਣੀ ਬਚਾਇਆ ਜਾ ਸਕਦਾ ਹੈ। ਇਸ ਨਾਲ ਅਜਿਹੀ ਤਕਨੀਕ ਨੂੰ ਹੋਰ ਵਿਕਸਿਤ ਕਰ ਕੇ ਖੇਤੀਬਾੜੀ ਵਿਚ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਚੇਨੱਈ ਦੇ ਵੈਲੋਰ ਜ਼ਿਲ੍ਹੇ ਵਿਚ ਹਾਲ ਹੀ ਵਿਚ ਟ੍ਰੇਨ ਰਾਹੀਂ 25 ਲੱਖ ਲੀਟਰ ਪਾਣੀ ਪਹੁੰਚਾਇਆ ਗਿਆ ਹੈ।

ਚੇਨੱਈ ਦੇ ਕਈ ਸ਼ਹਿਰਾਂ ਵਿਚ ਪਾਣੀ ਦੀ ਕਮੀ ਬਹੁਤ ਹੋ ਚੁੱਕੀ ਹੈ। ਮਦਰਾਸ ਇੰਸਟੀਚਿਊਟ ਆਫ਼ ਟੈਕਨਾਲੌਜੀ ਦੇ ਇੰਜੀਨੀਅਰਾਂ ਨੇ ਅਜਿਹੀ ਡਿਵਾਈਸ ਬਚਾਈ ਹੈ ਜੋ ਕਿ 95 ਫ਼ੀਸਦੀ ਤਕ ਪਾਣੀ ਦੀ ਬਰਬਾਦੀ ਨੂੰ ਰੋਕ ਸਕਦੀ ਹੈ। ਹਰ ਘਰ ਵਿਚ ਰੋਜ਼ 35 ਲੀਟਰ ਪਾਣੀ ਦੀ ਬੱਚਤ ਹੋ ਸਕਦੀ ਹੈ। ਇਸ ਨੂੰ ਆਟੋਮੈਇਜੇਸ਼ਨ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ।

ਇਸ ਤਕਨੀਕ ਕਰ ਕੇ ਟੂਟੀ ਵਿਚੋਂ ਇਕ ਮਿੰਟ ਵਿਚ 600 ਮਿਲੀ ਪਾਣੀ ਨਿਕਲਦਾ ਹੈ ਜਦਕਿ ਆਮ ਨੋਜਲ ਵਿਚੋਂ ਇਕ ਮਿੰਟ ਵਿਚ 12 ਲੀਟਰ ਪਾਣੀ ਨਿਕਲਦਾ ਹੈ। ਇਸ ਨਾਲ 95 ਫ਼ੀਸਦੀ ਪਾਣੀ ਬਚਾਇਆ ਜਾ ਸਕਦਾ ਹੈ। ਜੇ ਅਸੀਂ ਹੱਥ ਧੋਣ ਲਈ ਪਾਣੀ ਵਰਤਦੇ ਹਾਂ ਤਾਂ ਉਹ 600 ਮਿਲੀ ਪਾਣੀ ਖਰਚ ਹੁੰਦਾ ਹੈ, ਇਸ ਡਿਵਾਇਸ ਦੇ ਇਸਤੇਮਾਲ ਨਾਲ ਸਿਰਫ਼ 15-20 ਮਿਲੀ ਪਾਣੀ ਖ਼ਰਚ ਹੋਵੇਗਾ।

ਸਟਾਰਟਅੱਪ ਦੇ ਫਾਉਂਡਰ ਅਰੁਣ ਸੁਬਰਾਮਣੀਅਮ ਮੁਤਾਬਕ ਡਿਵਾਇਸ ਬਿਨਾਂ ਕਿਸੇ ਦੀ ਮਦਦ ਤੋਂ ਸਿਰਫ਼ 30 ਸੈਕਿੰਡ ਵਿਚ ਫਿਟ ਹੋ ਸਕਦਾ ਹੈ। ਇਹ ਨੋਜਲ ਪੂਰੀ ਤਰ੍ਹਾਂ ਤਾਂਬੇ ਦੀ ਬਣੀ ਹੋਈ ਹੈ ਜੋ ਕਿ ਹਾਰਡ ਵਾਟਰ ਨੂੰ ਸੁਧਾਰਨ ਵਿਚ ਬਿਹਤਰ ਹੈ। ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਪਹਿਲਾਂ ਪ੍ਰੋਟੋਟਾਈਪ ਤਿਆਰ ਕਰਨ ਵਿਚ ਛੇ ਮਹੀਨਿਆਂ ਦਾ ਸਮਾਂ ਲੱਗਿਆ ਸੀ। ਲੋਕਾਂ ਵੱਲੋਂ ਦਿੱਤੇ ਗਏ ਕਈ ਸੁਝਾਵਾਂ ਮਗਰੋਂ ਇਸ ਨੂੰ ਕੁੱਝ ਹੀ ਮਹੀਨਿਆਂ ਵਿਚ ਹੋਰ ਬਿਤਰ ਬਣਾਇਆ ਗਿਆ ਹੈ।