ਸੰਸਦ ਵਿਚ ਪੀਐਮ ਮੋਦੀ ਦੀ ਹੋਈ ਖ਼ਾਸ ਦੋਸਤ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਸਵੀਰਾਂ ਹੋਈਆਂ ਜਨਤਕ

PM modi share kid photo on his instgram account omar abdullah twitter reaction

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਉਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਦਾ ਪਤਾ ਉਹਨਾਂ ਦੇ ਟਵਿਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਲਗਾਇਆ ਜਾ ਸਕਦਾ ਹੈ। ਹਾਲ ਹੀ ਵਿਚ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜਨਤਕ ਹੋਈਆਂ ਹਨ। ਇਹਨਾਂ ਤਸਵੀਰਾਂ ਦੇ ਕੈਪਸ਼ਨ ਵਿਚ ਮੋਦੀ ਨੇ ਲਿਖਿਆ ਕਿ ਉਹਨਾਂ ਨੂੰ ਮਿਲਣ ਲਈ ਅੱਜ ਸੰਸਦ ਵਿਚ ਮਿਲਣ ਲਈ ਬੇਹੱਦ ਖ਼ਾਸ ਦੋਸਤ ਆਇਆ ਹੈ।

ਪੀਐਮ ਮੋਦੀ ਨੇ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਪਹਿਲੀ ਤਸਵੀਰ ਵਿਚ ਉਹ ਬੱਚੇ ਨੂੰ ਖਿਡਾਉਂਦੇ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ਵਿਚ ਬੱਚਾ ਗੋਦ ਵਿਚ ਬੈਠਾ ਉਹਨਾਂ ਦੀ ਟੇਬਲ 'ਤੇ ਰੱਖੀ ਚਾਕਲੇਟ ਨੂੰ ਦੇਖ ਕੇ ਉਤਸ਼ਾਹਿਤ ਹੋ ਰਿਹਾ ਹੈ। ਹਾਲਾਂਕਿ ਇਹ ਬੱਚਾ ਕਿਸ ਦਾ ਹੈ ਅਤੇ ਇਹ ਕਿਸ ਤਰ੍ਹਾਂ ਸੰਸਦ ਵਿਚ ਆਇਆ ਇਸ ਦੀ ਜਾਣਕਾਰੀ ਪੀਐਮ ਨੇ ਨਹੀਂ ਦਿੱਤੀ। ਪੀਐਮ ਮੋਦੀ ਦੀ ਇਸ ਤਸਵੀਰ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੀਐਮ ਦੀ ਇਸ ਤਸਵੀਰ 'ਤੇ ਨਿਸ਼ਾਨਾ ਵੀ ਲਾਇਆ ਹੈ। ਇਸ ਫ਼ੋਟੋ ਨੂੰ ਟਵੀਟ ਕਰਦੇ ਹੋਏ ਉਹਨਾਂ ਲਿਖਿਆ ਕਿ ਪਿਆਰੀ ਤਸਵੀਰ ਜਿੱਥੇ ਰਾਜਨੀਤਿਕ ਦਲ ਪੀਐਮ ਮੋਦੀ ਤੋਂ ਵਿਚੋਲਗੀ ਬਾਰੇ ਹੋ ਰਹੇ ਸ਼ੋਰ ਸ਼ਰਾਬੇ ਤੇ ਸਫ਼ਾਈ ਮੰਗ ਰਹੇ ਹਨ ਉੱਥੇ ਹੀ ਪੀਐਮ ਮੋਦੀ ਅਜਿਹੀਆਂ ਤਸਵੀਰਾਂ ਸ਼ੇਅਰ ਕਰ ਕੇ ਇਹ ਦਸ ਰਹੇ ਹਨ ਕਿ ਉਹ ਉਹਨਾਂ ਦੀਆਂ ਮੰਗਾਂ ਬਾਰੇ ਕੀ ਸੋਚਦੇ ਹਨ।

ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮੋਦੀ ਨੇ ਬੱਚਿਆਂ ਨਾਲ ਤਸਵੀਰ ਸ਼ੇਅਰ ਕੀਤੀ ਹੋਵੇ। ਅਪਣੇ ਵਿਦੇਸ਼ੀ ਦੌਰੇ ਦੌਰਾਨ ਵੀ ਉਹ ਕਈ ਵਾਰ ਛੋਟੇ ਬੱਚਿਆਂ ਨਾਲ ਖੇਡਦੇ ਨਜ਼ਰ ਆ ਚੁੱਕੇ ਹਨ। ਦੇਸ਼ ਵਿਚ ਵੱਡੇ ਆਯੋਜਨਾਂ ਦੌਰਾਨ ਵੀ ਪੀਐਮ ਮੋਦੀ ਸੁਰੱਖਿਆ ਘੇਰੇ ਨੂੰ ਤੋੜਦੇ ਹੋਏ ਅਪਣੇ ਛੋਟੇ ਚਹੇਤਿਆਂ ਕੋਲ ਪਹੁੰਚ ਜਾਂਦੇ ਹਨ ਅਤੇ ਉਹਨਾਂ ਨੂੰ ਪਿਆਰ ਕਰਦੇ ਨਜ਼ਰ ਆਉਂਦੇ ਹਨ।