ਹੜ੍ਹਾਂ ਦੇ ਬਹਾਨੇ ਭੁਪਿੰਦਰ ਹੁੱਡਾ ਨੇ ਘੇਰੇ 3 ਮੁੱਖ ਮੰਤਰੀ; ਕਿਹਾ-ਦਿੱਲੀ-ਹਰਿਆਣਾ ਸਰਕਾਰਾਂ ਲਾਪਰਵਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਪੰਜਾਬ ਐਸ.ਵਾਈ.ਐਲ. ਦੀ ਖੁਦਾਈ ਕਰਵਾ ਲੈਂਦਾ ਤਾਂ ਬਚ ਜਾਂਦਾ : ਹੁੱਡਾ 

Bhupinder Hooda

ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਐਤਵਾਰ ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚ ਘੱਗਰ ਨਦੀ ਦਾ ਜਾਇਜ਼ਾ ਲੈਣ ਪਹੁੰਚੇ। ਹੁੱਡਾ ਨੇ ਓਟੂ ਦਾ ਨਿਰੀਖਣ ਕੀਤਾ ਅਤੇ ਪਿੰਡ ਵਾਸੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਹੜ੍ਹਾਂ ਦੇ ਬਹਾਨੇ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਨੂੰ ਘੇਰਿਆ।

ਭੁਪਿੰਦਰ ਹੁੱਡਾ ਨੇ ਕਿਹਾ ਕਿ ਸਰਕਾਰ ਦਾ ਕੰਮ ਡੈਮ ਦੀ ਮੁਰੰਮਤ ਕਰਨਾ ਸੀ। ਜੇਕਰ ਸਰਕਾਰ ਨੇ ਡਰੇਨ ਅਤੇ ਘੱਗਰ ਦੀ ਸਫਾਈ ਪਹਿਲਾਂ ਕਰਵਾ ਦਿਤੀ ਹੁੰਦੀ ਤਾਂ  ਹੜ੍ਹ ਦੇ ਅਜਿਹੇ ਹਾਲਤ ਨਾ ਬਣਦੇ। ਸਰਕਾਰ ਨੂੰ ਪਤਾ ਸੀ ਕਿ ਜੇਕਰ ਪੰਚਕੂਲਾ ਵਿਚ ਮੀਂਹ ਦਾ ਪਾਣੀ ਆਉਂਦਾ ਹੈ ਤਾਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ।
ਉਨ੍ਹਾਂ ਕਿਹਾ ਕਿ ਇਸ ਵਾਰ ਤਿੰਨ ਲੱਖ ਕਿਊਸਿਕ ਪਾਣੀ ਆਇਆ ਹੈ। ਜਦੋਂ ਕਿ ਸਾਡੇ ਵੇਲੇ ਅੱਠ ਲੱਖ ਕਿਊਸਿਕ ਪਾਣੀ ਆਇਆ ਸੀ। ਫਿਰ ਵੀ ਦਿੱਲੀ ਨਹੀਂ ਡੁੱਬੀ। ਇਹ ਦੋਵੇਂ ਸਰਕਾਰਾਂ ਦੀ ਲਾਪਰਵਾਹੀ ਹੈ। ਜੇਕਰ ਸਰਕਾਰ ਨੇ ਓਟੂ ਝੀਲ ਦੀ ਖੁਦਾਈ ਕਰਵਾਈ ਹੁੰਦੀ ਤਾਂ ਸ਼ਾਇਦ ਕੋਈ ਨੁਕਸਾਨ ਨਾ ਹੁੰਦਾ।

ਇਹ ਵੀ ਪੜ੍ਹੋ: ਕਿਸਾਨ ਨੂੰ ਧਮਕੀ ਦੇ ਕੇ ਪਤੀ-ਪਤਨੀ ਨੇ ਲੁੱਟੇ ਕਰੀਬ 2.5 ਟਨ ਟਮਾਟਰ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਪੀੜਤਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪੋਰਟਲ ਦੇ ਮਾਮਲੇ ਵਿਚ ਉਲਝਾਉਣਾ ਨਹੀਂ ਚਾਹੀਦਾ।
ਭੁਪਿੰਦਰ ਹੁੱਡਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਗਿਆਨ ਨਹੀਂ ਹੈ। ਜੇਕਰ ਐਸ.ਵਾਈ.ਐਲ. ਦੀ ਖੁਦਾਈ ਹੋ ਜਾਂਦੀ ਤਾਂ ਪੰਜਾਬ ਵੀ ਬਚ ਜਾਂਦਾ। ਹਰਿਆਣਾ ਜਾਂ ਪੰਜਾਬ ਵਿਚ ਹੜ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਹੁੱਡਾ ਨੇ ਨਾਮਧਾਰੀ ਪੱਟੀ ਦੇ ਲੋਕਾਂ ਨੂੰ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਅਪਣੇ ਦਮ 'ਤੇ ਘੱਗਰ ਬੰਨ੍ਹ ਨੂੰ ਮਜ਼ਬੂਤ ​​ਕੀਤਾ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਤੁਹਾਡੀ ਸਰਕਾਰ ਆਉਣ 'ਤੇ ਓਟੂ ਦੇ ਵਿਚਕਾਰੋਂ ਪੁੱਟ ਕੇ ਦੋਵੇਂ ਬੰਨ੍ਹਾਂ 'ਤੇ ਕੰਕਰੀਟ ਦੀ ਸੜਕ ਬਣਾਈ ਜਾਵੇ।

ਜੇਕਰ ਇਨ੍ਹਾਂ ਸੜਕਾਂ ’ਤੇ ਆਵਾਜਾਈ ਸ਼ੁਰੂ ਹੋ ਜਾਂਦੀ ਹੈ ਤਾਂ ਦਰਿਆ ਦੇ ਟੁੱਟਣ ਦਾ ਖ਼ਤਰਾ ਨਹੀਂ ਰਹੇਗਾ। ਰਾਜਸਥਾਨ ਤੋਂ ਹੇਠਾਂ ਸਾਈਫਨ ਦੀ ਸਮਰੱਥਾ 18 ਹਜ਼ਾਰ ਕਿਊਸਿਕ ਹੈ। ਜੇਕਰ ਇਨ੍ਹਾਂ ਦੇ ਹੇਠਾਂ ਹੋਰ ਗੇਟ ਬਣਾਏ ਜਾਣ ਤਾਂ ਇਸ ਦੀ ਸਮਰੱਥਾ ਵਧੇਗੀ। ਦਸ ਦੇਈਏ ਕਿ ਐਤਵਾਰ ਨੂੰ ਓਟੂ ਹੈੱਡ ਵਿਖੇ ਘੱਗਰ ਦੇ ਪਾਣੀ ਦਾ ਪੱਧਰ 42 ਹਜ਼ਾਰ ਕਿਊਸਿਕ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਣੀ ਦਾ ਪੱਧਰ 44350 ਕਿਊਸਿਕ ਸੀ। ਘੱਗਰ ਦੇ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਪਿੰਡ ਵਾਸੀਆਂ ਨੇ ਸਿਰਸਾ ਦੇ ਬੁੱਢਾਭਾਨਾ ਅਤੇ ਮੱਲੇਵਾਲਾ ਵਿਚਕਾਰ ਸੜਕ ’ਤੇ ਬੰਨ੍ਹ ਬਣਾ ਕੇ ਪਾਣੀ ਨੂੰ ਰੋਕ ਦਿਤਾ ਹੈ। ਇਸ ਸੜਕ ਨੂੰ ਮਜ਼ਬੂਤ ​​ਬੰਨ੍ਹ ਵਜੋਂ ਸਾਂਭਣ ਦਾ ਕੰਮ ਚੱਲ ਰਿਹਾ ਹੈ।