ਅਮਿਤ ਸ਼ਾਹ ਨੇ ਦਸਿਆ ਕਿਵੇਂ ਸਾਰੇ ਪ੍ਰਧਾਨ ਮੰਤਰੀਆਂ ਤੋਂ ਵੱਖ ਹਨ ਪੀਐਮ ਮੋਦੀ
ਉਹਨਾਂ ਦਸਿਆ ਕਿ ਮੋਦੀ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਅਜਿਹੇ ਦਰਜਨਾਂ ਕੰਮ ਕੀਤੇ ਹਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਨਾਲ ਹੀ ਸਖ਼ਤ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਗੱਲ ਭਾਵੇਂ ਤਿੰਨ ਤਲਾਕ ਬਿਲ ਦੀ ਹੋਵੇ ਜਾਂ ਫਿਰ ਜੰਮੂ ਕਸ਼ਮੀਰ ਦੇ ਤੋਂ ਧਾਰਾ 370 ਹਟਣ ਦੀ। ਕੇਂਦਰ ਸਰਕਾਰ ਵੱਲੋਂ ਲਏ ਜਾ ਰਹੇ ਸਖ਼ਤ ਫ਼ੈਸਲਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਅੱਗੇ ਵੀ ਹੋਰ ਵੱਡੇ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਏ ਗਏ ਇਤਿਹਾਸਿਕ ਕਦਮ ਬਾਰੇ ਇਕ ਲੇਖ ਲਿਖਿਆ ਹੈ।
ਉਹਨਾਂ ਨੇ ਲੇਖ ਵਿਚ ਲਿਖਿਆ ਹੈ ਕਿ ਆਜ਼ਾਦੀ ਤੋਂ ਬਾਅਦ ਹੋਈਆਂ 17 ਲੋਕ ਸਭਾ ਚੋਣਾਂ ਵਿਚ ਦੇਸ਼ ਨੇ 22 ਸਰਕਾਰਾਂ ਅਤੇ 15 ਪ੍ਰਧਾਨ ਮੰਤਰੀ ਦੇਖੇ ਹਨ। ਸਾਰੀਆਂ ਸਰਕਾਰਾਂ ਨੇ ਰਾਸ਼ਟਰ ਦਾ ਨਿਰਮਾਣ ਕਰਨ ਵਿਚ ਅਪਣਾ ਯੋਗਦਾਨ ਦਿੱਤਾ ਹੈ ਪਰ ਅਜਿਹੀਆਂ ਸਰਕਾਰਾਂ ਘਟ ਹੀ ਰਹੀਆਂ ਹਨ ਜੋ ਦੂਰ ਦੁਰਾਡੇ ਨਤੀਜੇ ਕੱਢਣ ਵਾਲੇ ਕੰਮ ਕਰ ਸਕਦੀਆਂ ਹਨ। ਗ੍ਰਹਿ ਮੰਤਰੀ ਨੇ ਲਿਖਿਆ ਕਿ 55 ਸਾਲ ਦੇ ਸ਼ਾਸਨ ਵਿਚ ਕਾਂਗਰਸ ਨੂੰ ਅੱਠ ਵਾਰ ਸੰਪੂਰਨ ਬਹੁਮਤ ਨਾਲ ਫ਼ਤਵਾ ਮਿਲਿਆ ਸੀ ਪਰ ਉਸ ਨੇ ਸ਼ਾਇਦ ਦਸ ਕੰਮ ਵੀ ਅਜਿਹੇ ਨਹੀਂ ਕੀਤੇ ਹੋਣੇ ਜਿਸ ਨਾਲ ਦੇਸ਼ ਨੂੰ ਫ਼ੈਸਲਾਕੁੰਨ ਦਿਸ਼ਾ ਮਿਲੀ ਹੋਵੇ।
ਉਹਨਾਂ ਦਸਿਆ ਕਿ ਮੋਦੀ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਅਜਿਹੇ ਦਰਜਨਾਂ ਕੰਮ ਕੀਤੇ ਹਨ ਜਿਸ ਨਾਲ ਨਾ ਕੇਵਲ ਆਮ ਲੋਕਾਂ ਦੇ ਜੀਵਨ ਵਿਚ ਬਦਲਾਅ ਆਇਆ ਹੈ ਬਲਕਿ ਭਾਰਤ ਦੀ ਦੁਨੀਆ ਦੇ ਸਾਹਮਣੇ ਵੱਖਰੀ ਪਹਿਚਾਣ ਬਣੀ ਹੈ। ਮੋਦੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਹਨਾਂ ਦੀ ਦ੍ਰਿੜ ਇੱਛਾ ਸ਼ਕਤੀ ਹੈ ਜਿਸ ਦਾ ਸਭ ਤੋਂ ਜ਼ਿਆਦਾ ਉਦਾਹਰਣ ਰਾਜ ਸਭਾ ਵਿਚ ਸੰਖਿਆ ਬਲ ਨਾ ਹੋਣ ਦੇ ਬਾਵਜੂਦ ਧਾਰਾ 370 ਅਤੇ 35 ਏ ਨੂੰ ਸਮਾਪਤ ਕਰਨਾ ਰਿਹਾ।
ਇਹਨਾਂ ਦੋਵਾਂ ਧਾਰਾਵਾਂ ਦੇ ਕਾਰਨ ਕਸ਼ਮੀਰ ਦੇਸ਼ ਦੀ ਵਿਕਾਸ ਦੀ ਮੁੱਖ ਧਾਰਾ ਨਾਲ ਹੀ ਨਹੀਂ ਜੁੜ ਸਕਿਆ ਜਿਸ ਨਾਲ ਉੱਥੇ ਅਤਿਵਾਦੀ ਅਤੇ ਵੱਖਵਾਦੀ ਸ਼ਕਤੀਆਂ ਫਲ ਫੁਲ ਰਹੀਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।