ਫਿਲਮਾਂ ਦੀ ਸ਼ੂਟਿੰਗ ਲਈ ਦਿਸ਼ਾਂ ਨਿਰਦੇਸ਼ ਜਾਰੀ, ਕਿਰਦਾਰ ਨਿਭਾਉਣ ਵਾਲੇ ਨੂੰ ਮਾਸਕ ਦੀ ਲੋੜ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੂਟਿੰਗ ਨੂੰ ਲੈ ਕੇ SOP ਵਿਚ ਕਿਹਾ ਗਿਆ ਹੈ ਕਿ ਸ਼ੂਟਿੰਗ ਦੌਰਾਨ ਕੱਪੜੇ ਅਤੇ ਮੇਕਅਪ ਦੀ ਅਦਲਾ-ਬਦਲੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਕਰੂ ਮੈਂਬਰ ਵੀ ਘੱਟ ਹੋਣੇ ਚ

Prakash Javadekar

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਸੰਕਟ ਦੇ ਵਿਚਕਾਰ ਸਰਕਾਰ ਨੇ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਲਈ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟੀਵੀ ਸੀਰੀਅਲ ਦੀ ਸ਼ੂਟਿੰਗ ਦੇ ਸੰਬੰਧ ਵਿਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ੂਟਿੰਗ ਹੁਣ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਇਸ ਦੇ ਲਈ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ, ਫਿਲਮ ਅਤੇ ਟੀਵੀ ਸੀਰੀਅਲ ਪ੍ਰੋਡਕਸ਼ਨ ਨੂੰ ਤਕਰੀਬਨ 6 ਮਹੀਨਿਆਂ ਤੋਂ ਰੋਕ ਦਿੱਤਾ ਗਿਆ ਸੀ। ਕੁਝ ਰਾਜਾਂ ਵਿਚ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੂਟਿੰਗ ਸੀਮਤ ਰੂਪ ਵਿਚ ਸ਼ੁਰੂ ਹੋਈ ਸੀ। ਇਸ ਵਿਸ਼ੇ ਵਿਚ ਦਿਸ਼ਾ ਨਿਰਦੇਸ਼ ਨਿਰਧਾਰਤ ਕੀਤੇ ਗਏ ਹਨ।

 

ਇਸ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਸ਼ੂਟਿੰਗ ਦੇ ਸਮੇਂ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ ਬਾਕੀ ਸਾਰਿਆਂ ਲਈ ਮਾਸਕ ਪਹਿਣਨਾ ਲਾਜ਼ਮੀ ਹੈ। ਜਾਵਡੇਕਰ ਨੇ ਉਮੀਦ ਜਤਾਈ ਕਿ ਐਸ.ਓ.ਪੀ. ਜਾਰੀ ਹੋਣ ਨਾਲ ਨਾ ਸਿਰਫ ਫਿਲਮਾਂ ਅਤੇ ਸੀਰੀਅਲਾਂ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋਵੇਗੀ ਬਲਕਿ ਇਸ ਨਾਲ ਰੁਜ਼ਗਾਰ ਵੀ ਪੈਦਾ ਹੋਵੇਗਾ।

ਸ਼ੂਟਿੰਗ ਨੂੰ ਲੈ ਕੇ SOP : ਐਸਓਪੀ ਵਿਚ ਕਿਹਾ ਗਿਆ ਹੈ ਕਿ ਸ਼ੂਟਿੰਗ ਦੌਰਾਨ ਕੱਪੜੇ ਅਤੇ ਮੇਕਅਪ ਦੀ ਅਦਲਾ-ਬਦਲੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਕਰੂ ਮੈਂਬਰ ਵੀ ਘੱਟ ਹੋਣੇ ਚਾਹੀਦੇ ਹਨ। ਮੇਕਅਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਨੂੰ ਪੀਪੀਈ ਕਿੱਟ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦਸਤਾਨੇ ਪਾਕੇ ਹੀ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ੂਟਿੰਗ ਸੈੱਟ ਤੇ ਦਰਸ਼ਕਾਂ ਨੂੰ ਆਉਣ ਦੀ ਇਜ਼ਾਜਤ ਨਹੀਂ ਹੈ। 

ਕੋਰੋਨਾ ਸੰਕਟ ਦੇ ਮੱਦੇਨਜ਼ਰ ਤਕਰੀਬਨ ਛੇ ਮਹੀਨੇ ਪਹਿਲਾਂ ਫਿਲਮਾਂ ਅਤੇ ਸੀਰੀਅਲਾਂ ਦੀ ਸ਼ੂਟਿੰਗ 'ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ, ਕੁਝ ਫਿਲਮਾਂ ਅਤੇ ਸੀਰੀਅਲਾਂ ਨੂੰ ਅਨਲੌਕ ਦੌਰਾਨ ਦੁਬਾਰਾ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਸ਼ੂਟਿੰਗ ਨੂੰ ਪੂਰੀ ਤਰ੍ਹਾਂ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਨਿਯਮ ਨਿਰਧਾਰਤ ਕੀਤੇ ਗਏ ਹਨ।