ਮਹਿਬੂਬਾ ਮੁਫ਼ਤੀ ਦਾ J&K ਨੂੰ ਲੈ ਤਾਲਿਬਾਨ ਨਾਲ ਜੁੜਿਆ ਬਿਆਨ 'ਭਾਰਤ ਵਿਰੋਧੀ'- ਅਨੁਰਾਗ ਠਾਕੁਰ
ਪੀਡੀਪੀ ਅਤੇ ਇਸ ਦੇ ਸਹਿਯੋਗੀ ਸੱਤਾ ਤੋਂ ਬਾਹਰ ਹੋਣ ਅਤੇ ਅਗਸਤ 2019 ਵਿਚ ਧਾਰਾ 370 ਨੂੰ ਹਟਾਏ ਜਾਣ ਕਾਰਨ ਦੁਖੀ ਹਨ - ਅਨੁਰਾਗ ਠਾਕੁਰ
ਹਮੀਰਪੁਰ - ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ (Mehbooba Mufti) ਦੇ ਉਸ ਬਿਆਨ ਨੂੰ "ਭਾਰਤ ਵਿਰੋਧੀ" ਅਤੇ "ਬੇਹੁਦਾ" ਕਰਾਰ ਦਿੱਤਾ ਹੈ ਜਿਸ ਵਿਚ ਮੁ਼ਫ਼ਤੀ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਦੀ ਮੰਗ ਕਰਦੇ ਹੋਏ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦਾ ਹਵਾਲਾ ਦਿੱਤਾ ਸੀ। ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠਾਕੁਰ ਨੇ ਦਾਅਵਾ ਕੀਤਾ ਕਿ ਪੀਡੀਪੀ ਅਤੇ ਇਸ ਦੇ ਸਹਿਯੋਗੀ ਸੱਤਾ ਤੋਂ ਬਾਹਰ ਹੋਣ ਅਤੇ ਅਗਸਤ 2019 ਵਿਚ ਧਾਰਾ 370 ਨੂੰ ਹਟਾਏ ਜਾਣ ਕਾਰਨ ਦੁਖੀ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ ਕਿ ਜੰਮੂ -ਕਸ਼ਮੀਰ ਅਤੇ ਲੱਦਾਖ ਭਾਜਪਾ ਸਰਕਾਰ ਦੇ ਅਧੀਨ ਵਿਕਾਸ ਦੇ ਰਾਹ 'ਤੇ ਹਨ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਅਫਗਾਨਿਸਤਾਨ ਤੋਂ ਸਬਕ ਲੈਣਾ ਚਾਹੀਦਾ ਹੈ ਜਿੱਥੇ ਤਾਲਿਬਾਨ ਨੇ ਸੱਤਾ ਹਥਿਆ ਲਈ ਅਤੇ ਅਮਰੀਕਾ ਨੂੰ ਭੱਜਣ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ - ਵਿਦਿਆਰਥਣਾਂ ਲਈ ਖੁਸ਼ਖ਼ਬਰੀ! ਕਾਲਜ ’ਚ ਦਾਖਲਾ ਲੈਣ ’ਤੇ MP ਸਰਕਾਰ ਦੇਵੇਗੀ 20 ਹਜ਼ਾਰ ਰੁਪਏ
ਮਹਿਬੂਬਾ ਮੁਫਤੀ ਨੇ ਸਰਕਾਰ ਨੂੰ ਜੰਮੂ -ਕਸ਼ਮੀਰ ਵਿਚ ਗੱਲਬਾਤ ਕਰਨ ਅਤੇ 2019 ਵਿਚ ਹਟਾਏ ਗਏ ਵਿਸ਼ੇਸ਼ ਦਰਜੇ ਨੂੰ ਵਾਪਸ ਕਰਨ ਦੀ ਅਪੀਲ ਵੀ ਕੀਤੀ। ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਦਾ ਜ਼ਿਕਰ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਨੂੰ "ਸਾਡੀ ਪ੍ਰੀਖਿਆ ਨਾ ਲੈਣ" ਦੀ ਚੇਤਾਵਨੀ ਦਿੱਤੀ ਅਤੇ ਸਰਕਾਰ ਨੂੰ "ਆਪਣੇ ਤਰੀਕਿਆਂ ਨੂੰ ਸੁਧਾਰਨ, ਸਥਿਤੀ ਨੂੰ ਸਮਝਣ ਅਤੇ ਅਪਣੇ ਆਂਢ-ਗੁਆਂਢ ਵਿਚ ਕੀ ਹੋ ਰਿਹਾ ਹੈ ਉਸ ਨੂੰ ਵੇਖਣ ਲਈ ਕਿਹਾ।
ਅਨੁਰਾਗ ਠਾਕੁਰ ਨੇ ਮਹਿਬੂਬਾ ਦੇ ਬਿਆਨ ਨੂੰ 'ਭਾਰਤ ਵਿਰੋਧੀ' ਅਤੇ 'ਬੇਹੁਦਾ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੀਡੀਪੀ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਅਤੀਤ ਵਿਚ ਜੋ ਵਾਪਰਿਆ ਸੀ ਉਹ ਦੁਹਰਾਇਆ ਨਹੀਂ ਜਾਵੇਗਾ ਅਤੇ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ ਹੁਣ ਵਿਕਾਸ ਦੇ ਰਾਹ 'ਤੇ ਹਨ ਅਤੇ ਭਾਰਤ ਦੇ ਆਦਰਸ਼ ਰਾਜ ਬਣਨਗੇ।
ਇਹ ਵੀ ਪੜ੍ਹੋ - ਇਤਿਹਾਸਕ ਫੈਸਲਾ! ਭਾਰਤੀ ਫੌਜ 'ਚ ਪਹਿਲੀ ਵਾਰ 5 ਮਹਿਲਾ ਅਧਿਕਾਰੀਆਂ ਦੀ ਕਰਨਲ ਰੈਂਕ 'ਤੇ ਹੋਵੇਗੀ ਤਰੱਕੀ
ਠਾਕੁਰ ਦੇ ਨਾਲ ਪ੍ਰੈਸ ਕਾਨਫਰੰਸ ਵਿਚ ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੁਰੇਸ਼ ਕਸ਼ਯਪ, ਰਾਜ ਦੇ ਪੇਂਡੂ ਵਿਕਾਸ ਮੰਤਰੀ ਵਰਿੰਦਰ ਕੰਵਰ ਅਤੇ ਰਾਜ ਸਰਕਾਰ ਦੇ ਉਪ ਮੁੱਖ ਵ੍ਹਿਪ ਕਮਲੇਸ਼ ਕੁਮਾਰੀ ਵੀ ਮੌਜੂਦ ਸਨ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਖੇਡਾਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।