ਪਹਿਲਾਂ ਦੇਸ਼ ਦੀ ਜਾਇਦਾਦ ਬਣਾਉਣ ਲਈ ਪ੍ਰੋਗਰਾਮ ਕੀਤੇ ਜਾਂਦੇ ਸੀ ਹੁਣ ਦੇਸ਼ ਵੇਚਣ ਲਈ- ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਵਿਚ ਸੱਤਾਧਾਰੀ ਭਾਜਪਾ ਸਰਕਾਰ ਸੰਸਥਾਵਾਂ ਦੇ ਨਿੱਜੀਕਰਨ ਕਰਨ ਦੇ ਮਾਮਲੇ ਵਿਚ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਬਣੀ ਰਹਿੰਦੀ ਹੈ।

PM Narendra Modi and Nirmala Sitharaman

ਨਵੀਂ ਦਿੱਲੀ: ਕੇਂਦਰ ਵਿਚ ਸੱਤਾਧਾਰੀ ਭਾਜਪਾ ਸਰਕਾਰ (BJP government) ਸੰਸਥਾਵਾਂ ਦੇ ਨਿੱਜੀਕਰਨ ਕਰਨ ਦੇ ਮਾਮਲੇ ਵਿਚ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਬਣੀ ਰਹਿੰਦੀ ਹੈ। ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੀ ਸਰਕਾਰੀ ਜਾਇਦਾਦ ਨੂੰ ਵੇਚਣ ਲਈ ਸਰਕਾਰ ਵੱਲੋਂ ਇਕ ਨਵਾਂ ਪ੍ਰੋਗਰਾਮ ਬਣਾਉਣ ਦਾ ਐਲ਼ਾਨ ਕੀਤਾ ਹੈ।

ਹੋਰ ਪੜ੍ਹੋ: ਪਹਿਲਾਂ ਚੰਦਾ ਚੋਰੀ ਕੀਤਾ, ਹੁਣ ਕੁੰਭ 'ਚ ਭ੍ਰਿਸ਼ਟਾਚਾਰ, ਧਰਮ ਨੂੰ ਤਾਂ ਬਖ਼ਸ਼ ਦੋ ਯੋਗੀ ਜੀ-ਸੰਜੇ ਸਿੰਘ

ਇਸ ਮਾਮਲੇ ਵਿਚ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ (Congress Leader Randeep Surjewala) ਨੇ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਨੇ ਟਵੀਟ ਵਿਚ ਇਕ ਖ਼ਬਰ ਸ਼ੇਅਰ ਕਰਦਿਆਂ ਲਿਖਿਆ, ‘ਇਕ ਜ਼ਮਾਨਾ ਸੀ ਦੇਸ਼ ਦੀ ਜਾਇਦਾਦ ਬਣਾਉਂਦੇ ਹੁੰਦੇ ਸੀ...ਅਤੇ...ਅੱਜ ਦੇਸ਼ ਵੇਚਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਮੋਦੀ ਹੈ ਤਾਂ ਇਹੀ ਮੁਮਕਿਨ ਹੈ #StopSellingIndia’।

ਹੋਰ ਪੜ੍ਹੋ: ਤਾਲਿਬਾਨ 'ਤੇ ਕੀ ਹੋਵੇਗੀ ਭਾਰਤ ਦੀ ਰਣਨੀਤੀ? ਕੇਂਦਰ ਨੇ 26 ਅਗਸਤ ਨੂੰ ਸੱਦੀ ਸਰਬ ਪਾਰਟੀ ਮੀਟਿੰਗ

ਦੱਸ ਦਈਏ ਕਿ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (National Monetization Pipeline) ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਜ਼ਰੀਏ ਅਗਲੇ ਚਾਰ ਸਾਲਾਂ ਵਿਚ ਸਰਕਾਰ ਦੇ ਵਿਨਿਵੇਸ਼ ਲਈ ਬੁਨਿਆਦੀ ਢਾਂਚਾ ਸੰਪਤੀਆਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇਗੀ। ਵਿੱਤ ਮੰਤਰਾਲੇ ਨੇ ਇਸ ਰਾਹੀਂ 6 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਸਰਕਾਰ ਨੇ ਰੇਲ ਤੋਂ ਸੜਕ ਅਤੇ ਬਿਜਲੀ ਖੇਤਰਾਂ ਵਿਚ ਸੰਪਤੀਆਂ ਦੀ ਵਿਕਰੀ ਲਈ ਇਹ ਪਹਿਲ ਕੀਤੀ ਹੈ।